ਲੁਟੇਰਿਆਂ ਨੇ ਪੁਲਸ ਮੁਲਾਜ਼ਮ ਦੱਸ ਕੇ ਵਿਅਕਤੀ ਨੂੰ ਕੀਤਾ ਅਗਵਾ, ਲੁੱਟ ਖੋਹ ਕਰ ਚੱਲਦੀ ਕਾਰ ਚੋਂ ਸੁੱਟਿਆ ਹੇਠਾਂ

Thursday, Sep 21, 2023 - 12:00 PM (IST)

ਲੁਟੇਰਿਆਂ ਨੇ ਪੁਲਸ ਮੁਲਾਜ਼ਮ ਦੱਸ ਕੇ ਵਿਅਕਤੀ ਨੂੰ ਕੀਤਾ ਅਗਵਾ, ਲੁੱਟ ਖੋਹ ਕਰ ਚੱਲਦੀ ਕਾਰ ਚੋਂ ਸੁੱਟਿਆ ਹੇਠਾਂ

ਲੁਧਿਆਣਾ (ਰਾਜ) : ਸੀ.ਆਈ.ਏ.-2 ਤੋਂ ਕੁਝ ਕਦਮਾਂ ਦੀ ਦੂਰੀ 'ਤੇ ਇਕ ਵਿਅਕਤੀ ਨੂੰ ਕਾਰ 'ਚ ਸਵਾਰ ਕੁਝ ਲੋਕਾਂ ਨੇ ਖੁਦ ਨੂੰ ਪੁਲਸ ਮੁਲਾਜ਼ਮ ਹੋਣ ਦਾ ਦਾਅਵਾ ਕਰ ਕੇ ਅਗਵਾ ਕਰ ਲਿਆ ਅਤੇ ਕਾਰ ਵਿਚ ਪਾ ਕੇ ਨਾਲ ਲੈ ਗਏ। ਜਿਸ ਤੋਂ ਬਾਅਦ ਉਸ ਤੋਂ ਨਕਦੀ ਅਤੇ ਮੋਬਾਈਲ ਫੋਨ ਲੁੱਟ ਕੇ ਚੱਲਦੀ ਕਾਰ ਤੋਂ ਹੇਠਾਂ ਸੁੱਟ ਦਿੱਤਾ।

ਇਹ ਵੀ ਪੜ੍ਹੋ : ਅੰਤਰਰਾਜ਼ੀ ਡਰੱਗ ਨੈੱਟਵਰਕ ਦਾ ਪਰਦਾਫਾਸ਼, ਜ਼ਿਲ੍ਹਾ ਕਪੂਰਥਲਾ ਦੇ ਡਰੱਗ ਸਮੱਲਗਰਾਂ ਦੇ ਦਿੱਲੀ ਨਾਲ ਜੁੜੇ ਤਾਰ!

ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਤਫ਼ਤੀਸ਼ ਦੌਰਾਨ ਤਿੰਨ ਮੁਲਜ਼ਮਾਂ ਦੀ ਪਹਿਚਾਣ ਹੋ ਗਈ ਹੈ। ਜਿਸ ਤੋਂ ਬਾਅਦ ਪੁਲਸ ਨੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਅਨੰਤਨਾਗ ’ਚ ਪੰਜਾਬ ਦੇ ਇਕ ਹੋਰ ਜਵਾਨ ਦੀ ਸ਼ਹਾਦਤ ’ਤੇ ਮੁੱਖ ਮੰਤਰੀ ਨੇ ਦੁੱਖ ਪ੍ਰਗਟਾਇਆ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en&pli=1

For IOS:- https://apps.apple.com/in/app/id538323711


author

Anuradha

Content Editor

Related News