ਮੈ ਮਿੱਟੀ

02/08/2018 4:36:02 PM

 ਮੈ ਮਿੱਟੀ,
 ਮੇਰੀ ਜਾਤ ਵੀ ਮਿੱਟੀ,
 ਮੈ ਮਿੱਟੀ ਬਣਕੇ ਜਾਣਾ,
 ਮਿੱਟੀ ਦੇ ਮੇਰੇ ਸਾਕ ਸਬੰਧੀ,
 ਮਿੱਟੀ ਦਾ ਸਭ ਤਾਣਾ।

 ਮਿੱਟੀ ਹਾਂ,
 ਸੰਗ ਮਿੱਟੀ ਖੇਡਾਂ,
 ਇਹ ਜਿਉਦੇ ਜੀਅ ਦੀ,
 ਮਿੱਟੀ ਹੈ,
 ਮੋਇਆ ਮਿੱਟੀ ਚੁੱਕ ਕੇ ਲੋਕਾਂ,
 ਮਿੱਟੀ ਦੇ ਵਿਚ,
 ਸਿੱਟੀ ਹੈ,

ਅਹਿਸਾਸ ਕਰਵਾਏ ਰੱਬ

ਮੈਂ ਮਿੱਟੀ,
 ਮਿੱਟੀ ਮੇਰਾ ਬਾਣਾ,
 ਮੈਂ ਮਿੱਟੀ,
 ਮੇਰੀ ਜਾਤ ਵੀ ਮਿੱਟੀ,
 ਮੈਂ  ਮਿੱਟੀ ਬਣਕੇ ਜਾਣਾ,
 ਮਿੱਟੀ ਦੇ ਮੇਰੇ ਸਾਕ ਸਬੰਧੀ,
 ਮਿੱਟੀ ਦਾ ਸਭ ਤਾਣਾ।

 ਮਿੱਟੀ ਬਣ ਮੈ 
 ਕਰਾਂ ਬੰਦਗੀ,
 ਮਿੱਟੀ ਮੈਨੂੰ 
 ਸਹਾਰ ਦੇਵੇ,
 ਮਿੱਟੀ ਪੂਜਾ 

 ਸੱਚੀ ਪੂਜਾ,
 ਮਿੱਟੀ ਮੈਨੂੰ, 
 ਤਾਰ ਦੇਵੇ, ਜੇ ਮਿੱਟੀ ਨਾ ਸਮਝਾ ਮਿੱਟੀ,
 ਫਿਰ ਮੈ ਅੱਖੋ ਕਾਣਾ,

 ਮੈ ਮਿੱਟੀ,
 ਮੇਰੀ ਜਾਤ ਵੀ ਮਿੱਟੀ,
 ਮੈ ਮਿੱਟੀ ਬਣਕੇ ਜਾਣਾ,
 ਮਿੱਟੀ ਦੇ ਮੇਰੇ ਸਾਕ ਸਬੰਧੀ,
 ਮਿੱਟੀ ਦਾ ਸਭ ਤਾਣਾ।

   ਸੁਰਿੰਦਰ 'ਮਾਣੂੰਕੇ ਗਿੱਲ'
   ਸੰਪਰਕ:8872321000


Related News