ਭਲਕੇ ਬਿਜਲੀ ਬੰਦ ਰਹੇਗੀ
Saturday, Nov 15, 2025 - 06:02 PM (IST)
ਜਲਾਲਾਬਾਦ (ਬਜਾਜ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਡਵੀਜ਼ਨ ਜਲਾਲਾਬਾਦ ਸ਼ਹਿਰੀ ਦੇ ਐੱਸ. ਡੀ. ਓ. ਸੰਦੀਪ ਕੁਮਾਰ ਨੇ ਦੱਸਿਆ ਕਿ 16 ਨਵੰਬਰ ਨੂੰ 132 ਕੇ. ਵੀ. ਸਬ ਸਟੇਸ਼ਨ ਜਲਾਲਾਬਾਦ ਵਿਖੇ ਬਸ-ਬਾਰ ਦੀ ਜ਼ਰੂਰੀ ਮੁਰੰਮਤ ਕਰਨ ਲਈ 11 ਕੇ. ਵੀ. ਫੀਡਰ ਮੰਨੇਵਾਲਾ, ਫਿਰੋਜ਼ਪੁਰ ਰੋਡ ਫੀਡਰ, ਅਰਾਈਆਵਾਲਾ ਫੀਡਰ, ਬੈਂਕ ਰੋਡ ਫੀਡਰ, ਟੈਲੀਫੋਨ ਐਕਸਚੇਂਜ ਫੀਡਰ, ਸਿਵਲ ਹਸਪਤਾਲ ਫੀਡਰ ਦੀ ਬਿਜਲੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ- ਆਖਿਰਕਾਰ ਮਾਸੂਮ ਨੂੰ ਮਿਲ ਗਿਆ ਇਨਸਾਫ਼, ਦਰਿੰਦੇ ਨੂੰ ਹੋਈ ਉਮਰਕੈਦ, ਸਰਕਾਰੀ ਵਕੀਲ ਨੇ ਨਿਭਾਈ ਵੱਡੀ ਭੂਮਿਕਾ
ਇਸ ਦੌਰਾਨ ਦਸ਼ਮੇਸ਼ ਨਗਰੀ, ਮਾਡਲ ਟਾਉਨ, ਕੰਨਲਾ ਵਾਲੇ ਝੁੱਗੇ, ਭਾਈ ਮਤੀ ਦਾਸ ਕਲੋਨੀ, ਮੰਨੇਵਾਲਾ, ਫਲੀਆਵਾਲਾ, ਫਿਰੋਜ਼ਪੁਰ ਰੋਡ, ਅਰਾਈਆਵਾਲਾ ਰੋਡ, ਘੁਮਿਆਰਾ ਵਾਲੀ ਵਸਤੀ, ਲੱਲ੍ਹਾ ਬਸਤੀ, ਦਾਣਾ ਮੰਡੀ, ਸਿੱਧੂ ਕਲੋਨੀ, ਸ਼ਮਸ਼ਾਨਘਾਟ ਦੇ ਨੇੜੇ ਏਰੀਆ, ਗਣੇਸ਼ ਨਗਰੀ, ਬੈਂਕ ਰੋਡ, ਕਮਰੇ ਵਾਲਾ ਰੋਡ, ਅਗਰਵਾਲ ਕਲੋਨੀ, ਵਿਜੈ ਕੁਮਾਰ, ਕਮਰੇਵਾਲਾ, ਬਸਤੀ ਹਾਈ ਸਕੂਲ, ਗਾਂਧੀ ਨਗਰ, ਰੇਲਵੇ ਰੋਡ, ਜੌਹਲ ਕਾਲੋਨੀ, ਹਿਸਾਨ ਵਾਲਾ ਰੋਡ, ਗਲੀ ਸੇਠ ਮਦਨ ਲਾਲ, ਬਜਾਜ ਸਟ੍ਰੀਟ, ਗਗਨੇਜਾ ਸਟ੍ਰੀਟ ਦੇ ਏਰੀਏ ’ਚ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ- ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ਗੈਂਗਸਟਰ ਵੱਲੋਂ ਤਾਬੜਤੋੜ ਫਾਇਰਿੰਗ
