ਬੇਈਮਾਨੀ

Tuesday, Oct 09, 2018 - 11:47 AM (IST)

ਬੇਈਮਾਨੀ

ਬੇਈਮਾਨੀ, ਝੂਠ ਤੇ ਲੁੱਟ ਖਸੁੱਟ
ਹੋਈ ਪ੍ਰਧਾਨ
ਪਰ ਕਰੇ ਪ੍ਰਵਾਹ ਕੋਈ ਨਾ।

ਵੱਡੇ ਵੱਡਿਆਂ ਮਾਰੇ ਬੰਨ੍ਹ ਕੱਸ ਕੇ
ਲਾਈ ਜ਼ਿੰਦਗੀ
ਪਰ ਚੱਲੀ ਵਾਹ ਕੋਈ ਨਾ।

ਰੋਜ਼ ਰੁਲਣ ਪੱਗਾਂ, ਮਿੱਧੀਆਂ ਜਾਣ ਚੁੰਨੀਆਂ
ਦੇਖਦੇ ਸਭ
ਪਰ ਮਾਰਦਾ 'ਹਾਅ' ਕੋਈ ਨਾ।

ਚੋਰਾਂ ਠੱਗਾਂ ਦੇ ਨਾਂ 'ਤੇ ਲੇਖ ਛਪਦੇ,
ਸੱਚਿਆਂ ਪੱਕਿਆਂ ਦਾ ਲੈਂਦਾ ਨਾਂ ਕੋਈ ਨਾ।

ਘਰ 'ਚ ਕੁੱਤੇ-ਬਿੱਲੀਆਂ, ਬੜੇ ਨੌਕਰ-ਚਾਕਰ
ਸਭ ਲਈ ਜਗ੍ਹਾ ਹੈ,
ਪਰ ਦਿਸਦੀ ਮਾਂ ਕੋਈ ਨਾ।

ਬੱਸ ਲੋਕਾਂ ਦੀ ਸੁਣਦੇ, ਸਮਝਦੇ, ਬੋਲਦੇ ਨੇ,
ਆਪਣੇ ਲਈ ਕਿਸੇ ਕੋਲ ਸਮਾਂ ਕੋਈ ਨਾ।

ਸੈਲਫੀਆਂ, ਪੋਸਟਾਂ 'ਚ ਦੰਦ ਬੇਸ਼ੱਕ ਕੱਢਦੇ,
ਪਰ ਹੁਣ ਦਿਲਾਂ ਅੰਦਰ ਬਚਿਆ ਚਾਅ ਕੋਈ ਨਾ।

ਅੱਜ ਕੱਲ ਰਸਤਿਆਂ 'ਚ ਹੀ ਮਿਲਦੇ ਤੇ ਵਿਛੜ ਜਾਂਦੇ,
ਤਰਦਾ ਮੰਜ਼ਿਲਾਂ ਲਈ ਝਨਾਂ ਕੋਈ ਨਾ।

ਸੁਖਵੀਰ ਸਿੰਘ

 

ਮੋਬ.ਨੰ.- 8728907100


Related News