ਸਿਵਿਆ ਵਿੱਚ ਜੰਝ
Thursday, Feb 14, 2019 - 11:35 AM (IST)

ਮੈਂ ਇਕ ਦਿਨ ਅਚਾਨਕ ਆਪਣੇ ਕਿਸੇ ਦੋਸਤ ਨੂੰ ਮਿਲਣ ਚਲਾ ਗਿਆ ਤੇ ਉਹ ਕਾਫੀ ਚਿੰਿਤਤ ਸੀ ਮੈਂ ਉਸ ਨੂੰ ਪੁੱਛਿਆ ਕੇ ਭਾਈ ਤੈਨੂੰ ਕੀ ਗੱਲ ਆ ਉਦਾਸ ਕਿਉਂ ਹੈ ।ੳਉਸਦਾ ਅੱਗੋਂ ਜਵਾਬ ਆਇਆ ਕੇ ਜ਼ਮਾਨਾ ਬੜਾ ਖਰਾਬ ਹੈ ਤੇ ਉੱਤੋ ਆਹ ਦਾਜ਼ ਦੀ ਚੰਦਰੀ ਬੀਮਾਰੀ ਨੇ ਧੀਆਂ ਦੀ ਕਦਰ ਘਟਾ ਕੇ ਰੱਖ ਦਿੱਤੀ ਹੈ…ਭਾਵ ਕੇ ਹਰ ਕੋਈ ਇਹੀ ਚਾਹੁੰਦਾ ਆ ਕੇ ਕਿਸੇ ਗਰੀਬ ਦੇ ਘਰ ਧੀਅ ਨਾਹੀ ਜੰਮੇ ਤਾਂ ਚੰਗੀ ਗੱਲ ਆ ਮੈਂ ਮੋੜ ਕੇ ਉੁਸ ਨੂੰ ਜਵਾਬ ਦਿੱਤਾ ਕੇ ਧੀਆਂ ਨੂੰ ਵੀ ਸਮਾਜ ਵਿੱਚ ਬਰਾਬਰ ਦਾ ਦਰਜ਼ਾ ਪ੍ਰਾਪਤ ਆ ਤੇ ਫਿਰ ੲਏਨੀ ਪ੍ਰੇਸ਼ਾਨੀ ਕਿਉਂ
ਉਸਨੇ ਅੱਗੋ ਮੋੜ ਕੇ ਮੈਨੂੰ ਜਵਾਬ ਦਿੱਤਾ ਕੇ ਲੋਕਾਂ ਨੂੰ ਇਹ ਸਭ ਕੁਝ ਪਤਾ ਹੈ ਪਰ ਲੋਕ ਪੜ੍ਹ ਲਿਖ ਕੇ ਵੀ ਇਸ ਦਾਜ਼ ਦਾ ਕੋਹੜ ਆਪਣੇ ਆਪ ਨੂੰ ਲਾ ਬੈਠੇ ਹਨ। ਬਸ ਏਸੇ ਕਰਕੇ ਮੈਂ ਇਹ ਗੱਲ ਕਰ ਰਿਹਾ ਹਾਂ ...ਮੈਨੂੰ ਕਹਿਣ ਲੱਗਾ ਕੇ ਤੇਰੇ ਵੀ ਤਿੰਨ ਧੀਆਂ ਆਪਾਂ ਕਿਸੇ ਸਾਧ ਬਾਬੇ ਕੋਲ ਚੱਲ ਆਈਏੇ ਕੇ ਕੋਈ ਸਾਧ ਬਾਬਾ ਕਰਾਮਾਤ ਕਰਕੇ ਪੁੱਤ ਦੀ ਬਖਸਿਸ਼ ਕਰ ਦੇਵੇ ...ਮੇਰਾ ਦਿਲ ਤਾਂ ਨਹੀਂ ਮੰਨਦਾ ਸੀ ਅੰਦਰੋਂ ਪਰ ਉਹਦੀ ਮਿੱਤਰਤਾ ਨੂੰ ਦੇਖ ਦਾ ਹੋਇਿਆ ਹਾਂ ਕਰ ਬੈਠਾ ਤੇ ਅਗਲੇ ਦਿਨ ਪਹੁੰਚ ਗਏ ਸਾਧ ਦੇ ਦੁਆਰੇ ....ਸਾਧ ਕੋਲ ਬੈਠ ਗਏ ਜਾ ਕੇ ਤੇ ਮੇਰੇ ਦੋਸਤ ਨੇ ਸਾਰੀ ਗੱਲ ਬਿਆਨ ਕੀਤੀ । ਬਾਬੇ ਨਾਲ ਫਤਹਿ ਸਾਂਝੀ ਹੋਣ ਤੋਂ ਬਾਅਦ ਆਪਸ ਵਿੱਚ ਵਿਚਾਰ ਚਰਚਾ ਸ਼ੁਰੂ ਹੋਈ ਤੇ ਮੈਂ ਆਪਣੇ ਵਿਚਾਰ ਬਾਬੇ ਦੇ ਸਹਮਣੇ ਰੱਖਣੇ ਸੁਰੂ ਕਰ ਦਿੱਤੇ .....ਤੇ ਕਿਹਾ ਕੇ ਸਮਾਜ ਵਿੱਚ ਆਇਆ ਹੋਇਆ ਹਰ ਇਕ ਰੱਬ ਦਾ ਜੀਅ ਸਤਿਕਾਰ ਯੋਗ ਹੈ ਭਾਵੇਂ ਮੰਡਾ ਹੋਵੇ ਜਾਂ ਕੁੜੀ ਸਭ ਨੂੰ ਬਰਾਬਰ ਦੇ ਅਧਿਕਾਰ ਹਨ ।
ਜਿੱਥੇ ਮੁੰਡੇ ਪਾਇਲਟ ਬਣਦੇ ਆ ਕੁੜੀਆਂ ਵੀ ਬਣਦੀਆਂ ਜੇ ਡਾਕਟਰ ਬਣਦੇ ਆ ਤੇ ਕੁੜੀਆਂ ਵੀ ਡਾਕਟਰ ਬਣਦੀਆਂ ਜਾਣੀ ਕੇ ਸਭ ਅਹੁਦੇ ਇਕੋ ਜਿਹੇ ਤੇ ਫਿਰ ਫਰਕ ਕੀ ਹੋਇਆ । ਬਾਬਾ ਥੋੜ੍ਹਾ ਮੇਰੇ ਤੇ ਤਲਖੀ ਜੀ ਖਾਂ ਗਿਆ ਕੇ ਆਹ ਪੰਗਾਂ ਕਿੱਥੋ ਖੜਾ ਕਰ ਲਿਆ ਤੇ ਮੈਨੂੰ ਕਹਿੰਦਾ ਕਾਕਾ ਜੇ
ਮੁੰਡਾ ਨਾ ਜੰਮੂ ਤੇ ਜੰਝ ਕਿਵੇਂ ਚੜੂ। ਮੈਂ ਕਿਹਾ ਬਾਬਾ ਇਹ ਕੁੜੀਆਂ ਨੇ ਤਾਂ ਯੋਧੇ ਪੈਦਾ ਕਰਨੇ ਕੁੜੀਆਂ ਨਾਲ ਹੀ ਪੀੜ੍ਹੀ ਵਧਣੀ ਆ ਬਾਬਾ ਮੇਰੀ ਗੱਲ ਨੂੰ ਕੱਟਦਿਆਂ ਬੋਲਿਆਂ ਕਹਿੰਦਾ ਕਾਕਾ ਮੁੰਡੇ ਤੋਂ ਬਿਨਾਂ ਪੀੜ੍ਹੀ ਨਹੀਂ ਵੱਧਦੀ ਪੁੱਤ ਮਿੱਠੇ ਮੇਵੇ ਹੁੰਦੇ ਆ। ਬਾਬੇ ਨੇ ਫੇਰ ਦੁਰਹਾ ਕੇ ਕਿਹਾ ਕੇ ਮੁੰਡੇ ਤੋਂ ਬਿਨ੍ਹਾਂ ਜੰਝ ਕਿਵੇਂ ਚੜੂ ਤੇ ਮੈਂ ਨਾਲ ਹੀ ਕਹਿ ਦਿੱਤਾ ਕੇ ਬਾਬਾ ਜੇ ਕੁੜੀ ਹੀ ਨਾ ਜੰਮੀ ਤਾਂ ਮੁੰਡਾ ਜੰਝ ਸਿਵਿਆਂ ਵਿੱਚ ਲੈ ਕੇ ਜਾਊ।
ਸੁਖਚੈਨ ਸਿੰਘ ਠੱਠੀ ਭਾਈ
00971527632924