ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ

Monday, Aug 13, 2018 - 06:22 PM (IST)

ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ

ਭਗਤ ਪੂਰਨ ਸਿੰਘ ਜੀ ਦੀ 26ਵੀਂ ਬਰਸੀ ਦੇ ਮੌਕੇ ਤੇ ਰਖੇ ਪ੍ਰੋਗਰਾਮਾਂ ਦੀ ਲੜੀ ਤਹਿਤ ਅੱਜ ਪਿੰਗਲਵਾੜਾ ਦੇ ਮੁੱਖ ਦਫ਼ਤਰ ਵਿਖੇ ਵਿਸ਼ਾਲ ਖ਼ੂਨ ਦਾਨ ਕੈਂਪ ਪਿੰਗਲਵਾੜਾ ਮੁੱਖੀ ਡਾ. ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਲਗਾਇਆ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ  ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਆਪਣੇ ਕਰ ਕਮਲਾਂ ਰਾਹੀਂ ਕੀਤਾ । ਇਸ ਮੌਕੇ ਸੰਬੋਧਨ ਕਰਦਿਆਂ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਪਿੰਗਲਵਾੜਾ ਸੰਸਥਾਂ ਵਿਚ ਕੀਤੀ ਜਾ ਰਹੀ ਮਾਨਵਤਾ ਦੀ ਸੇਵਾ ਦਾ ਕੋਈ ਸਾਨੀ ਨਹੀਂ। ਅੰਤਰਰਾਸ਼ਟਰੀ ਪੱਧਰ ਤਕ ਪਹਿਚਾਨ ਬਣਾ ਚੁੱਕੀ ਲਾਵਾਰਸਾਂ, ਅਪਾਹਿਜਾਂ ਅਤੇ ਲੋੜਵੰਦਾਂ ਦੀ ਸੇਵਾ ਦੇ ਨਾਲ-ਨਾਲ ਦੇਸ਼ ਅਤੇ ਸਮਾਜ ਨੂੰ ਦਰਪੇਸ਼ ਚਣੌਤੀਆਂ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਪਿਛਲੇ ਦਿਨੀਂ ਲਗਾਇਆ ਗਿਆ ਕਿਰਤੀਆਂ ਦਾ ਮੇਲਾ ਸਮਾਜ ਨੂੰ ਨਵੀਂ ਦਿਸ਼ਾ ਦੇ ਗਿਆ ਹੈ. ਡਾ. ਸੰਧੂ ਨੇ ਆਖਿਆ ਕਿ ਕਿਰਤੀਆਂ ਦੇ ਮੇਲੇ ਰਾਹੀਂ ਪਿੰਗਲਵਾੜਾ ਸੰਸਥਾ ਨੇ ਸਮਾਜ ਨੂੰ ਕਿਰਤ ਦੇ ਨਾਲ ਜੁੜਨ ਦਾ ਸੰਦੇਸ਼ ਦਿੱਤਾ ਜਿਸ ਨਾਲ ਸਮਾਜ ਵਿਚੋਂ ਬੇਰੁਜ਼ਗਾਰੀ, ਨਸ਼ਿਆਂ, ਗਰੀਬੀ ਸਮੇਤ ਹੋਰਨਾਂ ਸਮਾਜਿਕ ਅਲਾਮਤਾਂ ਤੋਂ ਛੁਟਕਾਰਾ ਪਾਇਆ ਜਾਵੇ। ਡਾ. ਸੰਧੂ ਨੇ ਅੱਜ ਦੇ ਖੂਨ ਦਾਨ ਕੈਂਪ ਵਿਚ ਪੁੱਜੇ ਸਮੂੰਹ ਖੂਨਦਾਨੀਆਂ ਵਲੋਂ ਪਿੰਗਲਵਾੜਾ ਸੰਸਥਾ ਨੂੰ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। 
 

ਇਸ ਵਿਚ ਭਗਤ ਜੀ ਨਾਲ ਸਨੇਹ ਰੱਖਣ ਵਾਲੇ ਦੂਰ-ਦੁਰਾਡੇ ਦੀਆਂ ਸੰਗਤਾਂ ਵਲੋਂ ਭਾਰੀ ਉਤਸ਼ਾਹ ਵਿਖਾਇਆ ਗਿਆ, ਰਾਣਾ ਪਲਵਿੰਦਰ ਸਿੰਘ ਦਬੁਰਜੀ ਪ੍ਰਧਾਨ ਭਗਤ ਪੂਰਨ ਸਿੰਘ ਬਲੱਡ ਡੋਨੇਸ਼ਨ ਸੋਸਾਇਟੀ, ਸ੍ਰ. ਜਸਕੀਰਤ ਸਿੰਘ ਪ੍ਰਧਾਨ ਪੰਜਾਬ ਯੂਥ ਫੌਰਮ, ਗੁਰੂ ਨਾਨਕ ਦੇਵ ਯੂਨੀਵਰਸਿਟੀ ਖੇਡ ਵਿਭਾਗ ਦੇ ਵਿਦਿਆਰਥੀ ਦੇ ਸਾਂਝੇ ਸਹਿਯੋਗ ਸਦਕਾ ਇਸ ਕੈਂਪ ਵਿਚ ਗੁਰੂ ਨਾਨਕ ਦੇਵ ਹਸਪਤਾਲ, ਸ੍ਰੀ ਗੁਰੂ ਰਾਮਦਾਸ ਹਸਪਤਾਲ ਦੀਆਂ ਟੀਮਾਂ ਵਲੋਂ ਪਿੰਗਲਵਾੜੇ ਦੇ ਮਰੀਜ਼ਾਂ ਵਾਸਤੇ 200 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਸ੍ਰ. ਹਰਜਾਪ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚੇਚੇ ਤੌਰ ਤੇ ਸ਼ਾਮਲ ਹੋ ਕੇ ਭਗਤ ਜੀ ਦੇ ਸਮਾਜ ਪ੍ਰਤੀ ਕੀਤੇ ਜਾ ਰਹੇ ਕਾਰਜਾਂ ਵਿਚ ਵਧ ਤੋਂ ਵਧ ਸੰਗਤਾਂ ਨੂੰ ਯੋਗਦਾਨ ਦੇਣ ਵਾਸਤੇ ਪ੍ਰੇਰਿਤ ਕੀਤਾ।
ਇਹ ਖੂਨ ਹਸਪਤਾਲਾਂ ਵਲੋਂ ਬਾਅਦ ਵਿਚ ਪਿੰਗਲਵਾੜੇ ਦੇ ਮਰੀਜ਼ਾਂ ਤੇ ਹੋਰ ਲੋੜਵੰਦਾਂ ਦੀ ਤੰਦਰੁਸਤੀ ਹਿਤ ਇਸਤੇਮਾਲ ਕੀਤਾ ਜਾਂਦਾ ਹੈ।

 

ਸੰਸਥਾ ਦੇ ਮਰੀਜ਼ਾਂ ਤੇ ਬੱਚਿਆਂ ਭਗਤ ਪੂਰਨ ਸਿੰਘ ਆਦਰਸ਼ ਸਕੂਲ, ਗੂੰਗੇ-ਬੋਲੇ ਬਚਿਆਂ ਦਾ ਸਕੂਲ, ਸਕੂਲ ਫਾਰ ਸਪੈਸ਼ਲ ਐਜੁਕੇਸ਼ਨ ਵਲੋਂ ਆਪਣੇ ਹੱਥੀਂ ਬਣਾਈਆਂ ਕਿਰਤਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਡਾ.ਇੰਦਰਜੀਤ ਕੌਰ ਨੇ ਸਮੂੰਹ ਸੰਗਤਾਂ ਦਾ ਖੂਨ ਦਾਨ ਕੈਂਪ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਵਾਸਤੇ ਦਿਲੀ ਧੰਨਵਾਦ ਕੀਤਾ ਅਤੇ ਆਪਣੇ ਸੰਬੋਧਨ ਵਿਚ ਕਿਰਤੀਆਂ ਦੀ ਸਮਾਜ ਵਿਚ ਅਣਗਹਿਲੀ ਤੇ ਦੁੱਖ ਪ੍ਰਗਟ ਕੀਤਾ ਅਤੇ ਉਮੀਦ ਜ਼ਾਹਰ ਕੀਤੀ ਕਿ ਪਿੰਗਲਵਾੜੇ ਵਲੋਂ ਕਰਾਏ 29 ਜੁਲਾਈ ਤੋਂ 2 ਅਗਸਤ ਤਕ ਕਰਾਏ ਕਿਰਤੀ ਮੇਲੇ ਤੋਂ ਬਾਅਦ ਇਹਨਾਂ ਨੂੰ ਸਮਾਜ ਵਿਚ ਠੀਕ ਦਰਜਾ ਦੇਣ ਵਾਸਤੇ ਜਾਗਰਤੀ ਆਵੇਗੀ। 

 

ਇਸ ਮੌਕੇ ਪਿੰਗਲਵਾੜਾ ਸੋਸਾਇਟੀ ਦੇ ਆਨਰੇਰੀ ਸਕੱਤਰ ਮੁਖਤਾਰ ਸਿੰਘ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਮੈਂਬਰ ਸ੍ਰ. ਰਾਜਬੀਰ ਸਿੰਘ ਅਤੇ ਰਮਨੀਕ ਸਿੰਘ, ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਮੈਂਬਰ, ਸ੍ਰ.ਬਖਸ਼ੀਸ਼ ਸਿੰਘ, ਭਾਈ ਅਮਰਜੀਤ ਸਿੰਘ, ਸ੍ਰੀ ਤਿਲਕ ਰਾਜ ਅਤੇ ਕਈ ਹੋਰ ਪਤਵੰਤੇ  ਸ਼ਾਮਲ ਸਨ।


Related News