ਯਾਰੀਆਂ

Sunday, Apr 28, 2019 - 05:59 PM (IST)

ਪੜ੍ਹਿਆ ਵੀ ਬੜਾ ਕੁੱਝ, ਮੱਲਾਂ ਵੀ ਨੇ ਮਾਰੀਆਂ ।
ਕਾਲਜਾਂ ਸਕੂਲਾਂ ਵਿਚ ਨਿਭਦੀਆਂ ਨੇ ਯਾਰੀਆਂ ।
ਖੇਡਿਆ ਵੀ ਬੜਾ ਕੁੱਝ, ਕੁੱਝ ਖਿਡਾਇਆ ਸਾਨੂੰ ਖਿਡਾਰੀਆਂ ।
ਨਹਾਂਉਣ ਜਾਂਦੇ ਨਹਿਰਾਂ ਵਿਚ ਲਗਾਉਂਦੇ ਸੀ ਤਾਰੀਆਂ ।
ਕਾਲਜਾਂ-ਸਕੂਲਾਂ ਵਿਚ ਨਿਭਦੀਆਂ ਯਾਰੀਆਂ ।
ਪੇਪਰਾਂ ਦੇ ਦਿਨਾਂ ਵਿਚ ਪੇਪਰ ਕਰਾਇਆ ਸਾਨੂੰ ਯਾਰੀਆਂ ।
ਪੜ੍ਹਦੇ ਸੀ ਬੜਾ ਕੁੱਝ ਪੜ੍ਹਨ ਦਿੱਤਾ ਨਾ ਸਾਨੂੰ ਯਾਰੀਆਂ ।
ਕਾਲਜਾਂ ਸਕੂਲਾਂ ਵਿਚ ਨਿਭਦੀਆਂ ਯਾਰੀਆਂ ।
ਬੜਾ ਦਿਲ ਕਰਦਾ ਮਿਲੀਏ ਦੋਬਾਰਾ ਉਸ ਯਾਰੀਆਂ 
ਕਈਆਂ ਨੇ ਲਾਈਆਂ ਨੇ ਵਿਦੇਸ਼ਾਂ ਨੂੰ ਉਡਾਰੀਆਂ ।
ਕਾਲਜਾਂ ਸਕੂਲਾਂ ਵਿਚ ਨਿਭਦੀਆਂ ਯਾਰੀਆਂ ।
ਸੱਚੀ ਬੜੀਆਂ ਪਿਆਰਿਆਂ ਨੇ ਸਕੂਲਾਂ-ਕਾਲਜਾਂ ਦੀਆਂ ਯਾਰੀਆਂ ।
ਮਨਦੀਪ ਕੌਰ (ਮੋਗਾ)


Gurminder Singh

Content Editor

Related News