ਕੰਜਕ
Friday, Sep 08, 2017 - 05:57 PM (IST)

ਮੀਤ ਦੀ ਸੱਸ ਨੇ ਮੀਤ ਨੂੰ ਘਰ ਸੱਦੀਆ ਕੰਜਕਾਂ ਨੂੰ ਖੀਰ ਕੜਾਅ ਖੁਆਉਣ ਲਈ ਕਿਹਾ ਜੋ ਪੰਡਿਤ ਨੇ ਮੁੰਡਾ ਹੋਣ ਦਾ ਉਪਾਅ ਸੱਸ ਨੂੰ ਦੱਸਿਆ ਸੀ।
ਮੀਤ ਵੀ ਹੌਲੀ-ਹੌਲੀ ਆਪਣੇ ਸੱਸ ਦੇ ਕਹਿਣੇ 'ਤੇ ਸਾਰੀਆਂ ਕੰਜਕਾ ਨੂੰ ਖੀਰ ਪਰੋਸਣ ਲੱਗ ਪਈ ਬੱਚੀਆਂ ਨੂੰ ਖੀਰ ਕੜਾਅ ਖਾਂਦਿਆਂ ਦੇਖਕੇ ਮੀਤ ਦੀਆਂ ਪੱਥਰਾਈਆਂ ਅੱਖਾਂ ਵਿਚੋਂ ਹੰਝੂ ਵਗ ਡੁੱਲੇ। ਇੰਝ ਲੱਗਿਆਂ ਜਿਵੇਂ ਉਹ ਪਿਛਲੇ ਮਹੀਨੇ ਆਪਣੀ ਕੁੱਖ ਵਿਚ ਕਤਲ ਕਰਵਾਈ ਹੋਈ 'ਕੰਜਕ' ਨੂੰ ਲਭ ਰਹੀ ਹੋਵੇ।
ਮਨਦੀਪ ਸਿੰਘ