ਕੰਜਕਾਂ
Wednesday, Oct 17, 2018 - 10:54 AM (IST)

ਕੁੱਖ ਦੇ ਵਿਚ ਅੱਠ ਮਹੀਨੇ ਦੀ ਕੁੜੀ ਆਵਾਜ਼ਾਂ ਮਾਰਦੀ,ਕਿੱਥੇ ਗਿਆ ਰੱਬ ਹੁਣ ਸੁਣਦਾ ਮੇਰੀ ਆਵਾਜ਼ ਨੀ..
ਸੁਣ ਕੇ ਆਵਾਜ਼ ਰੱਬ ਭਰਿਆ ਹੁੰਗਾਰਾ, ਹੁਣ ਦਸ ਕੀ ਤੂੰ ਕਹਿੰਦੀ ਬੋਲ ਦੇ ਦੋਬਾਰਾ...
ਤੋਤਲੀ ਆਵਾਜ਼ ਵਿਚ ਆਖੇ, ਕਾਤੋਂ ਖੁੱਦ ਨੂੰ ਰੱਬ ਅਖਵਾਵੇ, ਨਿੱਤ ਰੋਜ਼ ਮੈਨੂੰ ਤੂੰ ਤਾਂ ਝੂਠ ਬੋਲੀ ਜਾਵੇ..
ਤਿੰਨ ਮਹੀਨੇ ਦੀ ਸੀ ਮੈਂ, ਤੂੰ ਪਹਿਲੀ ਗੱਪ ਇਹ ਸੁਣਾਈ, ਕਿ ਮਾਪੇ ਤੇਰੇ ਲੱਭਦੇ ਨੇ, ਤੇਰੇ ਲਈ ਕਸਾਈ...
ਲੱਭ ਕੇ ਕੋਈ ਬੰਦਾਂ, ਪਹਿਲਾਂ ਚੈੱਕ ਇਹ ਕਰਾਣਗੇ, ਪਤਾ ਲਗੂ ਕੁੜੀ ਜਦੋਂ,ਤੈਨੂੰ ਕਤਲ ਇਹ ਕਰਾਣਗੇ..
ਏਂਦਾ ਦਾ ਤਾਂ ਕੁਛ ਹੋਇਆ ਨਹੀਂ, ਤੂੰ ਕਾਂਤੋ ਗਲਤਫਹਿਮੀਆਂ ਪਾਈਆਂ ਨੇ..
ਦੇਖ ਜਰਾ ਥੱਲੇ ਮਾਪੇ ਮੇਰਿਆ ਨੇ ਅੱਜ ਕੰਜਕਾਂ ਬੈਠਾਈਆਂ ਨੇ..
ਥੱਲੇ ਦੇਖ ਕੇ ਨਜ਼ਾਰਾ, ਫੇਰ ਰੱਬ ਚਕੱਰਾ ਗਿਆ,
ਕਹਿੰਦਾ ਤੂੰ ਹੈ ਭੋਲੀ, ਫੇਰ ਵੀ ਤੈਨੂੰ ਗੱਲ ਸਮਝਾ ਦੇਵਾਂ...
ਇਕ-ਇਕ ਗੱਲ ਜੋ ਵੀ ਦੱਸੀ ਤੈਨੂੰ ਸੱਚੀ ਸੀ,ਚੈੱਕ ਸੀ ਕਰਾਉਣਾ ਤੈਨੂੰ ਇਹ ਵੀ ਗੱਲ ਪੱਕੀ ਸੀ...
ਕੁੱਝ ਮਹੀਨੇ ਪਹਿਲਾਂ ਮਾਪੇ ਤੇਰੇ, ਸਕੀਮ ਇਹ ਸੀ ਘੜ ਲਈ,
ਜੇ ਤਾਂ ਹੋਈ ਕੁੜੀ, ਫੇਰ ਅਬੋਰਸ਼ਨ ਉਹਦਾ ਹੱਲ ਹੀ...
ਕਿਸਮਤ ਚੰਗੀ ਤੇਰੀ, ਇਸ ਪਾਪ ਨੂੰ ਡਾਕਟਰ ਨਾ ਕੋਈ ਮੰਨਿਆਂ, ਇਸੇ ਭੱਜ ਨੱਠ ਵਿਚ ਟਾਇਮ ਥੋੜ੍ਹਾ ਲੰਗਿਆਂ..
ਫੇਰ ਇਹ ਛੱਡ ਆਸਾਂ, ਮੇਰੇ ਦਰ ਆ ਗਏ..ਏਸ ਵਾਰ ਮੁੰਡਾਂ ਚਾਹੀਦਾ,ਪ੍ਰਸ਼ਾਦਿ ਵੀ ਚੜ੍ਹਾ ਗਏ, ਮੁੰਡਾ ਹੋਣ ਤੇ ਹੋਰ ਚੜ੍ਹਾਉ, ਕੁਛ ਲਾਲਚ ਜਿਹਾ ਪਾ ਗਏ,
ਜੇ ਹੋਈ ਕੁੜੀ ਤੇਰੇ ਦਰ ਤੇ ਨਾਂ ਆਉ, ਇਹ ਵੀ ਧਮਕਾ ਗਏ..
ਹਰ ਰੋਜ਼ ਮੁੰਡਾ ਚਾਹੀਦਾ, ਇਹੋ ਮੰਗੀ ਜਾਂਦੇ ਨੇ, ਕੁੱਖਾਂ ਵਿਚ ਮਾਰਨ ਵਾਲੇ, ਅੱਜ ਕੰਜਕਾਂ ਬਿਠਾਉਂਦੇ ਨੇ...
ਕੁਝ ਦਿਨ ਠਹਿਰ ਜਾ, ਔਹ ਵੀ ਵੇਲਾ ਆਉਣਾ ਹੈ, ਹੈਵਾਨੀਅਤ ਦੇ ਨਾਲ ਭਰਿਆ ਜਗ ਤੈਨੂੰ ਦਿਖਾਉਣਾ ਹੈ..
ਭੋਲੀ ਹੈਂ ਤੂੰ ਤੈਨੂੰ ਕਿਹੜੀ-ਕਿਹੜੀ ਗੱਲ ਸਮਝਾਂ ਦੇਵਾਂ, ਜੰਮਣ ਤੋਂ ਬਾਅਦ ਸੁੱਟ ਦਿੰਦੇ ਕੂੜੇ ਵਿਚ, ਆਜਾ ਤੈਨੂੰ ਉਹ ਵੀ ਨਜਾਰਾ ਮੈਂ ਵੇਖਾਂ ਦੇਵਾਂ..
ਕੁੱਖ ਵਿਚੋਂ ਬੱਚ ਗਈ, ਤਾਂ ਕੂੜੇ ਵਿਚ ਮਰੇਂਗੀ,ਦੱਸ ਦੇ ਤੂੰ ਇਹ ਦੁੱਖ ਦਰਦ ਕਿਦਾਂ ਜਰੇਂਗੀ..
ਕੂੜੇ ਵਿਚੋਂ ਵੀ ਬੱਚ ਗਈ, ਤਾਂ ਹੈਵਾਨ ਹਵਸ ਦਾ ਸ਼ਿਕਾਰ ਤੈਨੂੰ ਬਨਾਉਣਗੇ, ਉਥੋਂ ਜੇਕਰ ਬੱਚ ਗਈ, ਲੋਭੀ ਦਾਜ ਦੇ ਅੱਗਾਂ 'ਚ ਜਲਾਉਣਗੇ..
ਕਿਦੇ-ਕਿਦੇ ਕੋਲੋ ਦੱਸ ਤੈਨੂੰ ਮੈਂ ਬਚਾ ਲਵਾਂ, ਦੁੱਖ ਤੇਰੀ ਜ਼ਿੰਦਗੀ ਦੇ ਕਿਦਾਂ ਸਮਝਾ ਦੇਵਾਂ..
ਕਿੰਨਾ ਸੋਖਾ ਕਹਿਣਾ ਹੁੰਦਾ, ਕੁੜੀਏ ਰੱਬ ਹੀ ਰਾਖਾ ਤੇਰਾ, ਤੇਰੀ ਇਸ ਜ਼ਿੰਦਗੀ 'ਤੇ ਮੈਂ ਵੀ ਬੈਠਾਂ ਹੰਝੂ ਕੇਰਾ..
ਗੁਰਮੀਤ ਤਾਂ ਆਖੇ ਜਾ ਨੀ ਕੁੜੀਏ, ਇਨਸਾਨ ਹੀ ਹੈ ਹੁਣ ਰਾਖਾ ਤੇਰਾ..
ਇਹਨਾ ਹੈਵਾਨਾਂ ਅੱਗੇ ਮੈਨੂੰ ਰੱਬ ਵੀ ਦਿਸਦਾ ਕਮਜ਼ੋਰ ਬਥੇਰਾ...
ਗੁਰਮੀਤ ਸਿੰਘ ਮੀਤ
9779797204