ਆਪਣੀ ਨਜ਼ਰ ਵਿੱਚ ਖਰੇ ਰਹੀਦਾ

Saturday, Apr 13, 2019 - 12:04 PM (IST)

ਆਪਣੀ ਨਜ਼ਰ ਵਿੱਚ ਖਰੇ ਰਹੀਦਾ

ਸਿਰੇ ਲਾਈ ਏ ਕੰਮ ਜੀਹਨੂੰ ਹੱਥ ਪਾ ਲੀਏ
ਆਪਣੇ ਆਪ ,ਚ, ਭਾਵੇਂ ਘਾਟਾ ਖਾ ਲੀਏ
ਪਾਣੀ ਦੇ ਵਹਿਣ ਵਿੱਚ ਤਰੇ ਰਹੀਦਾ
ਆਪਣੀ ਨਜ਼ਰ ਵਿੱਚ ਖਰੇ ਰਹੀਦਾ।
ਰੱਖ ਲਈਏ ਗੋਡਾ ਵੈਰੀ ਦੀ ਧੋਣ ਤੇ
ਸੁੱਟ ਦਈਏ ਚੱਕ ਕੀੜਿਆਂ ਦੇ ਭੌਣ ਤੇ
ਧੋਖੇਬਾਜ਼ ਬੰਦਿਆਂ ਤੋਂ ਪਰੇ ਰਹੀਦਾ
ਆਪਣੀ ਨਜ਼ਰ ਵਿੱਚ ਖਰੇ ਰਹੀਦਾ।
ਛੇੜੀਏ ਨਾ ਰਾਹੇ ਜਾਂਦੀ ਧੀਅ ਭੈਣ ਨੂੰ
ਰੱਖੀਏ ਨਾ ਗੱਲ ਮੂੰਹ ,ਚ, ਮਾੜੀ ਕਹਿਣ ਨੂੰ
ਸੱਚੇ ਦੀ ਕੁਚਿਹੀਰੀ ਤੋਂ ਡਰੇ ਰਹੀਦਾ
ਆਪਣੀ ਨਜ਼ਰ ਵਿੱਚ ਖਰੇ ਰਹੀਦਾ।
ਦੁਨੀਆਂ ਤਾਂ ਚੰਗਾ ਮਾੜਾ ਕਹਿੰਦੀ ਰਹਿੰਦੀ ਆ
ਨਵੀਆਂ ਹੀ ਧਾੜਾ ਬਣਾਉਦੀ ਰਹਿੰਦੀ ਆ
ਸੁਖਚੈਨ,ਨਹੀਉਂ ਕਿਸੇ ਨਾਲ ਲੜੇ ਰਹੀਦਾ
ਆਪਣੀ ਨਜ਼ਰ ਵਿੱਚ ਖਰੇ ਰਹੀਦਾ।

ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ)
00971527632924


author

Aarti dhillon

Content Editor

Related News