ਸ਼ੁੱਭ ਵਿਚਾਰ
Wednesday, Apr 04, 2018 - 03:48 PM (IST)
ਦਫਤਰੋਂ ਛੁੱਟੀ ਹੋਣ ਤੇ ਦਲਜੀਤ ਅਤੇ ਮਨਦੀਪ ਇਕ ਹੀ ਸਕੂਟਰ ਤੇ ਘਰ ਜਾ ਰਹੇ ਸਨ। ਮਨਦੀਪ ਸਕੂਟਰ ਚਲਾ ਰਿਹਾ ਸੀ। ਅੱਗੇ ਜਾ ਕੇ ਇਕ ਸੜਕ ਪਰ ਇਕ ਵਿਅਕਤੀ ਸਬਜ਼ੀਆਂ ਵੇਚ ਰਿਹਾ ਸੀ ਤਾਂ ਉਸਨੂੰ ਦੇਖ ਦਲਜੀਤ ਨੇ ਮਨਦੀਪ ਨੂੰ ਉਸ ਪਾਸ ਸਕੂਟਰ ਰੋਕਣ ਲਈ ਕਿਹਾ। ਉਸ ਆਦਮੀ ਦੇ ਪਾਸ ਜਾ ਕੇ ਮਨਦੀਪ ਨੇ ਸਕੂਟਰ ਰੋਕ ਲਿਆ ਤਾਂ ਦਲਜੀਤ ਨੇ ਉੱਤਰ ਕੇ ਉਸ ਸਬਜ਼ੀਆਂ ਵੇਚਣ ਵਾਲੇ ਪਾਸੋਂ ਦੋ ਕਿਲੋ ਮੂਲੀਆਂ ਪੱਤਿਆਂ ਸਮੇਤ ਖਰੀਦ ਲਈਆਂ।
ਮੂਲੀਆਂ ਨੂੰ ਥੈਲੇ ਵਿਚ ਪਾਉਣ ਤੋਂ ਪਹਿਲਾਂ ਉਸਨੇ ਉਹਨਾਂ ਦੇ ਪੱਤੇ ਤੋੜੇ ਅਤੇ ਦੂਰ ਕੰਧ ਪਰ ਲੱਗੇ ਮੋਦੀ ਜੀ ਦੇ ਇਸ਼ਤਿਹਾਰ ਦੇ ਹੇਠਾਂ ਸੁੱਟ ਦਿੱਤੇ। ਮਨਦੀਪ ਇਹ ਸਭ ਕੁਝ ਦੇਖ ਹੈਰਾਨ ਹੋਇਆ ਅਤੇ ਪੁੱਛਿਆ, ''ਦਲਜੀਤ ਤੂੰ ਪੱਤੇ ਇੰਨੀ ਦੂਰ ਕਿਉਂ ਸੁੱਟ ਕੇ ਆਇਆ?'ਦਲਜੀਤ ਨੇ ਮੁਸਕੁਰਾਉਂਦੇ ਹੋਏ ਕਿਹਾ,''ਮੈਂ ਮੋਦੀ ਜੀ ਦੀ ਸਵੱਛ ਭਾਰਤ ਦੀ ਸੋਚ ਨੂੰ ਸਮਰਪਿਤ ਕਰਕੇ ਆਇਆ ਹਾਂ।'ਮਨਦੀਪ ਹੱਸਦਾ ਹੋਇਆ ਬੋਲਿਆ, ''ਸੋਚ ਤਾਂ ਤੇਰੀ ਵੀ ਸ਼ੁੱਭ ਏ, ਪਰ ਇਹ ਦੱਸ, ਉਥੋਂ ਹੁਣ ਕੌਣ ਚੁੱਕੇਗਾ?
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ 37 ਡੀ, ਚੰਡੀਗੜ੍ਹ
ਮੋ: 9876452223
