ਕਿਤਾਬਾਂ

Tuesday, Jul 21, 2020 - 12:26 PM (IST)

ਕਿਤਾਬਾਂ

ਕਿਤਾਬਾਂ

ਦਿੰਦੀਆਂ ਸਾਨੂੰ ਗਿਆਨ ਕਿਤਾਬਾਂ ।
ਸਾਡੇ ਲਈ ਵਰਦਾਨ ਕਿਤਾਬਾਂ ।

ਦਿੰਦੀਆਂ ਕਰ ਨੇ ਦੂਰ ਹਨ੍ਹੇਰਾ ।
ਰੌਸ਼ਨ ਕਰਦੀਆਂ ਚਾਰ ਚੁਫ਼ੇਰਾ ।

ਇਨ੍ਹਾਂ ਦੇ ਨਾਲ਼ ਲਾ ਕੇ ਯਾਰੀ ।
ਜਿੱਤ ਜਾਵੋਗੇ ਦੁਨੀਆਂ ਸਾਰੀ ।

ਜ਼ਿੰਦਗੀ ਦਾ ਇਹ ਸਿਖਾਉਣ ਸਲੀਕਾ ।
ਜ਼ਿੰਦਗੀ ਜਿਊਣ ਦਾ ਚੰਗਾ ਤਰੀਕਾ ।

ਕਿਤਾਬਾਂ ਹਨ ਇੱਕ ਚੰਗੀਆਂ ਮਿੱਤਰ ।
ਪੜ੍ਹੀ ਚੱਲੋ ਵਿੱਚ ਬਹਿ ਕੇ ਬਿਸਤਰ ।

ਸਰ ਕਰਨਾ ਹੈ ਜੇ ਸੰਸਾਰ ।
ਇੰਨ੍ਹਾਂ ਦੇ ਨਾਲ਼ ਕਰੋ ਪਿਆਰ ।

ਪੜ੍ਹ ਇਨ੍ਹਾਂ ਨੂੰ ਬਣੋ ਮਹਾਨ ।
ਉੱਚੀ ਕਰਲੋ ਆਪਣੀ ਸ਼ਾਨ ।

ਨਾ ਇਨ੍ਹਾਂ ਦੇ ਨਾਲ਼ ਲੜੀ ਚੱਲੋ ।
ਰੱਜ ਰੱਜ ਕੇ ਤੁਸੀਂ ਪੜ੍ਹੀ ਚੱਲੋ ।

'ਗੁਰਵਿੰਦਰਾ' ਰੱਖ ਅੰਗ ਸੰਗ ਕਿਤਾਬਾਂ ।
ਪੜ੍ਹ ਲੈ ਤੂੰ ਮੰਗ ਮੰਗ ਕਿਤਾਬਾਂ ।

ਗੁਰਵਿੰਦਰ ਸਿੰਘ 'ਉੱਪਲ'
ਈ. ਟੀ. ਟੀ. ਅਧਿਆਪਕ,
ਸਰਕਾਰੀ ਪ੍ਰਾਇਮਰੀ ਸਕੂਲ, ਦੌਲੋਵਾਲ
ਬਲਾਕ ਮਾਲੇਰਕੋਟਲਾ-2 (ਸੰਗਰੂਰ)
ਮੋਬਾਈਲ: 98411-45000


author

rajwinder kaur

Content Editor

Related News