ਗਜ਼ਲ
Thursday, Jul 19, 2018 - 05:45 PM (IST)
ਹਨੇਰਿਆਂ ਵਿਚ ਦੀਪ ਜਗਾਈਏ ਦੋਸਤੋਂ,
ਅਮਨ ਦੀ ਕੋਈ ਬਾਤ ਪਾਈਏ ਦੋਸਤੋਂ।
ਪਿਆਰ ਦਿਲਾਂ ਵਿਚ ਵਸਾਈਏ ਦੋਸਤੋਂ,
ਮਨ ਮੰਦਰ ਕਦੇ ਨਾ ਢਾਈਏ ਦੋਸਤੋਂ ।
ਆਉਣ ਵਾਲੇ ਕੱਲ ਵਾਰੇ ਜਰ੍ਹਾ ਸੋਚੀਏ,
ਬੀਤੇ ਨੂੰ ਨਾ ਗਲ ਨਾਲ ਲਾਈਏ ਦੋਸਤੋਂ।
ਪੈਰਾਂ ਦੇ ਵਿਚ ਮਸਲ ਹੋਏ ਫੁੱਲ ਜੋ,
ਉਹਨਾਂ ਨੂੰ ਅਗਿਆਰ ਬਣਾਈਏ ਦੋਸਤੋ।
ਜਿੱਤ ਦਾ ਕਰਨਾ ਕਦੇ ਹੰਕਾਰ ਨਹੀਂ,
ਹਾਰ ਕੇ ਵੀ ਮੁਸਕਰਾਈਏ ਦੋਸਤੋਂ।
ਸੁਰਜੀਤḔਬੰਨ੍ਹ ਕੇ ਕਾਫਲੇ ਤੁਰੀਏ ਜ਼ਰਾ
ਜਾਬਰ ਨੂੰੰ ਜ਼ਲਵਾ ਦਿਖਾਈਏ ਦੋਸਤੋਂ।
— ਸੁਰਜੀਤ ਸਿੰਘ ਫਲੋਰਾ ਕੈਨੇਡਾ
