ਸਲਾਹ

Wednesday, Jun 20, 2018 - 02:08 PM (IST)

ਸਲਾਹ

ਭਾਗ ਸਿੰਘ ਨੇ ਆਪਣੇ ਜੀਵਨ 'ਚ ਅਥਾਹ ਮਿਹਨਤ ਕਰਕੇ ਚੋਖੀ ਜਾਇਦਾਦ ਬਣਾਈ ਸੀ । ਉਸ ਨੇ ਆਪਣੇ ਧੀਆਂ ਪੁੱਤਰਾਂ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਤੋਟ ਨਹੀਂ ਰਹਿਣ ਦਿੱਤੀ ਸੀ । ਉਸਦੀ ਜਵਾਨੀ 'ਚ ਕੱਟੀ ਤੰਗੀ ਤੁਰਸੀ ਸਦਕਾ ਹੀ ਸਾਰਾ ਪਰਿਵਾਰ ਹੁਣ ਸਰਦਾਰੀ ਮਾਣ ਰਿਹਾ ਸੀ ।
ਉਮਰ ਦੇ ਲਿਹਾਜ਼ ਨਾਲ਼ ਭਾਗ ਸਿੰਘ ਦੀ ਸਿਹਤ ਕਾਫੀ ਕਮਜ਼ੋਰ ਹੋ ਗਈ ਅਤੇ ਜ਼ਿੰਦਗੀ ਦੇ ਸੁੱਖ ਲੈਣ ਵੇਲ਼ੇ ੳੁਉਸਨੂੰ ਗੁਰਦੇ ਰੋਗ ਨੇ ਘੇਰਾ ਪਾ ਲਿਆ ਸੀ । ਆਖ਼ਿਰ ਭਾਗ ਸਿੰਘ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਂਣਾ ਪੈ ਗਿਆ ।         
ਡਾਕਟਰ ਨੇ ਭਾਗ ਸਿੰਘ ਦੇ ਪੁੱਤਰ ਨੂੰ ਕਿਹਾ ,  
“ਗੁਰਦਾ ਬਦਲਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਐ, ਜਿਸ ਦਾ ਖ਼ਰਚ ਤਕਰੀਬਨ ਸਵਾ ਕੁ ਲੱਖ ਰੁਪਏ ਆਵੇਗਾ, ਮੈਨੂੰ ਕੱਲ੍ਹ ਤਾਂਈ ਸਲਾਹ ਕਰਕੇ ਦੱਸ ਦੇਣਾ “ਘਰ ਵਿਚ ਸਲਾਹ ਕਰਨ ਵੇਲ਼ੇ ਭਾਗ ਸਿੰਘ ਦੀ ਵੱਡੀ ਨੂੰਹ ਕਹਿਣ ਲੱਗੀ ,
“ਕੀ ਲੋੜ ਐ ਐਨਾ ਪੈਸਾ ਖ਼ਰਾਬ ਕਰਨ ਦੀ , ਸੁੱਖ ਨਾਲ਼ ਬਾਪੂ ਜੀ ਦੀ ਹੁਣ ਤਾਂ ਉਮਰ ਵੀ ਬਥੇਰੀ ਹੋ ਗਈ ਐ , ਤੁਸੀਂ ਡਾਕਟਰ ਨੂੰ ਕਹਿ ਦਿਓ ਕਿ ਅਸੀਂ ਤਾਂ ਘਰੇ ਈ ਸੇਵਾ ਕਰਨੀ ਐ , ਮੇਰੀ ਤਾਂ ਸਲਾਹ ਐ , ਆਪਾਂ ਏਹੀਓ ਰੁਪਏ ਭੋਗ 'ਤੇ ਖ਼ਰਚ ਕਰ ਲਵਾਂਗੇ “ 
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205 ,9417180205]


Related News