‘ਅਜੇ ਕੰਮ ਸ਼ੁਰੂ ਹੋਇਆ ਨੀ ਬਾਰਦਾਨਾਂ ਮੁੱਕ ਗਿਆ, ਚੱਲਣ ਤੋਂ ਪਹਿਲਾਂ ਕੰਮ ਮੰਡੀਆਂ ਦਾ ਰੁੱਕ ਗਿਆ’

04/18/2021 2:10:20 PM

ਬੱਧਨੀ ਕਲਾਂ (ਮਨੋਜ ਭੱਲਾ) - ਪੰਜਾਬ ਸਰਕਾਰ ਨੇ ਇਸ ਵਾਰ 1 ਅਪ੍ਰੈਲ ਦੀ ਥਾਂ 10 ਅਪ੍ਰੈਲ ਤੋਂ ਜਾਨੀ 10 ਦਿਨ ਬਾਅਦ ਕਣਕ ਦੀ ਖ਼ਰੀਦ ਸ਼ੁਰੂ ਕਰ ਦਿੱਤੀ। ਕਾਫ਼ੀ ਸਮੇਂ ਤੋਂ ਮੰਡੀਆਂ ਦਾ ਪ੍ਰਬੰਧ ਮੁਕੰਮਲ ਕਰਨ ਦਾ ਰਾਗ ਵੀ ਅਲਾਪਿਆ ਪਰ ਸਭ ਕੁਝ ਕਹਿਣ ਤੋਂ ਉਲਟ ਨਿਕਲਣ ਕਰਕੇ ਕਿਸਾਨ ਮੰਡੀਆਂ ਵਿਚ ਰੁਲਣ ਲਈ ਮਜ਼ਬੂਰ ਹੋ ਗਏ ਅਤੇ ਪੋਰਟਲ ਵੀ ਠੀਕ ਢੰਗ ਨਾਲ ਕੰਮ ਨਾ ਕਰਨ ਕਰ ਕੇ ਕਣਕ ਦੀ ਅਦਾਇਗੀ ਨਾ ਹੋਣ ਕਰਕੇ ਕਿਸਾਨ ਪੈਸੇ-ਪੈਸੇ ਤੋਂ ਮੁਹਤਾਜ ਹੋ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀ ਭਾਰਤ ਭੂਸ਼ਨ ਆਸ਼ੂ ਵਾਰ-ਵਾਰ ਇਹ ਬਿਆਨ ਦਿੰਦੇ ਰਹੇ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਣਕ ਦੀ ਖ਼ਰੀਦ 10 ਦਿਨ ਲੇਟ ਕਰ ਦਿੱਤੀ। 

ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਦੱਸ ਦੇਈਏ ਕਿ ਮੌਸਮ ਵਿਚ ਇੱਕਦਮ ਆਈ ਗਰਮੀ ਕਰ ਕੇ ਕਣਕ ਦੀ ਫ਼ਸਲ ਸਮੇਂ ਤੋਂ ਪਹਿਲਾਂ ਹੀ ਪੱਕ ਗਈ ਅਤੇ ਲੋਕਾਂ ਨੇ 10 ਅਪ੍ਰੈਲ ਮਸਾ ਹੀ ਲੈ ਕੇ ਆਂਦੀ ਪਰ 10 ਦਿਨ ਬਾਅਦ ਮੰਡੀਆਂ ਪ੍ਰਬੰਧ ਠੀਕ ਨਾ ਹੋਣ ਕਰਕੇ ਕਿਸਾਨ ਮੰਡੀਆਂ 'ਚ ਰੁਲਣ ਲੱਗਾ। ਮੰਡੀ ਬੱਧਨੀ ਵਿਚ 12 ਅਪ੍ਰੈਲ ਨੂੰ ਕਣਕ ਦੀ ਖਰੀਦ ਸ਼ੁਰੂ ਹੋਈ। ਸਰਕਾਰ ਨੇ ਮੰਡੀ 'ਚ 3 ਖਰੀਦ ਏਜੰਸੀਆਂ ਪੰਜਾਬ ਸਟੇਟ ਵੇਅਰ ਹਾਊਸ, ਪਨਸਪ ਅਤੇ ਐੱਫ.ਸੀ.ਆਈ ਦੀ ਖਰੀਦ ਦਿੱਤੀ। ਸਟੇਟ ਏਜੰਸੀਆਂ ਨੇ ਤਾਂ ਖਰੀਦ ਸ਼ੁਰੂ ਕਰ ਦਿੱਤੀ ਪਰ ਐੱਫ.ਸੀ.ਆਈ. ਵੱਲੋਂ ਅਜੇ ਤੱਕ ਕਣਕ ਦੀ ਖਰੀਦ ਸ਼ੁਰੂ ਨਹੀਂ ਕੀਤੀ ਗਈ। ਸਟੇਟ ਏਜੰਸੀਆਂ ਕੋਲ ਬਾਰਦਾਨੇ ਦੀ ਘਾਟ ਆ ਗਈ ਅਤੇ ਕਣਕ ਦੀ ਆਮਦ ਵਿਚ ਤੇਜ ਹੋਣ ਲੱਗੀ, ਜਿਸ ਕਰ ਕੇ ਕਿਸਾਨ ਮੰਡੀਆਂ ਵਿੱਚ ਰੁਲਣ ਲੱਗ ਪਿਆ। 

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)

ਮੰਡੀ 'ਚ ਬੈਠੇ ਕਿਸਾਨਾਂ ਜੋਰਾ ਸਿੰਘ, ਰਮਨਪ੍ਰੀਤ ਸਿੰਘ ਜੌਹਲ, ਬਲਵਿੰਦਰ ਸਿੰਘ ਆਦਿ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਦੇ ਸਾਰੇ ਪ੍ਰਬੰਧ ਮੁਕੰਮਲ ਹੋਣ ਦੀ ਗੱਲ ਸੁਣ ਕੇ ਕਣਕ ਮੰਡੀ ਵਿੱਚ ਲੈ ਕੇ ਆਏ ਪਰ ਬਾਰਦਾਨੇ ਦੀ ਕਮੀ ਕਰਕੇ ਉਹ ਮੰਡੀ ਵਿਚ ਬੈਠੇ ਹਨ। ਕਣਕ ਵੇਚ ਕੇ ਗਏ ਕਿਸਾਨਾਂ ਪਰਮਜੀਤ ਸਿੰਘ, ਮੁਕੰਦ ਸਿੰਘ, ਪ੍ਰਗਟ ਸਿੰਘ ਆਦਿ ਦਾ ਕਹਿਣਾ ਹੈ ਕਿ ਉਨ੍ਹਾਂ 12 ਅਪ੍ਰੈਲ ਨੂੰ ਕਣਕ ਵੇਚ ਦਿੱਤੀ ਸੀ ਅਤੇ 48 ਘੰਟੇ ਵਿੱਚ ਕਣਕ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤੇ ਵਿਚ ਆਉਣ ਦੀ ਗੱਲ ਕਹੀ ਸੀ ਪਰ ਅਜੇ ਤੱਕ ਕੋਈ ਅਦਾਇਗੀ ਨਹੀਂ ਹੋਈ। ਇਸੇ ਕਰਕੇ ਕਿਸਾਨਾਂ ਨੂੰ ਪੈਸੇ ਪੈਸੇ ਲਈ ਤਰਸਣਾ ਪੈ ਰਿਹਾ ਹੈ। ਸਿੱਧੀ ਅਦਾਇਗੀ ਹੋਣ ਕਰ ਕੇ ਆੜ੍ਹਤੀਆਂ ਕੋਲ ਵੀ ਪੈਸੇ ਨਹੀਂ ਆ ਰਹੇ। ਕਿਸਾਨਾਂ ਨੂੰ ਖੇਤੀਬਾੜੀ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨੀਆਂ ਵੀ ਮੁਸ਼ਕਲ ਹੋ ਰਹੀਆਂ ਹਨ। 

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਮੰਡੀਆਂ 'ਚ ਬਾਰਦਾਨੇ ਦਾ ਪ੍ਰਬੰਧ ਕਰੇ ਅਤੇ ਰਹਿੰਦੀ ਅਦਾਇਗੀ ਵੀ ਤੁਰੰਤ ਕਰੇ। ਇਸ ਸਬੰਧੀ ਪੰਜਾਬੀ ਲੇਖਕ ਡਾ. ਰਾਜਵਿੰਦਰ ਸਿੰਘ ਰੌਂਤਾ ਨੇ ਕਣਕ ਦੀ ਖਰੀਦ ਤਸੱਲੀਬਖਸ਼ ਨਾ ਹੋਣ 'ਤੇ ਵਿਅੰਗ ਖਰੀਦਆਂ ਕਿਹਾ ਕਿ ‘ਅਜੇ ਕੰਮ ਸ਼ੁਰੂ ਹੋਇਆ ਨੀ ਬਾਰਦਾਨਾਂ ਮੁੱਕ ਗਿਆ, ਚੱਲਣ ਤੋਂ ਪਹਿਲਾਂ ਕੰਮ ਮੰਡੀਆਂ ਦਾ ਰੁੱਕ ਗਿਆ’।

ਪੜ੍ਹੋ ਇਹ ਵੀ ਖਬਰ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ

ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਮੰਡੀਆਂ 'ਚ ਰੋਲਣਾ ਚਾਹੁੰਦੀ ਹੈ : ਸਾਹੋਕੇ
ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ਼ ਅਤੇ ਸ਼੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਸਾਹੋਕੇ ਦਾ ਕਹਿਣਾ ਹੈ ਕਿ ਬਾਰਦਾਨੇ ਦੀ ਘਾਟ ਸੀਜ਼ਨ ਚੱਲਦੇ ਹੀ ਆਉਣ ਕਰ ਕੇ ਇਹ ਲਗਦਾ ਹੈ ਕਿ ਸਰਕਾਰ ਨੇ ਕਣਕ ਦੀ ਖਰੀਦ ਨੂੰ ਹਲਕੇ ਵਿੱਚ ਲਿਆ ਹੈ ਅਤੇ ਖਰੀਦ ਸਬੰਧੀ ਕੋਈ ਵੀ ਪ੍ਰਬੰਧ ਮੁਕੰਮਲ ਨਹੀਂ ਕੀਤਾ ਹੈ। ਅਦਾਇਗੀ ਸਬੰਧੀ ਵੀ ਪੋਰਟਲ ’ਤੇ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਨਹੀਂ ਕੀਤਾ, ਜਿਸ ਨਾਲ ਕਿਸਾਨ ਦਿੱਲੀ ਬਾਡਰ ਤੋਂ ਬਾਅਦ ਮੰਡੀਆਂ ਵਿਚ ਰੁਲ ਰਿਹਾ ਹੈ, ਉਥੇ ਅਦਾਇਗੀ ਨਾ ਹੋ ਕਰ ਕੇ ਡੀਜ਼ਲ ਆਦਿ ਲੈਣ ਤੋਂ ਵੀ ਅਸਮਰੱਥ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਅਤ ਇਸ ਗੱਲ ਤੋਂ ਸਪੱਸ਼ਟ ਹੁੰਦੀ ਹੈ ਕਿ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰਨੀ ਅਤੇ ਬਾਰਦਾਨੇ ਦੀ ਖਰੀਦ ਕਰਨ ਲਈ ਟੈਂਡਰ 16 ਅਪ੍ਰੈਲ ਨੂੰ ਕਰਨ ਤੋਂ ਲਗਦਾ ਹੈ ਕਿ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਮੰਡੀਆਂ ਵਿਚ ਰੋਲਣਾ ਚਾਹੁੰਦੀ ਹੈ।

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ


rajwinder kaur

Content Editor

Related News