ਕਵਿਤਾ ਖਿੜਕੀ : ‘ਜਰਵਾਣੇ’
Tuesday, Oct 06, 2020 - 12:05 PM (IST)

ਜਰਵਾਣੇ
ਜਦੋਂ ਗੱਲ ਹੋਵੇ ਜਰਵਾਣਿਆ ਦੀ ਫੇਰ ਕਿਉਂ ਨੇ ਅਕਸ ਘੁਮਾਏ ਜਾਂਦੇ
ਜਿਹੜੇ ਸੀ ਹੱਕਦਾਰ ਮੁਲਕ ਦੇ ਪੂਰੇ ਇੱਕ ਝੌਂਪੜੀ ਨਾਲ ਚੁਪ ਕਰਾਏ
ਹੱਕਾਂ ਆਪਣਿਆ ਲਈ ਲਾਉਣ ਜ਼ੋਰ ਪੂਰਾ
ਅੱਤਵਾਦੀ ਸਰਕਾਰਾਂ ਤੋਂ ਕਹਾਏ ਜਾਂਦੇ,
ਓਸ ਮਾਂ ਦੀ ਕੁੱਖੋ ਨਹੀਓ ਬਾਗੀ ਜੰਮਦੇ
ਜਿਸ ਨੂੰ ਗਾਉਣ ਨਰਿੱਤ ਸਿਖਾਏ ਜਾਂਦੇ,
ਅਸੀ ਤਿਆਰ ਬਰ ਤਿਆਰ ਹੀ ਰਹਿੰਦੇ ਸਦਾ
ਨਹੀਉ ਸ਼ਸ਼ਤਰ ਪੇਟਿਆਂ ’ਚ ਛੁਪਾਏ ਜਾਂਦੇ
ਹਰਪ੍ਰੀਤ ਗੱਲ ਕਰੇ ਸਹਿਜੇ ਹੀ ਜੀ
ਉਝਂ ਜਾਣਵਰ ਤਾਂ ਸੌਖੇ ਭਜਾਏ ਜਾਂਦੇ
ਸੋਚਣ ਵੰਡ ਅਤੇ ਹੁਣ ਕਮਜ਼ੋਰ ਹੋ ਗਏ
ਸਾਨੂੰ ਪਤਾ ਕਿੰਝ ਗਿੱਦੜ ਭਜਾਏ ਜਾਂਦੇ
ਅਸੀ ਸੀ ਰਾਜੇ ਕੌਮ ਸ਼ੇਰਾਂ ਦੀ ਜੀ
ਰਾਜਿਆ ਤੋਂ ਨੀ ਸਿੰਘਾਸਨ ਲੁਕਾਏ ਜਾਂਦੇ
ਰਾਜਿਆ ਤੋਂ ਨੀ ਸਿੰਘਾਸਨ ਲੁਕਾਏ ਜਾਂਦੇ
ਹਰਪ੍ਰੀਤ ਸਿੰਘ ਮੂੰਡੇ
Harpreetmunde93@gmail