ਮੈਂ ਹਾਂ ਬੰਦਾ ਬੜਾ ਸੈਤਾਨ...

05/24/2019 3:33:32 PM

ਬੰਦਾ ਦੱਸਣ ਲੱਗਾ ਆਪਣੀਆਂ
ਬੁਰਾਈਆਂ
ਕੀ ਔਖਾਈਆਂ ਤੇ ਕੀ
ਸੋਖਾਈਆਂ
ਪੜ੍ਹ ਕੇ ਹੋ ਜਾਣਾ ਤੁਸੀਂ ਹੈਰਾਨ...
ਮੈਂ ਹਾਂ ਬੰਦਾ ਬੜਾ ਸੈਤਾਨ|
ਵੇਖਣ ਨੂੰ ਮਹਾਨ ਮੈਂ ਲੱਗਾ
ਤੁਰੇ ਜਾਂਦੇ ਰਾਹੀਆਂ ਨੂੰ ਠੱਗਾ
ਹੋਰਾਂ ਨੂੰ ਵੰਡਾ ਬੜਾ ਗਿਆਨ
ਮੈਂ ਹਾਂ ਬੰਦਾ ਬੜਾ ਸੈਤਾਨ|
ਸੱਚ ਨਾਲ ਕਦੇ ਨਾ ਖੜਦਾ
ਬਿਨ੍ਹਾਂ ਗੱਲੋਂ ਰਹਿੰਦਾ ਲੜਦਾ
ਮੈਂ ਹਾਂ ਬੰਦਾ ਬੜਾ ਸੈਤਾਨ|
ਮਨ ਦੇ ਵਿੱਚ ਪਾਪ ਜਿਹਾ ਰੱਖਾ
ਗਲਤ ਦੇਖਦੀਆਂ ਮੇਰੀਆਂ
ਅੱਖਾਂ ਕਰ ਦੇਵਾਂ ਕਈਆ ਦਾ ਵਾਹਨ
ਮੈਂ ਹਾਂ ਬੰਦਾ ਬੜਾ ਸੈਤਾਨ|
ਜੋਰ ਜੋਰ ਦੀ ਕਰਦਾ ਸੋਰ
ਅੰਦਰ ਮੇਰੇ ਰਹਿੰਦਾ ਚੋਰ
ਸੁਖਚੈਨ, ਥੋੜ੍ਹਾ ਕਰ ਧਿਆਨ
ਮੈਂ ਹਾਂ ਬੰਦਾ ਬੜਾ ਸੈਤਾਨ|
ਉੁੱਤੋਂ ਨਾ ਕਿਸੇ ਤੋਂ ਡਰਦਾ
ਵਿੱਚੋਂ ਵਿੱਚ ਰਹਾ ਮਰਦਾ
ਇਹ ਹੀ ਹੈ ਮੇਰਾ ਅਭਿਆਨ
ਮੈਂ ਹਾਂ ਬੰਦਾ ਬੜਾ ਸੈਤਾਨ|

ਸੁਖਚੈਨ ਸਿੰਘ, ਠੱਠੀ ਭਾਈ,(ਯੂ.ਏ.ਈ.)
000971527632924

 


Aarti dhillon

Content Editor

Related News