ਕਹਾਣੀਨਾਮਾ : ‘ਅਸਲ ਦਸਵੰਧ’

08/20/2020 3:22:09 PM

ਦਫਤਰ ’ਚ ਸਾਰੇ ਉਸ ਨੂੰ ਨੇਕ ਬਾਬੂ ਕਹਿ ਕੇ ਬੁਲਾਉਂਦੇ। ਅਸੂਲਾਂ ਦਾ ਪੱਕਾ ਅਤੇ ਇਮਾਨਦਾਰ ਹਰਨੇਕ ਸਿੰਘ ਬਿਜਲੀ ਬੋਰਡ ਦੇ ਦਫਤਰ ਵਿੱਚ ਕਲਰਕ ਦੇ ਅਹੁਦੇ ’ਤੇ ਕੰਮ ਕਰਦਾ ਸੀ। ਹਰਨੇਕ ਆਪਣੀ ਡਿਊਟੀ ਅਤੇ ਸਮੇਂ ਦਾ ਬਹੁਤ ਪਾਬੰਦ ਸੀ। ਹਰ ਰੋਜ਼ ਦੀ ਤਰ੍ਹਾਂ ਉਹ ਆਪਣੇ ਦਫਤਰੀ ਦੇ ਕੰਮ ਤੋਂ ਵੇਹਲਾ ਹੋ ਕੇ ਘਰ ਵੱਲ ਨੂੰ ਤੁਰਨ ਲਈ ਆਪਣੇ ਸਕੂਟਰ ਨੂੰ ( ਜੋ ਕਿ ਪੁਰਾਣਾ ਤੇ ਖਟਾਰਾ ਜਿਹੀ ਹਾਲਤ ਹੋਣ ਕਰਕੇ) ਸਟਾਰਟ ਕਰਨ ਲਈ ਕਿੱਕ ’ਤੇ ਕਿੱਕ ਮਾਰ ਰਿਹਾ ਸੀ। ਐਨੇ ਨੂੰ ਐੱਸ. ਡੀ. ਓ. ਸਾਹਿਬ ਵੀ ਆਪਣੀ ਕਾਰ ਦੀ ਚਾਬੀ ਜੇਬ ’ਚੋਂ ਕੱਢਦੇ ਹੋਏ ਬੋਲੇ ਕਿ ਹਰਨੇਕ ਬਾਬੂ ਜੀ "ਵੇਚੋ ਇਸ ਖਟਾਰਾ ਨੂੰ ਤੇ ਕਾਰ ਲੈ ਲਵੋ, ਹੁਣ ਤੁਸੀਂ ਨਾਲੇ ਆਪ ਝੂਟੇ ਲਵੋ ਨਾਲੇ ਦੂਜਿਆਂ ਨੂੰ ਝੂਟੇ ਦੇਵੋ"।  

ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੱਲਾਂ

ਮਜ਼ਾਕ ਜਿਹਾ ਕਰ ਐੱਸ.ਡੀ.ਓ. ਦਫ਼ਤਰ ਦਾ ਮੇਨ ਗੇਟ ਲੰਘ ਗਿਆ। ਹਰਨੇਕ ਸੁੰਨ ਜਾਂ ਹੋ ਗਿਆ। ਸੇਵਾਦਾਰ ਭੋਲਾ ਸਿੰਘ ਨੇ ਕਿਹਾ ਕਿ ਗੱਲ ਬਾਬੂ ਜੀ ਘਰ ਨੀ ਜਾਣਾ ਜੀ, ਅੱਜ ਕੀ ਸੋਚੀਂ ਜਾਂਦੇ ਹੋ ਇੱਥੇ ਖੜ੍ਹੇ? ਹਰਨੇਕ ਨੇ ਸਕੂਟਰ ਸਟਾਰਟ ਕਰ ਘਰ ਵੱਲ ਚੱਲ ਪਿਆ। ਰਸਤੇ ਵਿੱਚ ਹੀ ਉਸਦੀ ਘਰਵਾਲੀ ਦਾ ਫੋਨ ਆਇਆ "ਕਿ ਆਉਂਦੇ ਹੋਏ ਸਬਜ਼ੀ ਲੈ ਕੇ ਆਉਣਾ "। 

ਨੇਕ ਨੇ ਆਪਣੇ ਸਕੂਟਰ ਨੂੰ ਸਬਜ਼ੀ ਮੰਡੀ ਵੱਲ ਮੌੜ ਲਿਆ। ਹਾਲੇ ਥੋੜੀ ਹੀ ਦੂਰ ਗਿਆ ਸੀ ਕਿ ਉਸ ਦੀ ਨਜ਼ਰ ਦਫ਼ਤਰ ਵਾਲੇ ਮੋੜ ’ਤੇ ਸਬਜ਼ੀ ਵੇਚ ਰਹੀ ਇੱਕ ਅੱਸੀ-ਨੱਬੇ ਸਾਲਾਂ ਦੀ ਬਜ਼ੁਰਗ ਮਾਤਾ ਵੱਲ ਗਈ। ਮਾਤਾ ਨੂੰ ਵੇਖ ਕੇ ਉਸ ਨੇ ਆਪਣਾ ਸਕੂਟਰ ਰੋਕ ਲਿਆ। ਨੇਕ ਤੋਂ ਪਹਿਲਾਂ ਮਾਈ ਕੋਲ ਇੱਕ ਗਾਹਕ ਸਬਜ਼ੀ ਖਰੀਦ ਰਿਹਾ ਸੀ ਤਾਂ ਨੇਕ ਥੋੜਾ ਪਿੱਛੇ ਹੋ ਕੇ ਖੜਾ ਹੋ ਗਿਆ। ਨੇਕ ਨੇ ਦੇਖਿਆ ਕਿ ਉਸ ਗਾਹਕ ਨੇ ਮਾਈ ਨਾਲ ਪਹਿਲਾਂ ਹੀ ਆਪਣੀ ਸਾਰੀ ਸਬਜ਼ੀ ਦਾ ਭਾਅ ਕਰ ਲਿਆ ਸੀ। ਮਾਈ ਤੋਂ ਆਪਣੀ ਸਬਜ਼ੀ ਦੇ ਕੁੱਲ ਰੁਪਏ ਪੁੱਛੇ ਤੇ ਮਾਈ ਨੇ ਕੰਬਦੀ ਅਵਾਜ਼ ਵਿੱਚ ਕਿਹਾ, 'ਇੱਕ ਸੋ ਤੇ ਪੰਜ ਰੁਪਏ ' ਹੋ ਗਏ ਪੁੱਤ।

Ganesh Chaturthi 2020 : 126 ਸਾਲਾਂ ਬਾਅਦ ਬਣਿਆ ਇਹ ਯੋਗ, ਜਾਣੋ ਕਿਨ੍ਹਾਂ ਰਾਸ਼ੀਆਂ ਲਈ ਹੈ ਸ਼ੁੱਭ

ਉਸ ਗਾਹਕ ਨੇ ਸੋ ਰੁਪਏ ਦਾ ਨੋਟ ਬੁੱਢੀ ਮਾਈ ਨੂੰ ਦਿੱਤਾ ਅਤੇ ਸਬਜ਼ੀ ਚੁੱਕਣ ਲੱਗਾ ! ਤਾਂ ਮਾਈ ਨੇ ਕੰਬਦੀ ਅਵਾਜ਼ ਵਿੱਚ ਕਿਹਾ, "ਪੰਜ ਰੁਪਏ ?" ਹੋਰ ਪੁੱਤ ਅੱਗੋਂ ਗਾਹਕ ਤੁਰਦਾ ਬੋਲਿਆ,"ਕੋਈ ਨਾ ਮਾਈ, ਐਨੀ ਤੇਥੋਂ ਸਬਜ਼ੀਆਂ ਲੈ ਲਈ ਪੰਜ ਰੁਪਏ ਦਾ ਕੀ ਹੈ " ਇਹ ਕਹਿ ਗਾਹਕ ਆਪਣੀ ਗੱਡੀ 'ਚ ਬੈਠ ਤੁਰ ਗਿਆ। ਨੇਕ ਅਤੇ ਬੁੱਢੀ ਮਾਈ ਦੋਵੇਂ ਉਸਦੀ ਗੱਡੀ ਨੂੰ ਅੱਖੋਂ ਓਹਲੇ ਹੋਣ ਤੱਕ ਵੇਖਦੇ ਰਹੇ।

ਨੇਕ ਸੋਚੀਂ ਪੈ ਗਿਆ ਕਿ ਇਸ ਵਿਚਾਰੀ ਬੁੱਢੀ ਮਾਈ ਨੇ ਪੈਸੇ ਜੋੜ ਕੇ ਇਸ ਉਮਰੇ ਕਿਹੜੀ ਕਮਾਈ ਕਰਨੀ ਆਂ..? ਇਹਨੂੰ ਤਾਂ ਆਪਣਾ ਢਿੱਡ ਭਰਨ ਲਈ ਦਾਣੇ ਜੁੜਦੇ ਰਹਿਣ ਬਹੁਤ ਆ।ਮਾਈ ਨੇ ਨੇਕ ਨੂੰ ਪੁੱਛਿਆ, "ਕੀ ਲੈਣਾ ਪੁੱਤ ?"

ਸ਼ੂਗਰ ਦੇ ਮਰੀਜ਼ ਕੀ ਖਾਣ ਤੇ ਕਿੰਨਾਂ ਵਸਤੂਆਂ ਤੋਂ ਕਰਨ ਤੋਬਾ, ਜਾਣਨ ਲਈ ਪੜ੍ਹੋ ਇਹ ਖ਼ਬਰ

ਨੇਕ ਨੇ ਮਾਈ ਤੋਂ ਸਬਜ਼ੀ ਲਈ ਤੇ ਮਾਈ ਨੇ ਜਿੰਨੇ ਰੁਪਏ ਮੰਗੇ ਉਹ ਦੇ ਕੇ ਆਪਣੇ ਸਕੂਟਰ ਤੇ ਆਪਣੇ ਮਨ 'ਚ ਇੱਕ ਸਵਾਲ ਲੈ ਘਰ ਨੂੰ ਚੱਲ ਪਿਆ । ਘਰ ਵੱਲ ਜਾਂਦਿਆਂ ਸ਼ਰਾਬ ਦੇ ਠੇਕੇ ’ਤੇ ਉਹੀ ਵੱਡੀ ਗੱਡੀ ਵਾਲਾ ਭਾਈ ਸ਼ਰਾਬ ਲੈ ਰਿਹਾ ਸੀ। ਨੇਕ ਨੇ ਸਕੂਟਰ ਰੋਕ ਲਿਆ ਤੇ ਵੇਖਿਆ ਕਿ ਉਸ ਕਰਿੰਦੇ ਨੂੰ ਕਿਹਾ ਸ਼ਰਾਬ ਦੀ ਬੋਤਲ ਕਿੰਨੇ ਦੀ ਹੈ? ਕਰਿੰਦੇ ਨੇ ਰੇਟ ਲਿਸਟ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਵੇਖ ਲਵੋ ਕਿੰਨੇ ਦੀ ਹੈ। ਉਸ ਨੇ ਦੋ ਹਜ਼ਾਰ ਦਾ ਨੋਟ ਠੇਕੇ ਵਾਲੇ ਭਾਈ ਨੂੰ ਦਿੱਤਾ ਤੇ ਸ਼ਰਾਬ ਦੀ ਬਤੋਲ ਬਿਨਾਂ ਕਿਸੇ ਬਹਿਸ ਤੋਂ ਲੈ ਕੇ ਗੱਡੀ ’ਚ ਜਾ ਬੈਠਾ ।

ਕੁਰਸੀ ’ਤੇ ਬੈਠਣ ਦਾ ਗਲਤ ਤਰੀਕਾ ਬਣ ਸਕਦੈ ਤੁਹਾਡੀ ਪਿੱਠ ਦਰਦ ਦਾ ਕਾਰਨ, ਜਾਣੋ ਕਿਵੇਂ

ਨੇਕ ਦਾ ਮਨ ਇਹ ਸਭ ਕੁੱਝ ਵੇਖ ਕਿ ਬਹੁਤ ਦੁੱਖੀ ਹੋਇਆ। ਉਹ ਮਨ ਹੀ ਮਨ ਇੱਕਲਾ ਗੱਲਾਂ ਕਰ ਰਿਹਾ ਸੀ ਕਿ "ਸਾਡੇ ਲੋਕ ਵੀ ਲੋੜਵੰਦਾਂ ਦੀ ਮਦਦ ਕਰਨ ਦੀ ਬਜਾਏ ਧਨਾੜ ਲੋਕਾਂ ਦਾ ਹੀ ਡਿੱਢ ਭਰਦੇ ਨੇ। ਸਬਜ਼ੀ ਨੂੰ ਮਹਿੰਗੀ ਤੇ ਸ਼ਰਾਬ ਨੂੰ ਸਸਤੀ ਸਮਝ ਕੇ ਖ੍ਰੀਦਦੇ ਨੇ"। 

ਨੇਕ ਹੁਣ ਹਰ ਰੋਜ਼ ਉਸ ਬਜ਼ੁਰਗ ਮਾਈ ਤੋਂ ਹੀ ਸਬਜ਼ੀ ਲੈਂਦਾ ਹੈ। ਉਸ ਦੇ ਮਨ ਨੂੰ ਇੱਕ ਸਕੂਨ ਜਿਹਾ ਮਿਲਦਾ ਹੈ। ਨੇਕ ਸਮਝਦਾ ਹੈ ਮੇਰੇ ਦਸਵੰਧ ਦੀ ਅਸਲ ਜ਼ਰੂਰਤ ਇਸ ਬੁਜਰਗ ਮਾਤਾ ਨੂੰ ਹੈ ਨਾ ਕਿ ਉੱਥੇ ਜਿੱਥੇ ਲੋਕ ਵੇਹਲੇ ਬੈਠ ਰੋਟੀਆਂ ਚੋਪੜਦੇ ਹੋਣ। ਨੇਕ ਦੇ ਕਹਿਣ ’ਤੇ ਉਸ ਦੇ ਦਫ਼ਤਰ ਵਾਲੇ ਕੁੱਝ ਸਾਥੀ ਵੀ ਉਸ ਬੁਜ਼ਰਗ ਮਾਤਾ ਕੋਲੋਂ ਸਬਜ਼ੀ ਲੈਣ ਲੱਗ ਪਏ ਸਨ। ਇਹ ਸਭ ਕੁੱਝ ਵੇਖ ਨੇਕ ਬਹੁਤ ਖੁਸ਼ ਹੋਇਆ ਜਿਵੇਂ ਨੇਕ ਦੇ ਮਨ ਤੋਂ ਬਹੁਤ ਵੱਡਾ ਬੋਝ ਲਹਿ ਗਿਆ ਹੋਵੇ ।

ਅਸਿ. ਪ੍ਰੋਫੈਸਰ ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
9888881862


rajwinder kaur

Content Editor

Related News