ਅਹਿਸਾਸ
Friday, Mar 30, 2018 - 04:47 PM (IST)

ਮੇਰੇ ਏਸ ਜ਼ਿੰਦਗੀ ਦੇ ਸਫ਼ਰ ਦੇ ਵਿਚ ,
ਤੂੰ ਬਣ ਕੇ ਆਇਆ ,ਇੱਕ ਪੜਾਅ ਸੱਜਣਾ
ਤੇਰੇ ਲਈ ਮੇਰੇ ਦਿਲ ਵਿਚ ਅਹਿਸਾਸਾਂ ਦਾ,
ਇੱਕ ਅਲੱਗ ਜਿਹਾ ਹੈ ਚਾਅ ਸੱਜਣਾ।
ਤੇਰੇ ਤੋਂ ਪਹਿਲਾਂ ਵੀਤਾਂ ਜੀਵਨ ਦੇਰ ਸਤੇਸੀ,
ਪਰ ਤੇਰਾ ਹੀ ਤੱਕ ਦੇ ਰਾਹ ਸੱਜਣਾ,
ਦਿਲ ਸੱਚਾ ਨਾਮ ਨ ਵਿਚ ਖੋਟ ਕੋਈ,
ਰਿਹਾ ਇਹ ਗੱਲ ਸਮਝਾ ਸੱਜਣਾ।
ਤੇਰੇ ਦੂਰ ਹੋਣ ਦਾ ਵੀ ਅਹਿਸਾਸ ਮੈਨੂੰ,
ਹਾਂ ਅਜੀਬ ਜਿਹਾ ਮੈਂ,ਨਾ ਸਕਦਾ ਸਮਝਾਂ ਸੱਜਣਾ,
ਤੂੰ ਅੱਖਾਂ ਨਾਲ ਹੀ ਪੜ੍ਹ ਲਿਆ ਕਰ,
ਇਸ ਦਿਲ ਦੀਆਂ ਰਮਜਾਂ ਸੱਜਣਾ।
ਜਦ ਤੈਨੂੰ ਹਸਦਾ ਤੱਕ ਦਾ ਹਾਂ,
ਖਿੜ੍ਹ ਜਾਂਦਾ ਮੇਰਾ ਹਰ ਚਾਅ ਸੱਜਣਾ,
ਤੂੰ ਹੈ ਮੇਰੇ ਉਸ ਗੀਤ ਜਿਹਾ ,
ਜਿਹਨੂੰ ਚਾਹੁੰਦੇ ਹੋਏ ਵੀ ਨਾ ਸਕਦਾ ਗਾ ਸੱਜਣਾ।
ਪਹਿਲੀ ਵਾਰ ਕੋਸ਼ਿਸ਼ ਕੀਤੀ ਹੈ,ਤੇਰੇ ਲਈ,
ਅਹਿਸਾਸਾਂ ਨੂੰ ਸ਼ਬਦਾਂ ਰਾਹੀਂ ਬੁਣਨੇ ਦੀ ਸੱਜਣਾ,
ਜੇ ਚੰਗੇ ਲੱਗੇ ਤਾਂ ਰੱਖ ਲਈਂ,
ਨਹੀਂ ਵਹਿਮ ਸਮਝ ਲਈ, ਸੁਣ ਨੇ ਲਈ ਸੱਜਣਾ।
ਮੇਰੇ ਏਸ ਜ਼ਿੰਦਗੀ ਦੇ ਸਫ਼ਰ ਦੇ ਵਿਚ ,
ਤੂੰ ਬਣ ਕੇ ਆਇਆ ,ਇੱਕ ਪੜਾਅ ਸੱਜਣਾ
ਤੇਰੇ ਲਈ ਮੇਰੇ ਦਿਲ ਵਿਚ ਅਹਿਸਾਸਾਂ ਦਾ,
ਇੱਕ ਅਲੱਗ ਜਿਹਾ ਹੈ ਚਾਅ ਸੱਜਣਾ।
ਅਵਤਾਰ ਸਿੰਘ