ਬਦਲਦੀ ਸੋਚ....

05/20/2019 11:05:10 AM

ਕਿਰਨ ਦੇ ਘਰ ਅੱਜ ਬੇਟੀ ਨੇ ਜਨਮ ਲਿਆ ਸੀ ।ਆਲੇ ਦੁਆਲੇ ਦੇ ਗੁਆਂਢ ਦੇ ਲੋਕ ਨੂੰਹ ਅਤੇ ਪੋਤੀ ਦਾ ਪਤਾ ਲੈਣ ਆ ਰਹੇ ਸੀ । ਇੱਕ ਗੁਆਂਢਣ ਕਰਤਾਰੋ ਵੀ ਪਤਾ ਲੈਣ ਆਈ ਸੀ ਕਹਿਣ ਲੱਗੀ, ਲੈ ਭੈਣੇ! ਤੁਸੀਂ ਤਾਂ ਬਥੇਰੇ ਗੁਰਦੁਆਰਿਆਂ ਵਿੱਚ ਮੱਥੇ ਟੇਕੇ ਸੀ ,ਫਿਰ ਵੀ ਰੱਬ ਨੇ ਪੱਥਰ ਦੇਤਾ ।ਕਿਰਨ ਦੀ ਸੱਸ ਉਹਦੇ ਕੌੜੇ ਬੋਲ ਸੁਣ ਕੇ ਚੁੱਪ ਕਰ ਗਈ।ਸੋਚ ਰਹੀ ਸੀ ਵੀ ਜਦੋਂ ਰੱਬ ਨੇ ਹੀ ਕੁੜੀ ਦੇ ਤੀ ਤਾ ਕਿਸੇ ਨੂੰ ਕੀ ਕਹੀਏ। ਕਿਰਨ ਸੋਚ ਰਹੀ ਸੀ ਵੀ ਏਡੀ ਕੇਹੜੀ ਗੱਲ ਹੋ ਗਈ ਜਿਹੜਾ ਸਾਰੇ ਲੋਕ ਏਨਾ ਸੋਗ ਮਨਾ ਰਹੇ ਨੇ ।ਉਸਨੇ ਮਨ ਹੀ ਮਨ ਸੋਚਿਆ ਵੀ ਉਹ ਆਪਣੀ ਧੀ ਨੂੰ ਏਸ ਕਾਬਿਲ ਬਣਾਏਗੀ ਕਿ ਸਾਰੇ ਲੋਕਾਂ ਦੇ ਮੂੰਹ ਬੰਦ ਕਰ ਦੇਣ ਨੇ ਤੇ ਉਸ ਦੀ ਧੀ ਦੂਜੀਆਂ ਧੀਆਂ ਲਈ ਮਿਸਾਲ ਬਣੇਗੀ। ਸਮਾਂ ਬੀਤਦਾ ਗਿਆ ਅਤੇ ਉਸ ਨੇ ਆਪਣੀ ਧੀ ਨੂੰ ਕਾਬਲ ਬਣਾਉਣ ਵਿੱਚ ਕੋਈ ਕਸਰ ਨਾ ਛੱਡੀ ਉਸ ਦੀ ਧੀ ਨੇ ਵੀ ਦਿਨ ਰਾਤ ਮਿਹਨਤ ਕੀਤੀ ਤੇ ਇੱਕ ਦਿਨ ਉਸ ਦੀ ਧੀ ਦੀ ਮਿਹਨਤ ਤੇ ਉਸ ਦੀ ਮਿਹਨਤ ਰੰਗ ਲਿਆਈ ।ਅੱਜ ਉਸ ਦੀ ਧੀ ਆਈ ਏ ਐੱਸ ਅਫਸਰ ਬਣ ਕੇ ਘਰ ਵਾਪਸ ਆ ਰਹੀ ਸੀ । ‌ਅੱਜ ਸਵੇਰ ਤੋਂ ਹੀ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ ।ਉਹ ਗੁਆਂਢਣ ਵੀ ਆਈ ਸੀ ਜਿਸ ਨੇ ਕਦੇ; ਉਸਦੇ ਹੋਣ ਤੇ ਪੱਥਰ ਕਹਿ ਕੇ ਉਸ ਦੀ ਸੱਸ ਨੂੰ ਮਿਹਣਾ ਦਿੱਤਾ ਸੀ ।ਅੱਜੋ ਹੀ ਬੁੜੀਆਂ ਵਿੱਚ ਬੈਠੇ ਕਹਿ ਰਹੀ ਸੀ, ਲੈ ਭੈਣੇ! ਪੁੱਤਾਂ ਤੋਂ ਕੀ ਕਰਾਉਣਾ, ਅਵਾ ਤਵਾ ਬੋਲਦੇ ਨਸ਼ੇ ਕਰਦੇ ਆ ਕਿਸੇ ਆਖੇ ਨਹੀਂ ਲੱਗਦੇ ਪਰ ਧੀਆਂ ਬਹੁਤ ਚੰਗੀਆਂ ਹੁੰਦੀਆ, ਪੁੱਤਾਂ ਨਾਲੋਂ ਸੌ ਗੁਣਾ ਚੰਗੀਆਂ “।ਉਹ ਆਪਣੇ ਪੁੱਤ ਦੇ ਵਤੀਰੇ ਤੋਂ ਬਹੁਤ ਦੁਖੀ ਸੀ। ਅੱਜ ਉਸ ਦੀ ਸੋਚ ਵਿੱਚ ਆਇਆ ਇੰਨਾ ਬਦਲਾਅ ਆਇਆ ਦੇਖ ਕੇ ਕਿਰਨ ਨੂੰ ਆਪਣੀ ਧੀ ਤੇ ਮਣਾਮੂੰਹੀ ਪਿਆਰ ਆ ਰਿਹਾ ਸੀ। ‌ਉਸ ਨੂੰ ਲੱਗ ਰਿਹਾ ਸੀ ਕਿ ਉਸ ਦੀ ਧੀ ਨੇ ਆਉਣ ਵਾਲੀਆਂ ਧੀਆਂ ਲਈ ਤਰੱਕੀ ਦੇ ਰਾਹ ਖੋਲ੍ਹ ਦਿੱਤੇ ਨੇ ਲੋਕ ਉਸ ਦੀ ਧੀ ਨੂੰ ਮਿਸਾਲ ਦੇ ਰੂਪ ਵਿੱਚ ਦੇਖਣਗੇ। ਉਸ ਦਾ ਸੀਨਾ ਗਰਵ ਨਾਲ ਚੌੜਾ ਹੋ ਗਿਆ ਕਿ ਉਸ ਨੇ ਆਪਣੀ ਧੀ ਨੂੰ ਏਨੀ ਵਧੀਆ ਪਰਵਰਿਸ਼ ਦਿੱਤੀ।ਤੇ ਉਸ ਨੇ ਆਪਣੇ ਘਰ ਆਈ ਧੀ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ।
 


Aarti dhillon

Content Editor

Related News