ਕੰਜਕਾਂ

Saturday, Sep 08, 2018 - 11:39 AM (IST)

ਗਲੀ ਵਿਚੋਂ ਤੇਜ਼ੀ਼ ਨਾਲ ਜਾਂਦੀ ਹੋਈ ਸਕੁੰਤਲਾ ਤਾਈ ਨੂੰ ਦੇਖ ਕੇ ਮਾਸਟਰ ਜੀ ਨੇ ਪੁੱਛਿਆ “ਕੀ ਗੱਲ ਹੋ ਗਈ ਤਾਈ?“ਤਾਈ ਕਹਿੰਦੀ,“ਪੁੱਤ ਮੈਂ ਸੁੱਖ ਮੰਗੀ ਸੀ ਕਿ ਜਦੋਂ ਮੇਰੇ ਘਰ ਪੋਤਾ ਹੋਵੇਗਾ ਤਾਂ ਮੈਂ 101 ਕੰਜਕਾਂ ਨੂੰ ਰੋਟੀ ਖਵਾਵਾਂਗੀ ਪਰ ਹੁਣ ਕੰਜਕਾਂ ਨੀ ਪੂਰੀਆਂ ਹੋ ਰਹੀਆਂ “ਤਾਈ ਦੇ ਜਾਣ ਤੋਂ ਬਾਅਦ ਮਾਸਟਰ ਖੜਿਆ ਸੋਚ ਰਿਹਾ ਸੀ ਕਿ ਤਾਈ ਤੈਨੂੰ ਕੰਜਕਾਂ ਕਿੱਥੋਂ ਮਿਲਣਗੀਆਂ ਤੂੰ ਤਾਂ ਆਪ ਪੋਤਾ ਪ੍ਰਾਪਤੀ ਦੇ ਲਈ ਪਤਾ ਨੀ ਕਿੰਨੀਆਂ ਹੀ ਕੰਜਕਾਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮੌਤ ਦੇ ਘਾਟ ਉਤਾਰ ਚੁੱਕੀ ਏ।
ਕਮਲਜੀਤ ਸਿੰਘ
ਪੰਜਾਬੀ ਮਾਸਟਰ
ਮੋਬਾਇਲ-9417749703


Related News