ਨਵੀਆਂ ਗੁੱਡੀਆਂ ਨਵੇਂ ਪਟੋਲੇ
Tuesday, Jun 25, 2019 - 11:57 AM (IST)

ਨਵੀਆਂ ਗੁੱਡੀਆਂ ਨਵੇਂ ਪਟੋਲੇ
ਖਾਂਦੀ ਹੈ ਜਿੰਦ ਡਿੱਕ ਡੋਲੇ
ਇਕ ਦੂਜੇ ਤੋਂ ਕਾਹਦੇ ਅੋਲ੍ਹੇ
ਹੋਏ ਫਿਰਦੇ ਸਭ ਅਣਗੌਲੇ।
ਸ਼ਰਮ ਵਾਲੇ ਪਰਦੇ ਹੀ ਚੱਕਤੇ
ਮੁੰਡੇ ਕੁੜੀਆਂ ਤੁਰਦੇ ਰਮਤੇ ਰਮਤੇ
ਹੋਏ ਨੇ ਕਈ ਕੱਖੋ ਹੌਲੇ
ਹੋਏੇ ਫਿਰਦੇ ਸਭ ਅਣਗੌਲੇ।
ਰੱਬ ਦੇ ਨਾਲ ਟੱਕਰ ਲਾਈ
ਬੈਠੇ ਸਾਧ ਨੇ ਡੇਰੇ ਪਾਈ
ਪਾਈ ਗੱਲ ਵਿੱਚ ਰਾਮ ਘਚੋਲੇ
ਹੋਏ ਫਿਰਦੇ ਸਭ ਅਣਗੌਲੇ।
ਕੀ ਕੀ ਏਥੇ ਝੱਲ ਖਿਲਾਰੇ
ਆਪਣੇ ਨੂੰ ਆਪਣਾ ਹੀ ਮਾਰੇ
ਸੁਖਚੈਨ, ਭੇਤ ਸਭ ਖੋਲ੍ਹੇ
ਹੋਏ ਫਿਰਦੇ ਸਭ ਅਣਗੌਲੇ|
ਸੁਖਚੈਨ ਸਿੰਘ ,ਠੱਠੀ ਭਾਈ (ਯੂ.ਏ.ਆਈ.)
00971527632924