ਕਿਵੇਂ ਭੁਲਾਵਾਂ

Monday, Jul 16, 2018 - 11:40 AM (IST)

ਕਿਵੇਂ ਭੁਲਾਵਾਂ

ਕਿਵੇਂ ਭੁਲਾਵਾਂ ਪੰਧ ਯਾਦਾਂ ਦੇ,
ਯਾਦਾਂ ਦੇ ਪੰਧ ਲੰਮੇ ਨੇ,
ਬਹੁਤ ਤੁਰਿਆ ਮੈਂ ਇਨ੍ਹਾਂ ਰਾਹਾਂ 'ਤੇ,
ਪਰ ਇਨ੍ਹਾਂ ਦੇ ਨਾ ਕੋਈ ਬੰਨੇ ਨੇ
ਯਾਦਾਂ ਨੇ ਮੈਨੂੰ ਜਦ ਦਾ ਘੇਰਿਆ,
ਮੈਂ ਹੋਇਆ ਤਦ ਤੋਂ ਉਦਾਸ ਜਿਹਾ,
ਇਹ ਹਾਲਤ ਮੇਰੀ ਤਦ ਦੀ ਹੋਈ,
ਜਦੋਂ ਵਿਛੜਿਆ ਕੋਈ ਖਾਸ ਜਿਹਾ,
ਖਾਸ ਹੁੰਦੇ ਨੇ ਦਿਲ ਦੇ ਨੇੜੇ,
ਇਹ ਗੱਲ ਵੱਡੇ-ਵੱਡੇ ਮੰਨੇ ਨੇ,
ਕਿਵੇਂ ਭੁਲਾਵਾਂ ਪੰਧ ਯਾਦਾਂ ਦੇ,
ਯਾਦਾਂ ਦੇ ਪੰਧ ਲੰਮੇ ਨੇ,
ਬਹੁਤ ਤੁਰਿਆ ਮੈਂ ਇਨ੍ਹਾਂ ਰਾਹਾਂ 'ਤੇ,
ਪਰ ਇਨ੍ਹਾਂ ਦੇ ਨਾ ਕੋਈ ਬੰਨੇ ਨੇ।
ਸੁਰਿੰਦਰ ਮਾਣੂੰਕੇ ਗਿੱਲ
ਸੰਪਰਕ:8872321000


Related News