1947 ਹਿਜਰਤਨਾਮਾ 44 : ਸ. ਤਰਲੋਚਨ ਸਿੰਘ ਦਿੱਲੀ

01/09/2021 1:27:43 PM

'ਢੁਡਿਆਲ ਵਾਲਿਆਂ ਤਿੰਨ ਦਿਨ ਫਸਾਦੀਆਂ ਨੂੰ ਬਰਾਬਰ ਦੀ ਟੱਕਰ ਦਿੱਤੀ'

ਸ. ਤਰਲੋਚਨ ਸਿੰਘ ਸਾਬਕਾ MP ਅਤੇ ਮੈਂਬਰ ਘੱਟ ਗਿਣਤੀ ਕਮਿਸ਼ਨ, ਪੰਜਾਬ ਅਤੇ ਖ਼ਾਸ ਕਰ  ਦਿੱਲੀ ਹਲਕਿਆਂ ਦੀ ਬਹੁਤ ਸਤਿਕਾਰਤ ਅਤੇ ਉਮਦਾ ਸ਼ਖ਼ਸੀਅਤ ਹੈ। ਆਜ਼ਾਦੀ ਸੰਘਰਸ਼ ਤੋਂ ਲੈ ਕੇ ਹੁਣ ਤੱਕ ਸਿੱਖ ਇਤਿਹਾਸ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਉਨ੍ਹਾਂ ਨੇ ਗਹੁ ਨਾਲ ਵਾਚਿਆ ਹੀ ਨਹੀਂ ਸਗੋਂ ਆਪਣੇ ਪਿੰਡੇ ’ਤੇ ਵੀ ਹੰਢਾਇਐ। ਉਨ੍ਹਾਂ ਦਾ ਪਿਛੋਕੜ ਪੋਠੋਹਾਰ ਦੇ ਜ਼ਿਲ੍ਹਾ ਜੇਹਲਮ ਦੇ ਪਿੰਡ ਢੁਡਿਆਲ ਨਾਲ ਹੈ। ਪੇਸ਼ ਹੈ, ਵੰਡ ਦੇ ਦੰਗਿਆਂ ਦੀ ਕਹਾਣੀ-ਉਨ੍ਹਾਂ ਦੀ ਆਪਣੀ ਜ਼ਬਾਨੀ...

ਪੜ੍ਹੋ ਇਹ ਵੀ ਖ਼ਬਰ - Health Alert : ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਇੰਝ ਰੱਖੋ ਖ਼ਾਸ ਧਿਆਨ

‘4 ਮਾਰਚ ਨੂੰ ਲਾਹੌਰ ਵਿੱਚ ਹਿੰਦੂ ਸਿੱਖ ਵਿਦਿਆਰਥੀਆਂ ਨੇ ਇਕ ਜਲੂਸ ਕੱਢਿਆ। ਸ਼ਾਮ ਨੂੰ ਰਾਵਲਪਿੰਡੀ ਵਿੱਚ ਇਹ ਖ਼ਬਰ ਪੁੱਜੀ ਕਿ ਲਾਹੌਰ ਵਿੱਚ ਜਲੂਸ ਅਤੇ ਗੋਲੀ ਚੱਲੀ ਹੈ ਤਾਂ 5 ਮਾਰਚ ਨੂੰ ਉਸ ਰੋਸ ਅਤੇ ਮੁਸਲਿਮ ਲੀਗ ਵਲੋਂ ਪੰਜਾਬ ਹਕੂਮਤ ਬਣਾਉਣ ਦੇ ਯਤਨਾਂ ਵਿਰੁੱਧ ਹਿੰਦੂ ਸਿੱਖ  ਵਿਦਿਆਰਥੀਆਂ ਵੱਲੋਂ ਰਾਵਲਪਿੰਡੀ ਵਿਚ ਜਲੂਸ ਕੱਢਿਆ ਗਿਆ। ਜਿਸ ਉਪਰ ਮੁਸਲਿਮ ਲੀਗ ਹਿਮਾਇਤੀਆਂ ਵਲੋਂ ਹਮਲਾ ਕੀਤਾ। ਹੱਥੋਂ ਹੱਥ ਦੀ ਹੋਈ ਲੜਾਈ ਵਿਚ ਲੀਗੀਆਂ ਦਾ ਵੱਧ ਨੁਕਸਾਨ ਹੋਇਆ। ਤੈਸ਼ ਵਿੱਚ ਆਏ ਗੋਲੜਾ ਦੇ ਪੀਰ ਵਲੋਂ ਮੁਸਲਿਮ ਭੀੜ 'ਕੱਠੀ ਕਰਕੇ ਰਾਵਲਪਿੰਡੀ ਨੇੜਲੇ ਹਿੰਦੂ ਸਿੱਖ ਘੱਟ ਵਸੋਂ ਵਾਲੇ ਪਿੰਡਾਂ ਉਪਰ ਹਮਲੇ ਕੀਤੇ ਗਏ, ਜਿਨ੍ਹਾਂ ਵਿੱਚ ਮੋਟੇ ਤੌਰ ’ਤੇ ਰਾਵਲਪਿੰਡੀ, ਸੁੱਖੋ, ਬੰਦਾ, ਦੌਲਤਾਲਾ, ਢੁਡਿਆਲ, ਕੱਲਰ, ਧਮਾਲੀ, ਥਮਾਲੀ, ਥੋਹਾ ਖਾਲਸਾ, ਦੋਰੇਨ ਵਗੈਰਾ ਸ਼ੁਮਾਰ ਸਨ। ਹਰ ਪਿੰਡ ਦੀ ਆਪਣੀ ਆਪਣੀ ਦਿਲ ਸੋਜ ਗਾਥਾ ਹੈ, ਜੋ ਇਥੇ ਥੋੜੇ ਸ਼ਬਦਾਂ ’ਚ ਬਿਆਨ ਕਰਨਾ ਗ਼ੈਰ ਮੁਮਕਿਨ ਹੈ। ਮੈਂ ਆਪਣੇ ਢੁਡਿਆਲ ਦੀ, ਰੌਲਿਆਂ ਵੇਲੇ ਦੀ ਦਰਦ ਬਿਆਨੀ ਪੇਸ਼ ਕਰਦਾ ਆਂ-

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਮੇਰਾ ਢੁਡਿਆਲ, ਪੋਠੋਹਾਰ ਇਲਾਕੇ ਦੇ ਜ਼ਿਲ੍ਹਾ ਜੇਹਲਮ ਦਾ ਮਸ਼ਹੂਰ ਪਿੰਡ ਐ। 28 ਜੁਲਾਈ 1933 ਦੀ ਪੈਦਾਇਸ਼ ਐ ਮੇਰੀ। ਮਾਰਚ 47 ਵਿਚ ਮੈਂ 9ਵੀਂ ਜਮਾਤ ਦਾ ਇਮਤਿਹਾਨ ਦਿੱਤਾ। ਤਦੋਂ ਉਥੇ ਹਿੰਦੂ ਮੁਸਲਮਾਨ ਸਾਵੇਂ ਪਰ ਬਹੁਤਾਤ ਸਿੱਖ ਫਿਰਕੇ ਦੀ ਹੀ ਸੀ। ਆਲੇ-ਦੁਆਲੇ ਪਿੰਡਾਂ ’ਚ ਮੁਕਾਬਲਤਨ ਸਿੱਖ ਵਸੋਂ ਘੱਟ ਸੀ। ਉਸ ਹਲਕੇ ’ਚ ਕੋਈ ਵੀ ਸਿੱਖ ਫਿਰਕੇ ਦਾ ਕੋਈ ਮੁੱਦਾ ਹੁੰਦਾ ਤਾਂ ਢੁਡਿਆਲ ਤੋਂ ਹੀ ਸਿੱਖ ਜਥੇ ਫ਼ੈਸਲੇ ਲਈ ਜਾਂਦੇ। ਪਿੰਡ ਦੀ ਬਹੁਤੀ ਸਿੱਖ ਵਸੋਂ ਦੁਕਾਨ ਦਾਰ, ਆੜਤੀਏ ਜਾਂ ਵਪਾਰ ਨਾਲ ਹੀ ਬਾਵਾਸਤਾ ਸੀ। ਪਿੰਡ ਵਿੱਚ ਚਾਰ ਅਤੇ ਇਕ ਬਾਹਰ ਪਹਾੜੀ ’ਤੇ ਬਾਬਾ ਸਾਹਿਬ ਸਿੰਘ ਬੇਦੀ ਜੀ ਦਾ  ਗੁਰਦੁਆਰਾ ਦਮਦਮਾ ਸਾਹਿਬ ਮੌਜੂਦ ਸੀ। ਲੜਕੀਆਂ ਤੇ ਲੜਕਿਆਂ ਦੇ ਵੱਖੋ-ਵੱਖ ਖਾਲਸਾ ਸਕੂਲ ਚਲਦੇ। ਇਕ ਵੱਡਾ ਯਤੀਮਖਾਨਾ ਵੀ ਸੀ। ਪਿੰਡ ਵਿੱਚ ਸਭ ਤੋਂ ਵੱਡੀ ਕੋਠੀ ਸਰਦਾਰ ਬਹਾਦਰ ਸੁੰਦਰ ਸਿੰਘ ਦੀ ਸੀ, ਜੋ ਤਦੋਂ ਬਨਾਰਸ ਵਿੱਚ ਇੰਸਪੈਕਟਰ ਜਨਰਲ ਸਨ। ਕਰਤਾਰ ਸਿੰਘ ਮਸ਼ੀਨ ਵਾਲਿਆਂ ਦਾ ਘਰ ਅਤੇ ਬਾਗ਼ ਵੀ ਬਹੁਤ ਆਕਰਸ਼ਿਤ ਸੀ। ਸਾਰਾ ਪਿੰਡ ਹੀ ਮਾਸਟਰ ਤਾਰਾ ਸਿੰਘ ਦੇ ਕਰੀਬੀ ਸੀ, ਜੋ ਅਕਸਰ ਢੁਡਿਆਲ ਗੇੜਾ ਲਾਉਂਦੇ ਰਹਿੰਦੇ। ਅਕਾਲੀ ਮੋਰਚਿਆਂ ਅਤੇ ਕਾਨਫਰੰਸਾਂ ਵਿਚ ਢੁਡਿਆਲ ਤੋਂ ਸਿੱਖ ਜਥਾ ਹਮੇਸ਼ਾ ਢੋਲ ਨਾਲ ਪਹੁੰਚਦਾ। 1946 ਵਿਚ ਢੁਡਿਆਲ ਵਿਖੇ, ਇਕ ਵੱਡੀ ਅਕਾਲੀ ਕਾਨਫਰੰਸ ਹੋਈ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਫਸਾਦਾਂ ਦੀ ਸ਼ੁਰੂਆਤ ਲਾਹੌਰ ਤੋਂ ਹੋਈ। ਹੌਲੀ-ਹੌਲੀ ਅੱਗ ਦਾ ਸੇਕ ਰਾਵਲਪਿੰਡੀ ਤੱਕ ਆਣ ਪਹੁੰਚਾ। ਕੱਟੜਪੰਥੀਆਂ ਨੇ ਹਿੰਦੂ-ਸਿੱਖ ਫਿਰਕੇ ਦੇ ਵਿਰੁੱਧ ਹਥਿਆਰਬੰਦ ਹੋ ਕੇ ਆਲ਼ੇ ਦੁਆਲ਼ੇ ਪਿੰਡਾਂ ਉਪਰ ਹਮਲੇ ਕਰਨੇ ਸ਼ੁਰੂ ਕੀਤੇ। ਕਿਉਂ ਜੋ ਢੁਡਿਆਲ ਇਕ ਮਜ਼ਬੂਤ ਸਿੱਖ ਸ਼ਕਤੀ ਵਾਲਾ ਪਿੰਡ ਸੀ, ਜਿਸ ਦਾ ਉਹ ਖ਼ੌਫ਼ ਖਾਂਦੇ ਸਨ। ਸੋ ਉਨ੍ਹਾਂ ਪਹਿਲਾਂ ਢੁਡਿਆਲ ਨਾਲ ਦੋ ਹੱਥ ਕਰਨ ਦੀ ਠਾਣੀ। ਅਖੀਰ 11 ਮਾਰਚ ਨੂੰ ਸੈਂਕੜੇ ਹਥਿਆਰਬੰਦ ਧਾੜਵੀਆਂ ਦਾ ਵੱਡਾ ਹਜੂਮ ਢੋਲ ਨਾਲ ਢੁਡਿਆਲ ਵੱਲ ਵਧਿਆ। ਪਿੰਡ ਵਾਸੀਆਂ ਨੂੰ ਪਹਿਲਾਂ ਹੀ ਇਸ ਹਮਲੇ ਦੀ ਭਿਣਕ ਸੀ। ਸੋ ਕੋਠਿਆਂ ਤੇ ਇੱਟਾਂ, ਰੋੜੇ, ਗਰਮ ਤੇਲ, ਮਿਰਚ ਪਾਊਡਰ, ਡਾਂਗ ਸੋਟੇ ਚਾੜ ਲਏ। ਬਾਹਰੀ ਕੋਠਿਆਂ ਤੇ ਰਫਲਾਂ ਵਾਲਿਆਂ ਮੋਰਚਾਬੰਦੀ ਵੀ ਕਰ ਲਈ। ਓਧਰੋਂ, ਯਾ ਅਲੀ, ਲੈ ਕੇ ਰਹੇਂਗੇ ਪਾਕਿਸਤਾਨ, ਇਧਰੋਂ ਬੋਲੇ ਸੋ ਨਿਹਾਲ ਦੇ ਨਾਅਰੇ, ਅਸਮਾਨ ਚੀਰ ਜਾਂਦੇ ਪਰ ਸਿੱਧੀ ਟੱਕਰ ਲੈਣ ਦਾ ਹਿਆਂ ਨਾ ਕਰ ਸਕੇ ਉਹ। ਬਾਹਰੀ 3-4 ਘਰਾਂ ਨੂੰ ਲੁੱਟ, ਅੱਗ ਲਗਾ ਕੇ ਵਾਪਸ ਮੁੜ ਗਏ। ਤਦੋਂ ਹਲਕੀ ਮੁੱਠਭੇੜ ਵਿੱਚ ਚਾਰ ਹਮਲਾਵਰ ਮਾਰੇ ਗਏ। 12 ਮਾਰਚ ਨੂੰ ਫਿਰ ਹਜ਼ਾਰਾਂ ਦੀ ਤਾਦਾਦ ਵਿੱਚ ਫਸਾਦੀਆਂ, ਚਾਂਦੀ ਦੀ ਬੰਨ੍ਹ ਵੰਨੀਓਂ ਆਣ ਚੜ੍ਹਾਈ ਕੀਤੀ।

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ

ਉਨ੍ਹਾਂ ਪਹਾੜੀ ’ਤੇ ਪੈਂਦੇ ਗੁਰਦੁਆਰਾ ਦਮਦਮਾ ਸਾਹਿਬ ਅਤੇ ਬਾਹਰੀ ਨੀਵੇਂ ਮੁਹੱਲੇ ਨੂੰ ਲੁੱਟ ਕੇ ਅੱਗ ਲਗਾ ਦਿੱਤੀ। ਖੇਤਾਂ ’ਚ ਗਏ ਇੱਕਾ ਦੁੱਕਾ ਸਿੱਖ ਮਾਰੇ ਗਏ। ਸ.ਆਤਮਾ ਸਿੰਘ ਕੋਹਲੀ ਵਾਲੇ ਮੋਰਚੇ ਵਲੋਂ ਕੀਤੀ ਗੋਲਾਬਾਰੀ ਚ 7 ਫ਼ਸਾਦੀ ਮਾਰੇ ਗਏ। ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ, ਲਾਸ਼ਾਂ ਚੁੱਕਣ ਦਿੱਤੀਆਂ। ਜਦ ਫਸਾਦੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰਾਂ ਵਿੱਚ ਪਹੁੰਚੀਆਂ ਤਾਂ ਹਾਹਾਕਾਰ ਮਚ ਗਈ। ਖਰੂਦੀਆਂ ਵਲੋਂ ਇਹ ਅਫ਼ਵਾਹ ਫੈਲਾਈ ਗਈ ਕਿ ਢੁਡਿਆਲ ਕਿਆਂ ਨੇ ਮੁਸਲਮਾਨੀ ਪਿੰਡਾਂ ’ਤੇ ਹਮਲਾ ਕਰ ਦਿੱਤੈ ਤੇ ਉਹ ਮਾਰਦੇ ਚਲੇ ਆਉਂਦੇ ਹਨ, ਜਿਸ ਨਾਲ ਉਹ ਰੋਹ ਵਿੱਚ ਆ ਕੇ ਹੋਰ ਭੜਕ ਗਏ। 13 ਮਾਰਚ ਨੂੰ ਕਰੀਬ 20 ਹਜ਼ਾਰ ਹਥਿਆਰਬੰਦ ਧਾੜਵੀਆਂ ਨੇ ਢੁਢਿਆਲ ਨੂੰ ਆਣ ਘੇਰਾ ਪਾਇਆ।

ਮੋਰਚਿਆਂ ’ਚੋਂ ਤੜ ਤੜ ਗੋਲੀਆਂ ਚੱਲੀਆਂ। ਫਿਰ ਮਹਾਂ ਭਾਰਤ ਦੀ ਤਰਾਂ 'ਚੜ੍ਹੇ ਸਿੰਘ ਸੂਰਮੇ ਦਲੇਰ ਮੀਆਂ' ਤਲਵਾਰ ਦੀ ਹੱਥੋਂ ਹੱਥ ਲੜਾਈ ਹੋਈ। ਉਹ ਸਾਰਾ ਭਿਆਨਕ ਦ੍ਰਿਸ਼ ਮੈਂ ਆਪਣੀ ਅੱਖੀਂ ਡਿੱਠਾ। ਮੇਰੇ ਚਾਚਾ ਸ.ਭਗਤ ਸਿੰਘ ਕੋਹਲੀ ਦਾ ਸਰੀਰਕ ਮੁਕਾਬਲੇ ਵਿੱਚ ਕੋਈ ਸਾਨੀ ਨਹੀਂ ਸੀ। ਪੱਥਰ ਚੁੱਕਣ, ਗੋਲਾ ਸੁੱਟਣ ਅਤੇ ਦਸਤ ਕਲਾ ਦਾ ਵੱਡਾ ਸੂਰਮਾ ਸੀ ਉਹ। ਸਾਰਾ ਦਿਨ ਚੱਲੀ ਲੜਾਈ ਵਿੱਚ ਜਿੱਥੇ ਦੋ ਸਿੱਖ ਸ਼ਹੀਦ ਹੋਏ, ਉਥੇ ਉਸ ਇਕੱਲਿਆਂ ਹੀ ਆਪਣੇ ਹੱਥੀਂ 12 ਫਸਾਦੀ ਮਾਰੇ। ਸਾਰੇ ਬੱਚੇ, ਬਜ਼ੁਰਗ ਅਤੇ ਜਨਾਨੀਆਂ ਗੁਰਦੁਆਰਾ ਸੰਤਪੁਰਾ ਵਿਚ ਆਣ ਇਕੱਤਰ ਹੋਏ ਤੇ ਬਾਕੀ ਬਾਹਰ ਮੋਰਚਿਆਂ ’ਤੇ ਡਟੇ ਰਹੇ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ

ਫਸਾਦੀਆਂ ਨੇ ਗੱਡੇ ਭਰ ਭਰ ਘਰਾਂ ’ਚੋਂ ਮਾਲ ਲੁੱਟ ਕੇ ਸਾਰੇ ਪਿੰਡ ਨੂੰ ਅੱਗ ਲੱਗਾ ਦਿੱਤੀ। ਕੇਵਲ ਉਹੀ ਸੰਤਪੁਰਾ ਵਾਲਾ ਮੁਹੱਲਾ ਹੀ ਬਚਿਆ, ਜਿਥੇ ਸਾਰਾ ਪਿੰਡ 'ਕੱਠਾ ਹੋਇਆ ਸੀ। ਅੱਗ ਛੇਤੀ ਫੈਲਣ ਦਾ ਕਾਰਨ ਇਹ ਸੀ ਕਿ ਸਿੱਖਾਂ ਵਲੋਂ ਸੌਖੀ ਪਹੁੰਚ ਲਈ ਸਾਰੇ ਕੋਠਿਆਂ ਨੂੰ ਲੱਕੜ ਦੇ ਫੱਟਿਆਂ ਨਾਲ ਜੋੜਿਆ ਹੋਇਆ ਸੀ। ਜਦ ਸ਼ਾਮ ਢਲੀ ਤਾਂ ਅੱਗ ਦੇ ਲਾਂਬੂ ਮੀਲਾਂ ਤੱਕ ਨਜ਼ਰ ਆਏ। ਚੱਕਵਾਲ ਦੇ ਗੋਰਾ ਫੌਜੀ ਕਮਾਂਡਰ ਨੇ ਜਦ ਉਹ ਮੰਜ਼ਰ, ਚਕਵਾਲੋਂ ਦੇਖਿਆ ਤਾਂ ਉਹ ਮਿਲਟਰੀ ਦੇ ਟਰੱਕ ਲੈ ਕੇ ਪਹੁੰਚਾ। ਸਾਰੇ ਹਿੰਦੂ ਸਿੱਖਾਂ ਨੂੰ, ਫੌਜੀ ਪਹਿਰੇ ’ਚ ਸੁੰਦਰ ਸਿੰਘ ਦੀ ਹਵੇਲੀ ’ਚ ਇਕੱਠਾ ਕਰਕੇ ਪਹਿਰਾ ਲਗਾ ਦਿੱਤਾ। ਸਾਰੀ ਰਾਤ ਅਸੀਂ ਆਪਣੇ ਸੜਦੇ ਘਰਾਂ ਦੀ ਦੀਵਾਲੀ ਵੇਂਹਦੇ ਰਹੇ। 14 ਮਾਰਚ ਨੂੰ ਫੌਜ ਨੇ, ਮੇਰੇ ਪਿਤਾ ਸ.ਬਲਵੰਤ ਸਿੰਘ ਕੋਹਲੀ ਅਤੇ ਸ.ਨੱਥਾ ਸਿੰਘ ਕੋਹਲੀ ਦੀ ਅਗਵਾਈ ਵਿੱਚ ਗੁਰਦੁਆਰਾ ਸੰਤਪੁਰਾ ’ਚ ਲੰਗਰ ਪਾਣੀ ਦਾ ਪ੍ਰਬੰਧ ਕਰਵਾਇਆ।

ਅਗਲੇ ਦਿਨ ਹੀ ਢੁਡਿਆਲ ਦੀ ਖ਼ਬਰ ਦਿੱਲੀ ਤੱਕ ਪੁੱਜ ਗਈ। ਤਦੋਂ ਵਜ਼ੀਰ ਸ.ਸਵਰਨ ਸਿੰਘ ਸ਼ੰਕਰ, ਉੱਜਲ ਸਿੰਘ ਨੂੰ ਨਾਲ ਲੈ ਕੇ ਆਏ। ਦਿੱਲੀਓਂ, ਸ.ਬਲਦੇਵ ਸਿੰਘ ਨੇ ਵੀ ਆਪਣੇ ਨੁਮਾਇੰਦੇ ਭੇਜੇ। ਉਸ ਵਕਤ ਸਾਰੇ ਢੁਡਿਆਲ ਵਾਸੀਆਂ ਦਾ ਬਹੁਤ ਸ਼ਲਾਘਾ ਯੋਗ ਇਕ ਹੋਰ ਕਦਮ ਇਹ ਰਿਹਾ ਕਿ ਫੌਜ ਨੂੰ ਨਾਲ ਲੈ ਕੇ ਆਲ਼ੇ ਦੁਆਲ਼ੇ 15 ਪਿੰਡਾਂ ’ਚ ਬਚੇ ਹੋਏ ਹਿੰਦੂ-ਸਿੱਖਾਂ ਨੂੰ ਕੱਢ ਕੇ ਢੁਡਿਆਲ ਵਿਖੇ ਰਾਹਤ ਕੈਂਪ ਲਗਾਇਆ। ਸਾਰੇ ਰਿਫਊਜੀਆਂ ਦੀ ਅਗਲੇ ਕਈ ਮਹੀਨਿਆਂ ਤੱਕ ਸਾਂਭ ਸੰਭਾਲ ਅਤੇ ਸੇਵਾ ਕੀਤੀ।

ਪੜ੍ਹੋ ਇਹ ਵੀ ਖ਼ਬਰ - Health Tips: ਹਫ਼ਤੇ ’ਚ ਤਿੰਨ ਦਿਨ ਖਾਓ ਇਹ ਚੀਜ਼, ਘਟੇਗਾ ‘ਦਿਲ ਦੇ ਦੌਰਾ’ ਦਾ ਖ਼ਤਰਾ

ਅਖੀਰ ਬਜ਼ੁਰਗਾਂ ਵਲੋਂ ਹੱਥੀਂ ਵਸਾਇਆ ਪਿੰਡ, ਘਰ ਬਾਰ, ਜ਼ਮੀਨਾਂ, ਵਪਾਰ ਅਤੇ ਕਈ ਸਿੰਘਾਂ ਦੀ ਸ਼ਹਾਦਤ ਦੇ ਕੇ, ਆਜ਼ਾਦੀ ਦਾ ਮੁੱਲ ਚੁਕਾਉਂਦਿਆਂ ਹੋਇਆਂ, ਦਿਲ ’ਤੇ ਪੱਥਰ ਰੱਖ 8 ਅਗਸਤ ਦੇ ਦਿਨ, ਪਿੰਡ ਨੂੰ ਆਖਰੀ ਫਤਹਿ ਬੁਲਾ, ਪਟਿਆਲਾ ਦੇ ਵਿਚ ਆਣ ਆਬਾਦ ਹੋਏ। ਜੋ ਓਧਰ ਸਕੂਲ ਚਲਦੇ ਸਨ, ਉਹ ਇਧਰ ਪਟਿਆਲਾ ਵਿੱਚ ਸੈਕੰਡਰੀ ਅਤੇ ਮਿਡਲ ਢੁਡਿਆਲ ਖਾਲਸਾ ਸਕੂਲ ਸ਼ੁਰੂ ਕੀਤੇ, ਜੋ ਅੱਜ ਤੱਕ ਉਸੇ ਨਾਮ ਪੁਰ ਚਲਦੇ ਹਨ।’

PunjabKesari

ਲੇਖਕ: ਸਤਵੀਰ ਸਿੰਘ ਚਾਨੀਆਂ
92569-73526


rajwinder kaur

Content Editor

Related News