ਮਾਰਕਫੈੱਡ ਦੇ ਗੋਦਾਮ ਵਿਚੋਂ ਕਣਕ ਦੇ 185 ਗੱਟੇ ਚੋਰੀ
Friday, Nov 20, 2026 - 07:40 PM (IST)
ਕੋਟਕਪੂਰਾ (ਨਰਿੰਦਰ)- ਸਥਾਨਕ ਜਲਾਲੇਆਣਾ ਰੋਡ ’ਤੇ ਸਥਿਤ ਮਾਰਕਫੈੱਡ ਦੇ ਗੋਦਾਮ ਵਿਚੋਂ ਚੋਰਾਂ ਵੱਲੋਂ ਕਣਕ ਦੇ ਗੱਟੇ ਚੋਰੀ ਕਰ ਲਏ ਗਏ ਹਨ। ਥਾਣਾ ਸਿਟੀ ਪੁਲਸ ਕੋਟਕਪੂਰਾ ਨੂੰ ਦਿੱਤੇ ਬਿਆਨਾਂ ਵਿਚ ਮਾਰਕਫੈੱਡ ਦੇ ਉੱਚ ਸ਼ਾਖਾ ਅਫ਼ਸਰ ਨਵਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਜਲਾਲੇਆਣਾ ਰੋਡ ਸਥਿਤ ਗੋਦਾਮ ਨੰਬਰ-3 ਵਿਚ ਸਾਲ 2026-27 ਦੀ ਕਣਕ ਸਟੋਰ ਕੀਤੀ ਹੋਈ ਹੈ।
ਇਹ ਵੀ ਪੜ੍ਹੋ: PSEB ਵੱਲੋਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲ 2027 ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ
ਲੰਘੀ 17-18 ਨਵੰਬਰ ਦੀ ਦਰਮਿਆਨੀ ਰਾਤ ਨੂੰ ਚੋਰਾਂ ਨੇ ਚਾਰਦੀਵਾਰੀ ’ਤੇ ਲੱਗੀ ਕੰਡਿਆਲੀ ਤਾਰ ਕੱਟ ਕੇ ਗੋਦਾਮ ਦੀ ਕੰਧ ਵਿਚ ਪਾੜ ਲਾਇਆ ਅਤੇ ਚੱਕਾ ਨੰਬਰ-12 ਵਿਚੋਂ ਨਵੇਂ ਜੂਟ ਬਾਰਦਾਨੇ ਵਾਲੇ 50 ਕਿੱਲੋ ਭਰਤੀ ਦੇ ਕਰੀਬ 185 ਗੱਟੇ ਕਣਕ ਚੋਰੀ ਕਰ ਲਈ। ਥਾਣਾ ਸਿਟੀ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
