1947 ਹਿਜਰਤਨਾਮਾ- 26 : ਪਰੀਤਮ ਦਾਸ ਸ਼ੰਕਰ

07/17/2020 1:55:48 PM

ਲੇਖਕ : ਸਤਵੀਰ ਸਿੰਘ ਚਾਨੀਆਂ
92569-73526

" ਮੈਂ ਪਰੀਤਮ ਦਾਸ ਪੁੱਤਰ ਗੁਰਦਿੱਤਾ ਪੁੱਤਰ ਰਲਾ ਪਿੰਡ ਸ਼ੰਕਰ ਤਹਿ : ਨਕੋਦਰ ਜ਼ਿਲਾ ਜੰਲਧਰ ਤੋਂ ਬੋਲ ਰਿਹੈਂ। ਮੇਰੇ ਬਾਬਾ ਜੀ ਰਲਾ, ਜਦ ਕਿਧਰੇ ਬਾਰਾਂ ਖੁੱਲ੍ਹੀਆਂ ਤਾਂ ਤਦੋਂ ਹੀ 1880-85 ਦੇ ਕਰੀਬ ਇਸੇ ਸ਼ੰਕਰ ਤੋਂ ਬਾਰ ਵਿਚ ਜ਼ਿੰਮੀਦਾਰਾਂ ਨਾਲ ਕੰਮੀਆਂ ਵਜੋਂ ਗਏ । ਬਾਬਾ ਜੀ ਦੇ ਵਿਆਹ ਬਾਰੇ ਤਾਂ ਸਾਨੂੰ ਪਤਾ ਨਹੀਂ ਪਰ ਹਾਂ ਸਾਡੇ ਬਾਪ ਗੁਰਦਿੱਤੇ ਦਾ ਜਨਮ ਉਧਰ ਹੀ ਹੋਇਐ। ਅਤੇ ਅੱਗੋ ਉਨ੍ਹਾਂ ਦੇ ਘਰ 6 ਪੁੱਤਰ ਅਤੇ  ਇਕ ਧੀ ਉਧਰ ਹੀ ਪੈਦਾ ਹੋਏ। ਸਾਡੇ ’ਚੋਂ ਵੱਡੇ ਭਰਾ ਕੇਸਰ, ਗੁਲਜ਼ਾਰ, ਜੀਤਾ ਅਤੇ ਮੇਰੀ ਸ਼ਾਦੀ ਬਾਰ ਵਿਚ ਹੀ ਰੌਲਿਆਂ ਤੋਂ ਪਹਿਲਾਂ ਹੀ ਹੋ ਗਈ ਸੀ। ਰੌਲਿਆਂ ਵਕਤ ਮੇਰੇ ਘਰ 3-4 ਸਾਲ ਦਾ ਬੇਟਾ ਸੀ। ਸਾਡੀ ਇੱਕੋ ਇਕ ਭੈਣ ਸੀਸ਼ੋ ਵੀ ਉਧਰ ਬਾਰ ਵਿਚ ਹੀ ਰੌਲਿਆਂ ਤੋਂ ਪਹਿਲਾਂ ਹੀ ਉਧਰ ਨਜਦੀਕੀ ਪਿੰਡ ਗਾਂਧਰਾਂ ਵਿਖੇ ਵਿਆਹੀ ਗਈ। ਸਾਡੇ ਹੋਰ 2 ਛੋਟੇ ਭਾਈਆਂ ਦੌਲਤ ਅਤੇ ਸੋਹਣ ਦੀ ਸ਼ਾਦੀ ਰੌਲਿਆਂ ਤੋਂ 4-5 ਸਾਲ ਬਾਅਦ ਇਧਰ ਆ ਕੇ ਹੋਈ।

ਚੋਖੀ ਆਮਦਨ ਦਾ ‘ਸਰੋਤ’ ਬਣ ਸਕਦੀ ਹੈ ਗਰਮ ਰੁੱਤ ਦੇ ਫਲਾਂ ਦੀ ਪ੍ਰੋਸੈਸਿੰਗ

ਬਾਰ ਵਿਚ ਸਾਡਾ ਪਿੰਡ ਮੁੱਢਾਂ ਵਾਲਾ ਸ਼ੰਕਰ ਤਹਿ : ਜੜਾਂਵਾਲੀ ਤੇ ਜ਼ਿਲਾ ਸੀ ਲਾਇਲਪੁਰ। ਸਾਡੇ ਬਜ਼ੁਰਗ ਅਤੇ ਅਸੀਂ ਵੀ ਉਧਰ ਨਾ ਤਾਂ ਕੋਈ ਅਪਣੀ ਵਾਹੀ ਕੀਤੀ ਤੇ ਨਾ ਹੀ ਕੋਈ ਵੱਖਰਾ ਕੰਮ। ਬਸ ਐਵੇਂ ਦਿਹਾੜੀ ਲੱਪਾ ਹੀ ਕਰਦੇ ਰਹੇ। ਜਾਂ ਹੋਰਸ ਕੰਮੀਆਂ ਨਾਲ ਸੀਰੀ ਪੁਣਾ। ਉਧਰ ਹੋਰ ਸਾਡੇ ਗੁਆਂਢੀ ਪਿੰਡ ਢੇਸੀਆਂ, ਚੱਕ 54, 55, 58, 66 ਆਦਿ ਸਨ। ਚੌਥੀ ਤੱਕ ਸਕੂਲ ਸਾਡੇ ਪਿੰਡ ਹੈ ਸੀ। ਮੈਂ ਉਥੇ ਕੇਵਲ ਮਾਤਰ 1-2 ਜਮਾਤਾਂ ਹੀ ਪੜਿਐਂ। ਤਦੋਂ ਉਥੇ ਮਾਸਟਰ ਹੁੰਦੇ ਸਨ ਸ : ਸੋਹਣ ਸਿੰਘ ਅਤੇ ਗੁਲਜ਼ਾਰ ਸਿੰਘ। ਗੁਲਜ਼ਾਰ ਸਿੰਘ ਦਾ ਪਿੱਛਾ ਪਿੰਡ ਮੇਹਲੀ-ਫਗਵਾਵਾ ਸੀ।
                                                      
ਪਿੰਡ ਦੇ ਮੋਹਤਬਰਾਂ/ਲੰਬੜਦਾਰਾਂ ’ਚ ਚੌਧਰੀ ਦਰਸ਼ਣ ਸਿੰਘ ਚੇਅਰਮੈਨ ਪੰਜਾਬ ਮੰਡੀ ਬੋਰਡ ਜੀ ਦਾ ਵੱਡਾ ਭਰਾ ਸ: ਬਖਤਾਵਰ ਸਿੰਘ ਜਿਨਾਂ  ਦਾ ਪਿਛਲਾ ਜੱਦੀ ਪਿੰਡ ਇਹੋ ਸ਼ੰਕਰ-ਨਕੋਦਰ ਹੈ। ਸ:ਜਾਗਰ ਸਿੰਘ, ਜੋ ਪਿਛਿਓਂ ਧਾਲੀਵਾਲ-ਜੰਡਿਆਲਾ ਮੰਜਕੀ ਦੇ ਸਨ। ਇਕ ਹੋਰ ਸ:ਚੰਨਣ ਸਿੰਘ ਵਗੈਰਾ ਦਾ ਨਾਮ ਯਾਦ ਹੈ। ਸ਼ੈਦ ਇਹਵੀ ਸ਼ੰਕਰ ਦੇ ਹੀ ਸਨ, ਆਦਿ ਸਨ। ਲੁਹਾਰਾ/ਤਰਖਾਣਾ ਕੰਮ ਮੁਸਲਮਾਨ ਹੀ ਕਰਦੇ ਸਨ ਪਰ ਉਹਨਾਂ ਦੇ ਨਾਮ ਹੁਣ ਯਾਦ ਨਹੀਂ। ਮੇਰੇ ਅਪਣੇ ਹਮ ਉਮਰ ਮੁਸਲਮਾਨ ਮਿੱਤਰ ਸਨ, ਜੋ ਸਾਡੇ ਨਾਲ ਪਸ਼ੂ ਚਾਰਿਆ ਕਰਦੇ ਸਨ ਪਰ ਉਨ੍ਹਾਂ ਦੇ ਨਾਮ ਵੀ ਹੁਣ ਚੇਤੀਆਂ ’ਚੋਂ ਵਿਸਰ ਗਏ ਨੇ।

ਭੋਜਨ ਇੰਡਸਟਰੀ ਨਾਲ ਜੁੜੀਆਂ ਇਹ ਖਾਸ ਗੱਲਾਂ ਤੁਹਾਡੇ ਲਈ ਜਾਨਣਾ ਹੈ ਜ਼ਰੂਰੀ, ਜਾਣੋ ਕਿਉਂ

ਬਹੁਤੇ ਘਰ ਹਿੰਦੂ-ਸਿੱਖਾਂ ਦੇ ਸਨ। ਮੁਸਲਮਾਨਾ ਦੇ ਨਾਲ-ਨਾਲ ਕੁਝ ਘਰ ਨਾਈ, ਝੀਰ ਅਤੇ ਤਰਖਾਣ ਲੁਹਾਰਾਂ ਦੇ ਵੀ ਸਨ। ਮੇਰੀ ਘਰ ਵਾਲੀ ਦਾ ਨਾਮ ਭਾਗੋ ਐ। 1942 ਵਿਚ ਮੇਰੀ ਬਰਾਤ ਲਾਇਲਪੁਰ ਦੇ ਪਿੰਡ ਸਲੇਮਪੁਰ ਵਿਖੇ ਢੁਕੀ। ਜਿਥੋਂ ਭਾਗੋ ਵਿਆਹ ਲਿਆਂਦੀ। ਅਗਲੇ ਸਾਲ ਹੀ ਮੇਰੇ ਘਰ ਬੇਟੇ ਨੇ ਜਨਮ ਲਿਆ। ਬਾਕੀ ਧੀਆਂ-ਪੁੱਤਰ ਇਧਰ ਆ ਕੇ ਹੀ ਹੋਏ। ਮੇਰੇ ਕੁੱਲ 4 ਧੀਆਂ ਅਤੇ 4 ਪੁੱਤਰ ਨੇ।

ਜਦ ਰੌਲੇ ਪਏ ਤਾਂ ਸਾਡੇ ਪਿੰਡ ਵੀ ਸ਼ਰਗੋਸ਼ੀਆਂ ਹੋਣ ਲੱਗੀਆਂ। ਤਦੋਂ ਬਾਹਰੋਂ ਇਕ ਹਰਕਾਰਾ ਆਇਆ ਜੋ ਜਲਦੀ ਪਿੰਡ ਛੱਡ ਜਾਣ ਦੀ ਦੁਹਾਈ ਪਾਉਣ ਲੱਗਾ। ਸੋ ਅਸਾਂ ਉਭੜਬਾਹੇ 1947 ਦੀ 13 ਭਾਦੋਂ ਨੂੰ ਭਰੇ ਮੰਨ ਨਾਲ ਜੜਾਂਵਾਲਾ ਕੈਂਪ ਲਈ ਪਿੰਡ ਛੱਡ ਦਿੱਤਾ। ਸਾਡੇ ਪਾਸ ਆਪਣਾ ਕੋਈ ਗੱਡਾ ਨਹੀਂ ਸੀ। ਸੋ ਜ਼ਰੂਰੀ ਨਿੱਕ ਸੁੱਕ ਦੀਆਂ ਗਠੜੀਆਂ ਬੰਨ ਕੇ ਜਿੰਮੀਦਾਰਾਂ ਦੇ ਗੱਡਿਆਂ ਨਾਲ ਹੀ ਹੋ ਤੁਰੇ। ਇਥੇ ਸਾਡਾ ਟੱਬਰ ਦੋ ਥਾਈਂ ਵੰਡਿਆ ਗਿਆ। ਬੱਚਿਆਂ, ਬੀਬੀਆਂ ਅਤੇ ਬਜੁਰਗਾਂ ਨੂੰ ਪਿੰਡ ਵਿਚ ਆਏ ਇਕ ਫੌਜੀ ਟਰੱਕ ਵਿਚ ਜਗ੍ਹਾ ਮਿਲ ਗਈ। ਜਦ ਕਿ ਬਾਕੀ ਗੱਡਿਆਂ ਤੇ ਕਾਫਲੇ ਨਾਲ ਆਏ।

ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

ਸਾਡਾ ਗੱਡਿਆਂ ਦਾ ਕਾਫਲਾ ਜੜਾਂਵਾਲਿਓਂ ਤੁਰ ਕੇ ਬੱਲੋ ਕੀ ਹੈੱਡ ਤੋਂ ਹੁੰਦਾ ਹੋਇਆ। ਫਿਰੋਜ਼ਪੁਰ ਬਾਰਡਰ ਰਾਹੀਂ ਉਰਾਰ ਹੋਇਆ। ਰਸਤੇ ’ਚ ਇਕ ਤਾਂ ਭਾਰੀ ਬਰਸਾਤ ਦੂਜਾ ਭੁਖਮਰੀ ਤੀਜੀ ਪਲੇਗ ਤੇ ਚੌਥਾ ਹਮਲਾ ਹੋਣ ਦੇ ਡਰ ਦੇ ਸੂਲੀ ਟੰਗੇ ਪਹਿਰ। ਬੱਲੋ ਕੀ ਹੈੱਡ ਤੇ ਮੁਸਲਿਮ ਧਾੜਵੀਆਂ ਸਾਡੇ ਕਾਫਲੇ ਦੇ ਅੱਗੇ ਵਾਲੇ 4-5 ਗੱਡੇ ਵੱਡ ਸੁੱਟੇ। ਤਦੋਂ ਸਾਰਾ ਕਾਫਲਾ ਰੁਕ ਗਿਆ। ਗੋਰਖਾ ਮਿਲਟਰੀ ਪਹੁੰਚੀ ਤਾਂ ਕਾਫਲਾ ਅੱਗੇ ਵਧਿਆ। ਉਸ ਵਕਤ ਦੇ ਵਾਹਦ ਅਕਾਲੀ ਲੀਡਰ ਗਿਆਨੀ ਕਰਤਾਰ ਸਿੰਘ ਨੇ ਹਿਜਰਤ ਕਰ ਰਹੇ ਹਿੰਦੂ-ਸਿੱਖਾਂ ਦੇ ਕਾਫ਼ਲਿਆਂ ਦੀ ਸਲਾਮਤੀ ਲਈ ਬਹੁਤ ਭੱਜ ਨੱਠ ਕੀਤੀ। ਸਾਡੇ ਕਾਫਲੇ ਨੂੰ ਵੀ ਉਹ ਦੋ ਦਫਾ ਮਿਲੇ। ਕਾਫਲਾ ਰਸਤੇ ’ਚ ਕਈ ਕਈ ਦਿਨ ਰੁਕ ਰੁਕ ਕੇ ਅੱਗੇ ਵਧਦਾ। ਹਰ ਪਾਸੇ ਵੱਢੀਆਂ ਟੁੱਕੀਆਂ ਲਾਸ਼ਾਂ ਦਾ ਭਿਆਨਕ ਮੰਜ਼ਰ-ਬਰਸਾਤ ਦਾ ਪਾਣੀ ਹੀ ਪਾਣੀ ਪਰ ਪੀਣ ਲਈ ਪਾਣੀ ਨਾ।

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਸੋ ਟੁੱਟੇ ਹਾਰੇ ਅੱਸੂ ਦੇ ਅੱਧ ਵਿਚ ਆ ਪਿੱਤਰੀ ਪਿੰਡ ਸ਼ੰਕਰ ਡੇਰੇ ਲਾਏ। ਸਾਡੇ ਟੱਬਰ ਦੇ ਦੂਜੇ ਮੈਂਬਰ ਜਿਨਾਂ ’ਚ ਮੇਰੇ ਦੋ ਛੋਟੇ ਭਰਾ ਦੌਲਤ ਅਤੇ ਸੋਹਣ ਮੇਰੀ ਪਤਨੀ ਭਾਗੋ ਅਤੇ ਮਾਤਾ ਜੱਸੀ ਅਤੇ ਸਾਡੇ ਕੁਨਬੇ ਦੇ ਹੋਰ ਬੱਚੇ, ਬਜੁਰਗ ਅਤੇ ਬੀਬੀਆਂ ਸ਼ੁਮਾਰ ਸਨ, ਜੋ ਮੁੱਢਾਂ ਵਾਲੇ ਸ਼ੰਕਰ ਤੋਂ ਹੀ ਫੌਜੀ ਟਰੱਕਾਂ ਦੇ ਕਾਫਲੇ ’ਚ ਸਵਾਰ ਸਨ ਬਰਾਸਤਾ ਲਾਹੌਰ-ਅੰਬਰਸਰ-ਜਲੰਧਰ ਹੁੰਦੇ ਹੋਏ ਸਾਡੇ ਤੋਂ ਪਹਿਲਾਂ ਹੀ ਪਹੁੰਚੇ ਹੋਏ ਸਨ। ਇਸ ਤਰਾਂ ਅਸੀਂ 47 ਦੀ ਪੀੜ ਅਤੇ ਜ਼ਖ਼ਮ ਖਾ ਕੇ ਬਚ ਰਹੇ। ਜਦ ਹੁਣ ਵੀ ਕਿਧਰੇ 47 ਦੇ ਭਿਆਨਕ ਦਿਨਾਂ ਦੀ ਯਾਦ ਆ ਜਾਂਦੀ ਹੈ ਤਾਂ ਅੱਖਾਂ ’ਚੋਂ ਹੰਝੂ ਆਪ ਮੁਹਾਰੇ ਬਹਿ ਤੁਰਦੇ ਨੇ। ਓਨੀ ਬਰਬਾਦੀ ਤੇ ਕਤਲੋ ਗਾਰਤ ਨਾ ਕਦੇ ਅਸਾਂ ਸੁਣੀ ਤੇ ਨਾ ਹੀ ਕਦੇ ਡਿੱਠੀ।

15 ਅਗਸਤ ਤੇ ਸਰਕਾਰੀ ਛੁੱਟੀ ਹੁੰਦੀ ਐ। ਬੱਚੇ ਖ਼ੁਸ਼ੀ ਮਨਾਉਂਦੇ ਨੇ। ਸਾਡੇ ਵਰਗਿਆਂ ਬਜ਼ੁਰਗਾਂ ਜਿਨ੍ਹਾਂ ਉਹ ਦੌਰ ਆਪਣੇ ਪਿੰਡੇ ’ਤੇ ਹੰਢਾਇਐ ਨੂੰ ਕਦੇ ਵੀ ਕਿਸੇ ਪੁੱਤ-ਪੜੋਤੇ ਨੇ ਕੋਲ਼ ਬਹਿ ਸੁਣਿਆਂ ਨਈਂ। ਤੂੰ ਪੁੱਤਰਾ ਦੂਜੇ ਪਿੰਡੋਂ ਚੱਲ ਕੇ ਸਾਡੀ ਕਹਾਣੀ ਸੁਣਨ ਅਤੇ ਲਿਖਣ ਆਇਐਂ ਇੱਦਾਂ ਲੱਗਦੈ ਬਈ 72 ਵਰਿਆਂ ਤੋਂ ਸਿਰ ’ਤੇ ਚੁੱਕਿਆ ਬੋਝ ਲਹਿ ਗਿਐ।" ਆਪਣੀ ਕਹਾਣੀ ਕਹਿ ਕੇ ਆਖਿਓਸ, ਕਿ ਆ ਪੁੱਤਰ ਘਰ ਚੱਲ, ਤੈਨੂੰ ਚਾਹ ਦਾ ਕੱਪ ਪਿਆਵਾਂ। ਮੈਨੂੰ ਇੰਞ ਜਾਪਿਆ ਜਿਉਂ ਬਾਪੂ ਦੇ ਸਿਰ ਦਾ ਬੋਝ ਸੱਚ ਮੁੱਖ ਹੀ ਲਹਿ ਗਿਆ ਹੋਏ।’’

ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...
            PunjabKesari                                               


rajwinder kaur

Content Editor

Related News