ਸੋਹਣੀ ਪਿਆਰੀ ਕਾਪੀ

5/19/2019 1:57:55 PM

ਮੇਰੀ ਸੋਹਣੀ, ਕਾਪੀ ਪਿਆਰੀ,
ਨਾਲ ਲਿਖਾਈ ਭਰੀ ਏ ਸਾਰੀ।
ਸੁੰਦਰ ਲਿਖਤ ਪਿਆਰੀ ਲੱਗੇ,
ਸ਼ਬਦ ਜੋੜ, ਤਰਤੀਬ ਨਿਆਰੀ।
ਮੰਮੀ ਕਹੇ ਸਾਫ ਏ ਲਿਖਿਆ,
ਸਾਬਾਸ਼ ਦੇਵੇ, ਮੇਰੀ ਹੁਸ਼ਿਆਰੀ।
ਮੈਡਮ ਜੀ, ਚੈਕ ਏ ਕੀਤੀ,
ਕੋਈ ਗਲਤੀ ਨਹੀਂ, ਠੀਕ ਹੀ ਮਾਰੀ।
ਕਹਿੰਦੀ ਬੜਾ ਚੰਗਾ ਤੂੰ ਲਿਖਿਆ,
ਕੀ ਤੂੰ ਨਕਲ ਤਾਂ ਨਹੀਂ ਉਤਾਰੀ?
ਗਲਤੀ ਲੱਭਿਆ, ਨਹੀਂ ਏ ਲੱਭੀ,
ਸੁੰਦਰ ਲਿਖਾਈ ਦੇ ਬਲਿਹਾਰੀ।
ਕਿਹਾ, ਮੈਂ ਨਕਲ ਕਦੇ ਨਾ ਕਰਦਾ,
ਨਕਲ ਤਾਂ ਹੁੰਦੀ ਬੁਰੀ ਬਿਮਾਰੀ।
ਮੇਰੇ ਕੋਲੋ ਫੜ੍ਹ ਕੇ ਕਾਪੀ,
ਪੂਰੀ ਜਮਾਤ ਨੂੰ ਉਸ ਦਿਖਾਈ।
ਤੁਸੀਂ ਵੀ ਬੱਚਿਓ! ਸਿੱਖਿਆ ਲੈ ਲਵੋ,
ਸੋਹਣੀ-ਸੋਹਣੀ ਸਭ ਕਰੋ ਲਿਖਾਈ।
  
ਬਹਾਦਰ ਸਿੰਘ ਗੋਸਲ  
ਮਕਾਨ ਨੰ: 3098, ਸੈਕਟਰ 37-ਡੀ,
ਚੰਡੀਗੜ੍ਹ। ਮੋ.ਨੰ: 98764-52223


Aarti dhillon

Edited By Aarti dhillon