ਉਡਣ ਪਰੀ

Friday, Jul 20, 2018 - 05:48 PM (IST)

ਉਡਣ ਪਰੀ

18 ਸਾਲ ਦੀ ਗਰੀਬ ਦੀ ਬੱਚੀ ਨੇ, ਕੀਤੀਆਂ ਨੇਕ ਕਮਾਈਆਂ,
'ਹੀਮਾ ਦਾਸ' ਦੇ ਮਾਪਿਆਂ ਤਾਂਈਂ, ਲੱਖ-ਲੱਖ ਹੋਣ ਵਧਾਈਆਂ।

ਜਿਸ ਨੂੰ ਨੀਵਾਂ, ਸ਼ੂਦਰ ਕਹਿ ਕੇ, ਦਿੰਦੇ ਰਹੇ ਫਿਟਕਾਰਾਂ,
ਮਾੜੀ ਕਿਸਮਤ ਦੀਆਂ ਮੱਥੇ ਤੋਂ, ਲੀਕਾਂ ਸਭ ਮਿਟਾਈਆਂ।

ਢੋਰ ਗੰਵਾਰ, ਸੂਦਰ ਤੇ ਨਾਰੀ, ਤਾੜਨ ਨੂੰ ਸੀ ਕਹਿੰਦੇ,
ਗਰੀਬ ਬੱਚੀ ਨੇ ਐਸੀ ਸੋਚ ਦੇ, ਕੱਸ ਚਪੇੜਾਂ ਲਾਈਆਂ।

ਪੀ ਟੀ ਊਸ਼ਾ ਤੇ ਮਿਲਖਾ ਸਿੰਘ, ਉਹ ਵੀ ਹੋਏ ਰੇਸ ਦੇ ਕਿੰਗ,
ਇਨਾਂ ਦਾ ਵੀ ਰਿਕਾਰਡ ਤੋੜ ਤਾਂ, ਐਸੀਆਂ ਦੌੜਾਂ ਲਾਈਆਂ।

ਉਡਣ ਪਰੀ ਦੇ ਵਾਂਗਰ ਦੌੜੀ, ਕੁਦਰਤ ਐਸੀ ਲਾਈ ਪਾਉੜੀ,
400 ਮੀਟਰ ਦੋੜਾਂ 51.46 ਸਕਿੰਟਾਂ ਵਿਚ ਮੁਕਾਈਆਂ।

ਗਰੀਬਾਂ ਵਿਚ ਏਨੀ ਕਾਬਲੀਅਤ ਹੁੰਦੀ, ਦੇਖ ਇਨਾਂ ਨੂੰ ਪੀੜ ਕਿਉਂ ਹੁੰਦੀ,
ਉੱਚ ਅਖੌਤੀ ਜਾਤ ਨੂੰ ਅਜੇ ਵੀ, ਗੱਲਾਂ ਸਮਝ ਨਾ ਆਈਆਂ।

ਦੇਸ਼ ਦਾ ਇਸ ਨੇ ਨਾਂ ਚਮਕਾਇਆ, ਗੋਲਡ ਮੈਡਮ ਘਰ ਵਿਚ ਆਇਆ,
ਪਰਸ਼ੋਤਮ ਆਖੇ ਖੁਸ਼ੀ ਦੀ ਦੇਵੀ, ਘਰ ਵਿਚ ਰੌਣਕਾਂ ਲਾਈਆਂ।

ਜ਼ਿਲਾ ਨਗਾਓਂ ਏਸ ਬੱਚੀ ਦਾ, ਢੀਂਗ ਹੈ ਇਸ ਦਾ ਗਾਂਵ (ਪਿੰਡ),
ਸਰੋਏ! ਬੱਚੀ ਘਰ ਰਹਿਣ ਸਦਾ ਈ, ਖੁਸ਼ੀਆਂ ਦੂਣ-ਸਵਾਈਆਂ।

ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348


Related News