ਚੁਣੌਤੀਆਂ ਭਰਪੂਰ ‘ਹੈਲੋ ਜ਼ਿੰਦਗੀ’

07/10/2020 2:56:04 PM

ਸੂਰਜ ਗ੍ਰਹਿਣ ਉੱਪਰ ਚੱਲੀ ਹਫਤਾਵਾਰੀ ਲੜੀ ਨੂੰ ਮਿਲੇ ਭਰਪੂਰ ਹੁੰਗਾਰੇ ਤੋਂ ਪ੍ਰੇਰਿਤ ਹੁੰਦੇ ਹੋਏ ਅਸੀਂ ਆਪਣੇ ਪਾਠਕਾਂ ਲਈ ਪ੍ਰੇਰਣਾਦਾਇਕ ਲੇਖਾਂ ਦੀ ਇੱਕ ਨਵੀਂ ਲੜੀ 'ਪ੍ਰੇਰਕ ਪ੍ਰਸੰਗ' ਸ਼ੁਰੂ ਕੀਤੀ ਹੈ; ਉਹੀ ਦਿਨ, ਉਹੀ ਲੇਖਕ। ਅੱਜ ਪੇਸ਼ ਹੈ ਇਸ ਲੜੀ ਦੀ ਤੀਜੀ ਕੜੀ।

ਪ੍ਰੇਰਕ ਪ੍ਰਸੰਗ - 3

ਉਂਜ ਤਾਂ ਮਨੁੱਖੀ ਜ਼ਿੰਦਗੀ ਚੁਣੌਤੀਆਂ ਭਰਪੂਰ ਹੁੰਦੀ ਹੀ ਹੈ ਪਰ ਅਕਸਰ ਬਹੁਤੇ ਲੋਕ ਕਈ ਵਾਰੀ ਜ਼ਿੰਦਗੀ ਦੇ ਅਜਿਹੇ ਪੜਾਅ 'ਤੇ ਕਦੇ ਨਾ ਕਦੇ ਜ਼ਰੂਰ ਪੁੱਜਦੇ ਹਨ। ਜਿੱਥੇ ਅੱਪੜ ਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਜ਼ਿੰਦਗੀ ਰਸਹੀਨ ਹੋ ਗਈ ਹੈ। ਜ਼ਿੰਦਗੀ ਭਾਰ ਜਿਹੀ ਲੱਗਣ ਲੱਗ ਜਾਂਦੀ ਹੈ। ਜਾਪਦਾ ਹੈ ਕਿ ਹੁਣ ਜ਼ਿੰਦਗੀ ਜਿਉਣ ਦਾ ਮਜ਼ਾ ਜਿਹਾ ਨਹੀਂ ਰਿਹਾ। ਕਈ ਵਾਰੀ ਤਾਂ ਮੌਤ ਦਾ ਡਰ ਵੀ ਖਤਮ ਹੀ ਹੋ ਜਾਂਦਾ ਹੈ ਜਾਂ ਮੌਤ ਦੀ ਉਡੀਕ ਜਿਹੀ ਰਹਿਣ ਲੱਗਦੀ ਹੈ। ਕਈਆਂ ਨੂੰ ਲੱਗਣ ਲਗਦਾ ਹੈ ਕਿ ਹੁਣ ਪਰਿਵਾਰਿਕ ਮੈਂਬਰਾਂ ਨੂੰ ਉਨ੍ਹਾਂ ਦੀ ਲੋੜ ਨਹੀਂ ਰਹੀ - ਬਸ ਐਵੇਂ ਦੁਨੀਆਦਾਰੀ ਨਿਭਾਉਣ ਲਈ ਉਹ ਉਨ੍ਹਾਂ ਨਾਲ ਰਹਿ ਰਹੇ ਹਨ। ਉਂਜ ਤਾਂ ਕਿਸੇ ਵੀ ਉਮਰ ਵਿੱਚ ਜ਼ਿੰਦਗੀ ਜਿਉਣ ਦਾ ਮਜ਼ਾ ਖਤਮ ਹੋ ਸਕਦਾ ਹੈ ਪਰ ਵਡੇਰੀ ਉਮਰ ਵਿੱਚ ਇਸ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

ਵਿਆਹ ਤੋਂ ਬਾਅਦ ਪਹਿਲੀ ਸਵੇਰ ਲਾੜੀ ਦੇ ਮਨ ਵਿਚ ਆਉਂਦੇ ਹਨ ਇਹ ਖ਼ਿਆਲ...

ਜਿੰਨ੍ਹਾਂ ਨੇ ਕਦੇ ਕਿਸੇ ਕੋਲੋਂ ਹਾਰ ਨਹੀਂ ਮੰਨੀ ਹੁੰਦੀ, ਉਹੀ ਵਿਅਕਤੀ ਵਡੇਰੀ ਉਮਰੇ ਕਈ ਵਾਰੀ ਆਪਣਿਆਂ ਕੋਲੋਂ ਹਾਰੇ ਹੋਏ ਮਹਿਸੂਸ ਕਰਦੇ ਹਨ। ਗੱਲ ਕੋਈ ਵੱਡੀ ਵੀ ਨਹੀਂ ਹੁੰਦੀ - ਕਈ ਵਾਰੀ ਸਾਰੀ ਉਮਰ ਮਿਹਨਤਾਂ ਕਰਕੇ ਤੇ ਸਾਰੇ ਅਰਮਾਨ ਬੱਚਿਆਂ ਖਾਤਰ ਕੁਰਬਾਨ ਕਰਕੇ ਮਾਪੇ ਜੋ ਕਾਰੋਬਾਰ ਸਿਰਜ ਚੁੱਕੇ ਹੁੰਦੇ ਹਨ ਅਤੇ ਜੋ ਉਨ੍ਹਾਂ ਅਨੁਸਾਰ ਬਹੁਤ ਵਧੀਆ ਵੀ ਚੱਲ ਰਿਹਾ ਹੁੰਦਾ ਹੈ, ਅਗਲੀ ਪੀੜ੍ਹੀ ਦੇ ਬੱਚਿਆਂ ਨੂੰ ਉਸੇ ’ਚੋਂ ਬਦਬੂ ਆਉਣ ਲੱਗ ਪੈਂਦੀ ਹੈ। ਸਾਰੀ ਉਮਰ ਦੀ ਕਮਾਈ ਨਾਲ ਖੜ੍ਹਾ ਕੀਤਾ ਮਕਾਨ/ਬੰਗਲਾ, ਜਿਸ ਨੂੰ ਸਾਰੇ ਯਾਰ-ਰਿਸ਼ਤੇਦਾਰ ਪਸੰਦ ਕਰ ਰਹੇ ਹੁੰਦੇ ਹਨ, ਨੌਜਵਾਨ ਹੋਏ ਬੱਚਿਆਂ ਨੂੰ ਬੇਕਾਰ ਲੱਗਣ ਲੱਗ ਪੈਂਦਾ ਹੈ। ਜਿਸ ਕਰੀਅਰ ਨੂੰ ਮਾਪੇ ਸਾਰੀ ਉਮਰ ਭੰਡਦੇ ਨਹੀਂ ਸੀ ਥੱਕਦੇ ਹੁੰਦੇ, ਬੱਚੇ ਉਹੀ ਕਰੀਅਰ ਅਪਨਾਉਣ ਨੂੰ ਆਪਣਾ ਆਦਰਸ਼ ਮੰਨ ਬੈਠਦੇ ਹਨ।

ਕਿੱਲ ਅਤੇ ਛਾਈਆਂ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

ਕੋਰੋਨਾ-ਕਾਲ ਦੌਰਾਨ ਅਜਿਹੀਆਂ ਕਈ ਦੁਰਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਦਾ ਕੋਈ ਠੋਸ ਕਾਰਨ ਨਹੀਂ ਕੇਵਲ ਨਿਰਾਸ਼ਾ ਹੀ ਰਿਹਾ ਹੈ। ਅਜਿਹੀ ਸਥਿਤੀ ਨਾਲ ਨਿਪਟਣ ਲਈ ਸਾਨੂੰ ਹਾਂ ਪੱਖੀ ਸੋਚ ਦਾ ਪੱਲਾ ਫੜਣਾ ਪਵੇਗਾ। ਜਦੋਂ ਬਜ਼ੁਰਗ ਆਪਣੇ ਆਪ ਨੂੰ ਜ਼ਿੰਦਗੀ ਦੀ ਅਜਿਹੀ ਕਾਲੀ-ਹਨੇਰੀ ਸੁਰੰਗ ਵਿੱਚ ਦਾਖਲ ਹੋਇਆ ਮੰਨਦੇ ਹਨ ਤਾਂ ਕਈ ਵਾਰੀ ਚਾਹੁੰਦੇ ਹੋਏ ਵੀ ਨਵੀਂ ਪੀੜ੍ਹੀ ਉਨ੍ਹਾਂ ਨਾਲ ਸੰਵਾਦ ਨਹੀਂ ਰਚਾ ਸਕਦੀ। ਇਸ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਜ਼ਿੰਦਗੀ ਦੀ ਭੱਜ-ਦੌੜ, ਪੈਸੇ ਕਮਾਅ ਕੇ ਬੱਚੇ ਪਾਲਣ ਦਾ ਦਬਾਅ, ਜੈਨਰੇਸ਼ਨ-ਗੈਪ (ਦੋ ਪੀੜ੍ਹੀਆਂ ਵਿਚਲਾ ਨਾ ਪੂਰਿਆ ਜਾ ਸਕਣ ਵਾਲਾ ਸੁਭਾਅ ਦਾ ਪਾੜਾ) ਅਤੇ ਜਾਂ ਫਿਰ ਕਿਤੇ-ਕਿਤਾਈਂ ਬਜ਼ੁਰਗਾਂ ਦੀਆਂ ਉਹ ਮੰਗਾਂ ਜੋ ਬੱਚੇ ਪੂਰੀਆਂ ਹੀ ਨਹੀਂ ਕਰ ਸਕਦੇ। 

ਪੰਜਾਬ ਸਰਕਾਰ ਨੂੰ ਸੂਬੇ ’ਚੋਂ ਬੇਰੁਜ਼ਗਾਰੀ ਖਤਮ ਕਰਨ ਲਈ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ (ਵੀਡੀਓ)

ਅਜਿਹੀ ਸਥਿਤੀ ਵਿੱਚ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਤੋਂ ਬਹੁਤੀ ਉਮੀਦ ਕਰਨ ਜਾਂ ਹਰ ਵੇਲੇ ਉਨ੍ਹਾਂ ਦੇ ਮੂੰਹਾਂ ਵੱਲ ਝਾਕਦੇ ਰਹਿਣ ਦੀ ਥਾਂ ਆਪਣੀ 'ਗੱਡੀ' ਆਪ ਤੋਰਨ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਜਿਹੜੀ ਸੰਪਤੀ ਉਨ੍ਹਾਂ ਨੇ ਆਖਰ 'ਚ ਆਪਣੀ ਔਲਾਦ ਨੂੰ ਦੇਣੀ ਹੁੰਦੀ ਹੈ, ਉਸ ਦਾ ਲੋੜੀਂਦਾ ਭਾਗ ਉਹ ਆਪਣੇ 'ਤੇ ਖਰਚਣ ਨੂੰ ਪਹਿਲ ਦੇ ਸਕਦੇ ਹਨ ਤਾਂ ਜੋ ਔਲਾਦ ਨੂੰ ਆਪਣੇ ਲਈ ਵੱਧ ਸਮਾਂ ਮਿਲ ਸਕੇ। ਵੱਧ ਤੋਂ ਵੱਧ ਸਮਾਂ ਹਮ ਉਮਰ ਸਾਥੀਆਂ ਦੀ ਸੰਗਤ, ਸਮਾਜ ਸੇਵਾ ਜਾਂ ਗੁਆਂਢ ਦੇ ਬੱਚਿਆਂ ਨਾਲ ਜਾਂ ਕੁਝ ਲਿਖਣ-ਪੜ੍ਹਣ ਵਿੱਚ ਬਿਤਾਇਆ ਜਾਵੇ। 

ਲਿਖਣ-ਪੜ੍ਹਣ ਦਾ ਰੁਝਾਣ ਜ਼ਿੰਦਗੀ ਦਾ ਬੋਝ ਅਤੇ ਨਿਰਾਸ਼ਾ ਘਟਾਉਣ ਦਾ ਬਹੁਤ ਵਧੀਆ ਸਾਧਨ ਹੈ। ਜ਼ਰੂਰੀ ਨਹੀਂ ਕਿ ਆਪਣੀ ਜ਼ਿੰਦਗੀ ਭਰ ਦੀ ਸਾਰੀ ਕਮਾਈ ਤੇ ਸਮਾਂ ਔਲਾਦ ਨੂੰ ਹੀ ਦੇਣੇ ਹਨ। ਆਪਣੀ ਬੱਚਤ/ਕਮਾਈ ਜਾਂ ਸਮੇਂ ਦਾ ਕੁਝ ਭਾਗ ਕਿਤਾਬਾਂ, ਅਖਬਾਰਾਂ, ਰਸਾਲਿਆਂ ਜਾਂ ਘਰ ਤੋਂ ਬਾਹਰਲੇ, ਉਨ੍ਹਾਂ ਜੀਆਂ ਲੇਖੇ ਲਾਇਆ ਜਾ ਸਕਦਾ ਹੈ ਜਿਨ੍ਹਾਂ ਤੋਂ ਮਾਨਸਿਕ ਖੁਸ਼ੀ, ਸ਼ਾਂਤੀ ਜਾਂ ਸਹਾਰਾ ਮਿਲਦਾ ਹੈ।

ਜੰਮੀ ਹੋਈ ਮਿੱਟੀ ਪਿਘਲਣ ਨਾਲ ਮੁੜ ਉੱਭਰ ਰਹੀਆਂ ਹਨ ਅਲੋਪ ਮੰਨੀਆਂ ਜਾਨਲੇਵਾ ਬੀਮਾਰੀਆਂ

ਉਹ ਜ਼ਿੰਦਗੀ ਹੀ ਕੀ, ਜਿਸ ਵਿੱਚ ਕੇਵਲ ਫੁੱਲ ਹੀ ਫੁੱਲ ਮਿਲਣ, ਕੰਡਾ ਕੋਈ ਨਾ ਹੋਵੇ। ਕਦੇ ਗੁਲਾਬ ਦੇ ਫੁੱਲ ਲੱਗੇ ਉਹ ਪੌਦੇ ਵੇਚਣ ਦੀ ਕੋਸ਼ਿਸ਼ ਕਰੋ, ਜਿਸ ਨੂੰ ਕੋਈ ਕੰਡਾ ਨਾ ਲੱਗਾ ਹੋਵੇ। ਖਰੀਦਦਾਰ ਸ਼ੱਕ ਨਾਲ ਦੇਖਣਗੇ ਕਿ ਪੌਦਾ ਅਸਲੀ ਵੀ ਹੈ ਜਾਂ ਨਹੀਂ। ਜੇਕਰ ਤੁਹਾਡੀ ਪਿੱਠ ਪਿੱਛੇ ਕੋਈ ਤੁਹਾਨੂੰ ਮੰਦਾ ਬੋਲਦਾ ਹੈ ਜਾਂ ਤੁਹਾਡੇ ਵਿਰੁੱਧ ਗੋਂਦਾਂ ਗੁੰਦਦਾ ਹੈ ਤਾਂ ਘਬਰਾਉਣ ਦੀ ਥਾਂ ਇਹ ਸੋਚੋ ਕਿ ਤੁਸੀਂ ਘੱਟੋ-ਘੱਟ ਉਨ੍ਹਾਂ ਲੋਕਾਂ ਨਾਲੋਂ ਅੱਗੇ ਤਾਂ ਹੋ। 

ਯਾਦ ਰੱਖੋ ਪਰਿਵਾਰ ਲਈ ਪੁੱਠੇ-ਸਿਧੇ ਕੰਮ ਕਰਨ ਦੀ ਲੋੜ ਨਹੀਂ - ਆਖਰੀ ਦਿਨਾਂ 'ਚ ਸਭ ਆਪੋ ਆਪਣੀ ਜ਼ਿੰਦਗੀ 'ਚ ਮਸ਼ਗੂਲ ਹੋ ਜਾਂਦੇ ਹਨ ਕੋਈ ਤੁਹਾਡੇ ਲਈ ਸਮਾਂ ਨਹੀਂ ਕੱਢਦਾ। ਧਿਆਨ ਲਾਓ, ਯੋਗਾ ਕਸਰਤਾਂ ਕਰੋ, ਸਮਾਜਕ ਭਲਾਈ ਦੇ ਕੰਮਾਂ-ਕਾਰਾਂ 'ਚ ਸ਼ਰਧਾ ਸਮਾਨ ਹਿੱਸੇਦਾਰੀ ਪਾਓ, ਕਿਸੇ ਸਮਾਜਕ ਸੰਸਥਾ ਨਾਲ ਨਿਸ਼ਕਾਮ ਜੁੜ ਕੇ ਸਮਾਜ ਦੇ ਕੰਮ ਆਉਣ ਦੀ ਕੋਸ਼ਿਸ਼ ਕਰੋ। ਯਾਦ ਰੱਖੋ ਕਿ ਖੂਨ ਦੇ ਰਿਸ਼ਤਿਆਂ ਵਾਲੇ ਪਰਿਵਾਰ ਤੋਂ ਬਾਹਰ ਵੀ ਇੱਕ ਪਰਿਵਾਰ ਹੁੰਦਾ ਹੈ ਸਾਡਾ ਸਭ ਦਾ - ਸਮਾਜ। ਆਪਣੇ ਸੁਪਨਿਆਂ ਨੂੰ ਸਦਾ ਜਿੰਦਾ ਰੱਖੋ। ਜਿਸ ਦਿਨ ਸੁਪਨਿਆਂ ਦੀ ਚਿੰਗਾਰੀ ਬੁਝ ਗਈ, ਸਮਝੋ, ਜ਼ਿੰਦਗੀ ਦੀ ਲਾਟ ਫੜ-ਫੜ ਕਰਨ ਲੱਗ ਪਈ। ਕਦੋਂ ਬੁਝ ਜਾਵੇ, ਕੁਝ ਨਹੀਂ ਕਿਹਾ ਜਾ ਸਕਦਾ।

ਸੱਚ ਬੋਲਣ ਤੇ ਲਿਖਣ ਵਾਲਿਆਂ ਲਈ ਸਜ਼ਾ ਏ ਮੌਤ ਦਾ ਜਾਮ ਕਿਉਂ

ਯਾਦ ਰੱਖੋ, ਜੇ ਜ਼ਿੰਦਗੀ 'ਚ ਕੁਝ ਪ੍ਰਾਪਤ ਕਰਨਾ ਔਖਾ ਲੱਗ ਰਿਹਾ ਹੋਵੇ ਤਾਂ ਤਰੀਕੇ ਬਦਲੋ, ਇਰਾਦੇ ਨਹੀਂ। ਇਰਾਦੇ ਲੋਹੇ ਨਾਲੋਂ ਵੀ ਮਜ਼ਬੂਤ ਰੱਖਣੇ ਚਾਹੀਦੇ ਹਨ। ਜੋ ਬਦਲਿਆ ਜਾ ਸਕਦਾ ਹੋਵੇ ਕੇਵਲ ਉਸੇ ਨੂੰ ਬਦਲੋ, ਜੋ ਬਦਲਿਆ ਨਾ ਜਾ ਸਕਦਾ ਹੋਵੇ ਉਸ ਨੂੰ ਕਬੂਲੋ, ਜੋ ਕਬੂਲ ਨਾ ਕੀਤਾ ਜਾ ਸਕਦਾ ਹੋਵੇ ਉਸ ਤੋਂ ਦੂਰੀ ਹੀ ਬਣਾ ਲਓ ਪਰ ਖੁਦ ਨੂੰ ਦੁਖੀ ਨਾ ਕਰੋ। ਯਾਦ ਰੱਖੋ ਖੁਦ ਨੂੰ ਖੁਸ਼ ਰੱਖਣਾ ਵੀ ਤੁਹਾਡਾ ਇੱਕ ਬਹੁਤ ਵੱਡਾ ਫਰਜ਼ ਹੈ। ਰੋਜ਼ ਸਵੇਰੇ ਉੱਠ ਕੇ ਬੋਲੋ – ਹੈਲੋ ਜ਼ਿੰਦਗੀ।

PunjabKesari

ਡਾ. ਸੁਰਿੰਦਰ ਕੁਮਾਰ ਜਿੰਦਲ, 
ਮੋਹਾਲੀ
ਮੋ. 98761-35823
ਈ ਮੇਲ: drskjindal123@gmail.com


rajwinder kaur

Content Editor

Related News