ਹਵਾ ਸਿੱਲੀ ਆਉਂਦੀ ਦੱਸਦੀ

Friday, Jun 29, 2018 - 04:52 PM (IST)

ਹਵਾ ਸਿੱਲੀ ਆਉਂਦੀ ਦੱਸਦੀ

ਹਵਾ ਸਿੱਲੀ ਆਉਂਦੀ ਦੱਸਦੀ,
ਰੌਂਦੀ ਰੂਹ ਤੇ ਫਿਕਰਾ ਕੱਸਦੀ,
ਕਿਉਂ ਰੌਵੇ ਮੇਰੇ ਰੱਬ ਦੇ ਥੱਲੇ,
ਇਕ ਨਾ ਉਸਦਾ ਬੱਲੇ-ਬੱਲੇ,
ਕਿਉਂ ਨਾ ਇਹ ਸੋਚਕੇ ਤੱਕਦੀ,
ਹਵਾ ਸਿੱਲੀ ਆਉਂਦੀ ਦੱਸਦੀ,
ਰੌਂਦੀ ਰੂਹ ਤੇ ਫਿਕਰਾਂ ਕੱਸਦੀ,
ਦੁੱਖ-ਸੁੱਖ ਨੂੰ ਕਿਉਂ ਨਾ ਮੰਨਦੀ,
ਕਿਉਂ ਹੋ ਗਈ ਕੱਚੀ ਕੰਨ ਦੀ,
ਸਮਝੇ 'ਸੁਰਿੰਦਰ' ਰਹੇ ਫਿਰ ਹੱਸਦੀ,
ਹਵਾ ਸਿੱਲੀ ਆਉਂਦੀ ਦੱਸਦੀ,
ਰੌਂਦੀ ਰੂਹ ਤੇ ਫਿਕਰਾ ਕੱਸਦੀ,
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ-8872321000


Related News