ਸ੍ਰੀ ਗੁਰੂ ਰਵਿਦਾਸ ਮੰਦਿਰ ਤੋਡ਼ਨ ਦੇ ਵਿਰੋਧ ’ਚ ਘਡ਼ਾ ਭੰਨ ਪ੍ਰਦਰਸ਼ਨ

9/12/2019 11:54:00 PM

ਬਠਿੰਡਾ, (ਪਰਮਿੰਦਰ)- ਦਿੱਲੀ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਮੰਦਿਰ ਨੂੰ ਤੋਡ਼ਨ ਦੇ ਵਿਰੋਧ ਵਿਚ ਬਸਪਾ ਸਰਕਾਰ ਦੇ ‘ਪਾਪਾਂ ਦਾ ਘਡ਼ਾ’ ਭੰਨ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬਸਪਾ ਦੇ ਜ਼ਿਲਾ ਪ੍ਰਧਾਨ ਜੋਗਿੰਦਰ ਸਿੰਘ ਦੀ ਅਗਵਾਈ ’ਚ ਵਰਕਰ ਫਾਇਰ ਬ੍ਰਿਗੇਡ ਚੌਕ ’ਤੇ ਇਕੱਠੇ ਹੋਏ ਤੇ ਘਡ਼ਾ ਭੰਨ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਜੋਗਿੰਦਰ ਸਿੰਘ ਨੇ ਮੰਗ ਕੀਤੀ ਕਿ ਉਕਤ ਮੰਦਿਰ ਨੂੰ ਤੁਰੰਤ ਦੁਬਾਰਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਲਗਾਤਾਰ ਦਲਿਤ ਵਰਗ ਨਾਲ ਭੇਦਭਾਵ ਤੇ ਧੱਕੇਸ਼ਾਹੀ ਕਰ ਰਹੀਆਂ ਹਨ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਜਮਾਲਪੁਰ ’ਚ ਵੀ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਦੁਆਰਾ ਤੋਡ਼ਣ ਲਈ ਬੁਲਡੋਜ਼ਰ ਭੇਜ ਦਿੱਤੇ ਸਨ। ਉਨ੍ਹਾਂ ਮੰਗ ਕੀਤੀ ਕਿ ਦਲਿਤਾਂ ਨਾਲ ਭੇਦਭਾਵ ਬੰਦ ਕੀਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਕੇਂਦਰ ਤੇ ਦਿੱਲੀ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਗਏ 96 ਲੋਕਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਜਨਰਲ ਸਕੱਤਰ ਰਾਜਿੰਦਰ ਰਾਜੂ, ਹਲਕਾ ਇੰਚਾਰਜ ਸੁਰੇਸ਼ ਰਾਹੀ, ਸੁਖਵਿੰਦਰ ਸਿੰਘ ਹਲਕਾ ਪ੍ਰਧਾਨ ਤੇ ਹੋਰ ਵਰਕਰ ਮੌਜੂਦ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

Edited By Bharat Thapa