ਲੁੱਕ-ਲੁੱਕ ਖੇਡਣ

02/06/2019 1:40:10 PM

ਲੁੱਕ-ਲੁੱਕ ਖੇਡਣ ਲੁਕਣ ਮਚਾਈਆਂ,
ਉਨ੍ਹਾਂ ਕਦਰਾਂ ਆਪ ਗਵਾਈਆਂ।
ਖੁੱਲਕੇ ਜਿਹੜੇ ਆਉਂਦੇ ਮੂਹਰੇ,
ਕਿਸਦੀ ਹਿੰਮਤ ਕਿਹੜਾ ਘੂਰੇ।
ਹੁੰਦੇ ਨਾ ਕਦੇ ਪੈਰ ਝੂਠ ਦੇ,
ਮਿਲਦੀਆਂ ਨਾ ਫਿਰ ਕਦੇ ਵਧਾਈਆਂ।
ਲੁੱਕ-ਲੁੱਕ ਖੇਡਣ ਲੁਕਣ ਮਚਾਈਆਂ,
ਉਨ੍ਹਾਂ ਕਦਰਾਂ ਆਪ ਗਵਾਈਆਂ।
ਅਜੇ ਵੀ 'ਸੁਰਿੰਦਰ' ਕੁਝ ਨਾ ਵਿਗੜਿਆ,
ਸੱਚ ਦਾ ਫੁੱਲ ਤੇਰੇ ਅੰਦਰ ਖਿੜ੍ਹਿਆ।
ਪਛਾਣ ਛੇਤੀ ਕਿਉਂ ਦੇਰੀਆਂ ਲਾਈਆਂ,
ਲੁੱਕ-ਲੁੱਕ ਖੇਡਣ ਲੁਕਣ ਮਚਾਈਆਂ।
ਉਨ੍ਹਾਂ ਕਦਰਾਂ ਆਪ ਗਵਾਈਆਂ,

ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ-8872321000


Aarti dhillon

Content Editor

Related News