ਤਸੱਲੀ

Saturday, Mar 31, 2018 - 05:03 PM (IST)

ਤਸੱਲੀ

ਕਦੇ ਕਦੇ ਹਵਾਵਾਂ ਦੇਣ ਤਸੱਲੀ,
ਦੀਪਕ ਬਾਠੀਆਂ ਵਾਲੇ ਨੂੰ,
ਸਮਝ ਰਿਹਾ ਕੋਈ ਤੇਰੀ ਸੋਚ ਨੂੰ,
ਵਾਂਗ ਸਮੁੰਦਰਾਂ ਦੀ ਗਹਰਾਈ।

ਛੱਡ ਕਾਰ ਨੂੰ ਕਦੇ ਪੈਦਲ ਚਲਾਂਗੇ,
ਤੇ ਸਾਈਕਲ ਵੀ ਚਲਾਵਾਂਗੇ,
ਬੱਚਿਆਂ ਦੇ ਉਜਵਲ ਕੱਲ ਲਈ,
ਵਾਂਗ ਪੰਛੀਆਂ ਸਾਰੇ ਕਰਾਂਗੇ,
ਮੁੜ ਵਾਤਾਵਰਣ ਦੀ ਸੰਭਾਲ।

ਕਦੇ ਕਦੇ ਹਵਾਵਾਂ ਦੇਣ ਤਸੱਲੀ
ਮੁੜ ਜਿੰਦਗੀ ਦੀਆਂ ਉਲਝੀਆਂ ਗੱਠਾ ਖੋਲ੍ਹ,
ਵਕਤ ਦਾ ਕਲਾਈਮੇਟ ਚੇਂਜ ਕਰਾਂਗੇ।
ਦੀਪਕ


Related News