ਫਾਹਾ

Wednesday, Mar 20, 2019 - 01:15 PM (IST)

ਫਾਹਾ

ਨਰਿੰਦਰ ਕੌਰ ਮੱਧ ਵਰਗ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਆਪਣੀ ਦੋ ਭੈਣਾਂ ਤੋ ਛੋਟੀ ਤੇ ਲਾਡਲੀ ਭੈਣ ਹੈ । ਵੱਡੀਆਂ ਦੋ ਭੈਣਾਂ ਦਾ ਵਿਆਹ ਵਧੀਆ ਘਰ ਵਿੱਚ ਹੋ  ਚੁੱਕਿਆ ਹੈ ਤੇ ਨਰਿੰਦਰ ਕੌਰ ਦੇ ਵਿਆਹ ਤੇ ਉਸ ਦਾ ਬਾਪ ਰੱਜ ਕੇ ਖਰਚਾ ਕਰ ਰਿਹਾ ਹੈ ਤੇ ਦਾਜ ਵੀ ਖੁੱਲਾ ਦੇ ਰਿਹਾ ਹੈ ਕਿਉਕਿ ਵੱਡੀਆਂ ਭੈਣਾਂ ਦਾ ਤਾਂ ਚੁੰਨੀ ਚੜਾਵਾ ਕਰ ਕੇ ਵਿਆਹ ਕੀਤਾ ਸੀ । ਹੁਣ ਸੁੱਖ ਨਾਲ ਦੋ ਭਰਾ ਸਰਕਾਕੀ ਨੌਕਰੀ ਕਰਦੇ ਹਨ । ਕੁਝ ਦਿਨਾਂ ਬਾਅਦ ਨਰਿੰਦਰ ਕੌਰ ਵਿਆਹ ਕੇ ਸਹੁਰੇ ਘਰ ਆ ਗਈ ਹੈ ਵੈਸੇ ਤਾ ਸਹੁਰੇ ਘਰ ਵੀ ਕਿਸੇ ਵੀ ਚੀਜ ਦੀ ਕਮੀ ਨਹੀਂ ਹੈ । ਸੱਸ ਸਹੁਰਾ ਤੇ ਪਤੀ ਕਾਰ ਦੀ ਮੰਗ ਕਰਦੇ ਹਨ ਤੇ ਨਰਿੰਦਰ ਨੂੰ ਤੰਗ ਕਰਦੇ ਹਨ । ਨਰਿੰਦਰ ਦੇ ਬਾਪ ਨੇ ਸਹੁਰੇ ਨੂੰ ਕਿਹਾ ਕਿ ਜਿਨ੍ਹਾਂ ਉਸਨੇ ਆਪਣੀ ਧੀ ਨੂੰ ਦੇਣਾ ਸੀ ਦੇ ਦਿੱਤਾ ਹੁਣ ਉਹ ਕੁਝ ਨਹੀ ਦੇ ਸਕਦਾ ਫਿਰ ਵੀ ਨਰਿੰਦਰ ਨੂੰ ਉਹ ਦਿਨ ਰਾਤ ਤੰਗ ਕਰਦੇ ਰਹਿੰਦੇ ਹਨ । ਇੱਕ ਦਿਨ ਨਰਿੰਦਰ ਘਰ ਇੱਕਲੀ ਸੀ ਤੇ ਉਸਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ । ਆਖਿਰ ਕਿਉ ਧੀਆਂ ਫਾਹਾ ਲੈਣ ਲਈ ਮਜ਼ਬੂਰ ਹੋ ਰਹੀਆਂ ਹਨ ?
ਕੀ ਮਿਲਿਆ ਕਿਸੇ ਦੀ ਧੀ ਮਾਰ ਕੇ ?
ਕੀ ਮਿਲਿਆ ਕਿਸੇ ਦੀ ਧੀ ਦਾ ਕਤਲ ਕਰ ਕੇ ?

ਗੁਰਮੀਤ ਕੌਰ ਮੀਤ
ਕੋਟਕਪੂਰਾ 
98033-37020


author

Aarti dhillon

Content Editor

Related News