ਅੱਖੀ ਦੇਖਿਆ....
Friday, Feb 08, 2019 - 10:44 AM (IST)

ਬੁੱਢੇ ਵਾਰੀ ਇਸ਼ਕ ਵੀ ਜਾਗਿਆ ਦੁਨੀਆਂ ਤੇ।
ਬੜੇ ਵਾਰੀ ਹਾਂ ਲੰਘਿਆ ਸੜਕਾਂ ਸੁੰਨੀਆਂ ਤੇ।
ਬੜਾ ਹੈ ਦੇਖਿਆ ਇਸ਼ਕੇ ਦਾ ਖਿਲਾਰਾ ਮੈਂ।
ਅੱਖੀ ਦੇਖਿਆ ਸਾਬਤ ਕਰਦੂ ਯਾਰਾਂ ਮੈਂ।
ਮਾਸੂਮਾਂ ਦੇ ਨਾਲ ਧੱਕੇ-ਸ਼ਾਹੀ ਵੀ ਹੁੰਦੀ ਐ।
ਮਤਲਬ ਦੀ ਪਰਾਂਦੀ ਬਹੁਤੀਆਂ ਗੁੰਦੀ ਐ।
ਦੇਖਿਆ ਸੋਨਾ ਸਸਤਾ ਬਿਨ੍ਹਾਂ ਸੁਨਿਆਰਾ ਮੈਂ।
ਅੱਖੀ ਦੇਖਿਆ ਸਾਬਤ ਕਰਦੂ ਯਾਰਾਂ ਮੈਂ।
ਦੇਖੇ ਬੜੇ ਦਿਖਾਵੇ ਮੈਂ ਇਸ ਲੋਕਾਂ ਦੇ।
ਕੌਣ ਸੁਧਾਰੂ ਕਿਸੇ ਨੂੰ ਲਾਲਚ ਵੋਟਾਂ ਦੇ।
ਗੱਲਾਂ ਖਰੀਆਂ ਮਿੱਤਰਾਂ ਕਦੇ ਨਾ ਚਾਰਾ ਮੈਂ।
ਅੱਖੀ ਦੇਖਿਆ ਸਾਬਤ ਕਰਦੂ ਯਾਰਾਂ ਮੈਂ।
ਬਿਨਾਂ ਵਿਆਹੀਆਂ ਬੜੀਆਂ ਮਾਵਾਂ ਦੇਖੀਆਂ ਮੈਂ।
ਥੋੜ੍ਹੇ ਸਮੇਂ ਲਈ ਹੁੰਦੀਆਂ ਛਾਵਾਂ ਦੇਖੀਆਂ ਮੈਂ।
ਨਾ ਬਣਦਾ ਦੇਖਿਆਂ ਫੇਰ ਕੋਈ ਸਹਾਰਾ ਮੈਂ।
ਅੱਖੀ ਦੇਖਿਆ ਸਾਬਤ ਕਰਦੂ ਯਾਰਾਂ ਮੈਂ।
ਕਈ ਜਮੀਰਾਂ ਮਰਦੀਆਂ ਦੇਖੇ ਪ੍ਰੀਤ ਕੁੜੇ।
ਉਹ ਲੋਕਾਂ ਦੇ ਕਾਬਲ ਨਾ ਮੇਰੇ ਗੀਤ ਕੁੜੇ।
ਕਿਸੇ ਲਈ ਨਫਰਤ ਦਾ ਹਾਂ ਪਾਤਰ, ਕਿਸੇ ਨੂੰ ਪਿਆਰਾ ਮੈਂ।
ਅੱਖੀ ਦੇਖਿਆ ਸਾਬਤ ਕਰਦੂ ਯਾਰਾਂ ਮੈਂ।
ਲੇਖਕ ਪ੍ਰੀਤ ਢੱਡੇ
ਮੋਬਾਇਲ-86997-15814