ਮਿੰਨੀ ਕਹਾਣੀ— ਵੇਹਲ
Thursday, Jun 27, 2019 - 02:37 PM (IST)

“ਕੀ ਗੱਲ ਪੁੱਤਰਾ, ਹੁਣ ਸਾਡੇ ਪਿੰਡ ਕਦੇ ਗੇੜਾ ਹੀ ਨੀ ਮਾਰਿਐ।” ਆਪਣੇ ਸਹੁਰੇ ਘਰ ਬੈਠੇ ਜਗਜੀਤ ਨੇ ਆਪਣੇ ਸਾਲੇ ਦੇ ਲੜਕੇ ਨੂੰ ਕਿਹਾ। “ਫੁੱਫੜ ਜੀ, ਬੱਸ ਵਿਹਲ ਹੀ ਨੀ ਮਿਲਦੀ।” ਲੜਕਾ ਬੋਲਿਆ।
“ਪੁੱਤਰਾ, ਖਾਣਾ ਖਾਣ ਨੂੰ ਤਾਂ ਵਿਹਲ ਮਿਲ ਜਾਂਦੀ ਆ ਕਿ ਨਹੀਂ। ਜਗਜੀਤ ਹੱਸਦਾ ਹੋਇਆ ਬੋਲਿਆ।
“ਹਾਂ, ਭਾਅ ਜੀ, ਖਾਣਾ ਖਾਣ ਦੀ ਤਾਂ ਇਹਨੂੰ ਵਿਹਲ ਮਿਲ ਜਾਂਦੀ ਏ, ਜਦੋਂ ਏਹਨੇ ਆਪਣਾ ਮੋਬਾਈਲ ਫੋਨ ਚਾਰਜ 'ਤੇ ਲਾਇਆ ਹੁੰਦਾ ਏ।” ਕੋਲ ਬੈਠਾ ਜਗਜੀਤ ਦਾ ਸਾਲਾ ਆਪਣੇ ਲੜਕੇ ਵੱਲ• ਅੱਖਾਂ ਕੱਢਦਾ ਗੁੱਸੇ 'ਚ ਬੋਲਿਆ।
ਆਪਣੇ ਡੈਡੀ ਦੇ ਮੂੰਹੋਂ ਇਹ ਸੁਣ ਕੇ ਲੜਕਾ ਨੀਵੀਂ ਪਾ ਕੇ ਬੈਠ ਗਿਆ।
ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ,
ਜ਼ਿਲਾ ਲੁਧਿਆਣਾ।
ਮੋਬਾ“98763–22677