ਖੜ੍ਹੇ ਪੈਰ ਦਿੱਲੀ ਜਾਣਗੇ ਸੁਖਬੀਰ ਬਾਦਲ! ਗਠਜੋੜ ਨੂੰ ਅੰਤਿਮ ਛੋਹਾਂ

Thursday, Nov 12, 2026 - 08:11 PM (IST)

ਖੜ੍ਹੇ ਪੈਰ ਦਿੱਲੀ ਜਾਣਗੇ ਸੁਖਬੀਰ ਬਾਦਲ! ਗਠਜੋੜ ਨੂੰ ਅੰਤਿਮ ਛੋਹਾਂ

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਲਕੇ 13 ਨਵੰਬਰ ਨੂੰ 1 ਵਜੇ ਦਿੱਲੀ ਲਈ ਖੜ੍ਹੇ ਪੈਰ ਰਵਾਨਾ ਹੋਣਗੇ।  ਮਿਲੀ ਜਾਣਕਾਰੀ ਮੁਤਾਬਕ ਸੁਖਬੀਰ ਬਾਦਲ ਦੀ ਦਿੱਲੀ ਵਿਚ ਭਾਜਪਾ ਦੇ ਕੌਮੀ ਆਗੂਆਂ ਨਾਲ ਪੰਜਾਬ ਵਿਚ ਗਠਜੋੜ ਸਬੰਧੀ ਅੰਤਿਮ ਪੜਾਅ ਦੀ ਮੀਟਿੰਗ ਹੈ।

ਪਤਾ ਲੱਗਾ ਹੈ ਕਿ 13 ਨਵੰਬਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦੋ ਸਮਾਗਮ ਸਨ, ਪਹਿਲਾ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਰਾਏਕੋਟ ਲਾਗੇ ਨੱਥੋਵਾਲ ਵਿਚ ਸੀ, ਜੋ ਨਿਰਧਾਰਤ ਸਮੇਂ ਮੁਤਾਬਕ ਹੀ ਹੋਵੇਗਾ, ਪਰ ਦੂਜਾ ਪ੍ਰੋਗਰਾਮ ਜੋ ਬੀਬੀ ਜਗੀਰ ਕੌਰ ਨੂੰ ਪਾਰਟੀ ਵਿਚ ਸ਼ਾਮਲ ਕਰਨ ਵਾਲਾ ਸੀ, ਉਹ ਖੜ੍ਹੇ ਪੈਰ ਮੁਲਤਵੀ ਕਰ ਦਿੱਤਾ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਬਾਦਲ ਤੇ ਭਾਜਪਾ ਦੇ ਨੇਤਾ ਹੁਣ ਗਠਜੋੜ ਲਈ ਸਾਰੀ ਸਥਿਤੀ ਸਪੱਸ਼ਟ ਕਰ ਦੇਣਗੇ। ਕਦੋਂ ਤੇ ਕਿੰਨੀਆਂ ਸੀਟਾਂ ’ਤੇ ਗਠਜੋੜ ਹੋਣਾ ਹੈ। ਇਸ ਸਬੰਧੀ ਇਹ ਵੀ ਖ਼ਬਰ ਹੈ ਕਿ ਗੁਰਪੁਰਬ ਦੇ ਲਾਗੇ ਗਠਜੋੜ ਦਾ ਰਸਮੀ ਐਲਾਨ ਹੋ ਜਾਵੇਗਾ।


author

Anmol Tagra

Content Editor

Related News