ਬਦਲਦਾ ਸਮਾਂ

05/23/2018 6:09:28 PM

ਇਕ ਸਮਾਂ ਸੀ ਜਦੋਂ ਲੋਕ ਬਹੁਤੇ ਅਮੀਰ ਤਾਂ ਨਹੀਂ ਸਨ ਪਰ ਕੋਲ ਪਿਆਰ ਦੀ ਦੌਲਤ ਮੁਹੱਬਤ ਦੀ ਦੌਲਤ    ਬਹੁਤ ਸੀ।ਪਦਾਰਥਵਾਦੀ ਰੁਚੀਆਂ ਦਾ ਏਨਾ ਰੁਝਾਨ ਨਹੀਂ ਸੀ ।ਸਾਕ ਸਬੰਧਾਂ ਤੇ ਰਿਸ਼ਤੇ ਨਾਤਿਆਂ ਦੀ ਪੂਰੀ ਪਹਿਚਾਨ ਸੀ । ਬੇਸ਼ੱਕ ਆਵਾਜਾਈ ਦੇ ਸਾਧਨ ਘੱਟ ਸਨ ਪਰ ਦਿਲ ਵਿਚ ਮਿਲਣ ਦੀ ਤਾਂਘ ਪੂਰੀ ਰਹਿੰਦੀ ਸੀ ।ਦੂਰ ਦੁਰੇਡੇ ਦੀਆਂ ਰਿਸ਼ਤੇਦਾਰੀਆਂ ਦਾ ਆਉਣ ਜਾਣ ਇਕ ਦੂਜੇ ਘਰ ਲੱਗਾ ਰਹਿੰਦਾ ਸੀ ਤੇ ਕੋਈ ਮੱਥੇ ਵੀ ਵੱਟ ਨਹੀਂ ਪਾਉਂਦਾ ਸੀ। ਮਕਾਨ ਬੇਸ਼ੱਕ ਤੰਗ ਸਨ ਕਮਰੇ ਵੀ ਥੋੜ੍ਹੇ ਸਨ ਪਰ ਦਿਲ ਦੇ ਵਿਹੜੇ ਵਿਚ ਏਨੀ ਜਗ੍ਹਾ ਸੀ ਕਿ ਜਦੋਂ ਕੋਈ ਰਿਸ਼ਤੇਦਾਰ ਘਰੇ ਆਉਂਦਾ ਸੀ ਤਾਂ ਉਨ੍ਹਾਂ ਦੀ ਆਓ ਭਗਤ ਵਿਚ ਕੋਈ ਕਮੀ ਪੇਸ਼ੀ ਨਹੀਂ ਛੱਡੀ ਜਾਂਦੀ ਸੀ ਸਗੋਂ ਘਰ ਵਾਲੇ ਖੁਸ਼ ਹੁੰਦੇ ਸਨ ਅੱਜ ਸਾਡੇ ਘਰੇ ਕੋਈ ਆਇਆ ਹੈ ਪਰ ਹੁਣ ਮਕਾਨ ਬੇਸ਼ੱਕ ਵੱਡੇ ਹੋ ਗਏ ਕਮਰੇ ਵੀ ਵਧ ਗਏ ਮੰਜ਼ਿਲਾਂ ਵੀ ਉੱਚੀਆਂ ਹੋ ਗਈਆਂ ਹਨ ।
ਪਰ ਦਿਲ ਤੰਗ ਹੋ ਗਏ
ਰੂਹ ਤੋਂ ਨੰਗ ਹੋ ਗਏ ।
ਰਿਸ਼ਤੇ ਨਾਤੇ ਅਪਣੱਤ ਵੀਹੁਣੇ
ਮਤਲੱਬ ਤੇ ਯਾਦ ਆਉਂਦੇ ਨੇ ,
ਜਿਹਦੇ ਕੋਲ ਨਾ ਪੈਸਾ “ਰਵਿੰਦਰਾ ''
ਸਭ ਉਸ ਤੋਂ ਅੱਖ ਚੁਰਾਉਂਦੇ ਨੇ ।
ਸਮਾਂ ਤਾਂ ਹੌਲੀ-ਹੌਲੀ ਬਦਲ ਰਿਹਾ ਏ ਪਰ ਮੈਨੂੰ ਲੱਗਦਾ ਹੈ ਕਿ ਇਨਸਾਨ ਸਮੇਂ ਨਾਲੋਂ ਵੀ ਤੇਜ਼ ਬਦਲ ਰਿਹਾ ਹੈ ,ਦਿਲਚਸਪ ਗੱਲ ਤਾਂ ਇਹ ਹੈ ਕਿ ਇਹ ਕ੍ਰਮ ਜਾਰੀ ਰਹੇਗਾ ਤੇ ਵੇਖੋ ਆਉਣ ਵਾਲੇ ਸਮੇਂ ਵਿਚ ਹੋਰ ਕੀ ਕੀ ਰੰਗ ਵੇਖਣ ਨੂੰ ਮਿਲਦੇ ਹਨ।
-ਰਵਿੰਦਰ ਸਿੰਘ ਲਾਲਪੁਰੀ
ਨੂਰਪੁਰ ਬੇਦੀ (ਰੋਪੜ )
ਸੰਪਰਕ -94634-52261


Related News