ਕਵਿਤਾਵਾਂ : ਕਿਤਾਬਾਂ, ਨੁਕਤਾ

08/16/2020 6:00:03 PM

ਕਿਤਾਬਾਂ

ਮਿੱਟੀ ਨਾਲ ਜੋ ਭਰੀਆਂ ਕਿਤਾਬਾਂ ਝਾੜ ਲਓ
ਗੱਲ ਅਕਲਾਂ ਵਾਲੀ ਖਾਨੇ ਕੋਈ ਵਾੜ ਲਓ

ਦੇ ਮਹਿੰਗੀਆਂ ਫੀਸਾਂ ਸਕੂਲ ਭੇਜਦੇ ਮਾਪੇ
ਪੜਕੇ ਬਣਜੋ ਅਫਸਰ ਗੁੱਡੀ ਚਾੜ ਲਓ

ਲੰਘੇ ਸਮਾਂ ਇਕ ਜੇ ਵਾਰੀ ਫੇਰ ਨਹੀਂ ਮੁੜਦਾ
ਗਲਤ ਰਾਹਾਂ ਤੋੰ ਖੁਦ ਨੂੰ ਆਪੇ ਤਾੜ ਲਓ

ਪੌੜੀ ਇਕ ਇਕ ਕਰਕੇ ਮੰਜ਼ਿਲ ਮਿਲ ਜਾਣੀ
ਦੁੱਧ ਕੜਾਹੇ ਪਾ ਕੇ ਜਿੰਨਾ ਮਰਜ਼ੀ ਕਾੜ ਲਓ

ਅਕਲ ਸੰਵਾਰਨ ਦਾ ਹੈ ਮੌਕਾ ਦੱਬਕੇ ਲੱਗਜਾ ਤੂੰ
ਨਕਲ ਨਿਰੀ ਬਿਮਾਰੀ ਮਨ ਹੀ ਮਾਰ ਲਓ


ਨੁਕਤਾ 

ਕੋਈ ਆ ਨੁਕਤਾ ਸਮਝਾਵੇ ਜੀ
ਜੋ ਦੋਜ਼ਖ ਸਾਨੂੰ ਆਏ ਜੀ
ਕਿੰਨੇ ਦਾਨ ਦੇ ਪੈਸੇ ਖਾਏ ਜੀ
ਗਲ ਲੀੜੇ ਚਿੱਟੇ ਪਾਏ ਜੀ
ਧਰਮੀੰ ਬਣ ਬਣ ਆਏ ਜੀ
ਗੱਲ ਕਿੱਦਾਂ ਤੈਨੂੰ ਭਾਏ ਜੀ
ਦਿਲ ਕਿੰਨੇ ਹੀ ਤੜਫਾਏ ਜੀ
ਹੁਣ ਕਰਦਾ ਫਿਰਦਾ ਹਾਏ ਜੀ
ਜਿਹੜੇ ਪੁੱਤ ਨਸ਼ੇ ਤੇ ਲਾਏ ਜੀ
ਜੋ ਗਏ ਨੇ ਜਾਨ ਗਵਾਏ ਜੀ
ਜੋ ਬੀਜੇਂ ਤੋਹੀੰ ਪਾਏਂ ਜੀ
ਹੁਣ ਦੁੱਖ ਤੋਂ ਕੌਣ ਬਚਾਏ ਜੀ
ਗਮ ਦੇ ਬੱਦਲ ਛਾਏ ਜੀ
ਅਸਾਂ ਰੱਫੜ ਕਿਹੜੇ ਪਾਏ ਜੀ
ਕਰਮ ਏ ਰਹਿਮ ਮਿਟਾਏ ਜੀ
ਆਖਿਰ ਚੇਤਨ ਸ਼ਬਦ ਕਰਾਏ ਜੀ।।।

ਦਿਨੇਸ਼ ਨੰਦੀ
9417458831


rajwinder kaur

Content Editor

Related News