ਲੁਧਿਆਣਾ 'ਚ ਪੁਲਸ ਨੇ ਟੀਮਾਂ ਬਣਾ ਕੇ ਜੀਜਾ-ਸਾਲਾ ਸਮੇਤ 3 ਕੀਤੇ ਕਾਬੂ, ਕਾਰਨਾਮਾ ਜਾਣ ਹੋਵੋਗੇ ਹੈਰਾਨ

Saturday, Nov 12, 2022 - 11:35 AM (IST)

ਲੁਧਿਆਣਾ 'ਚ ਪੁਲਸ ਨੇ ਟੀਮਾਂ ਬਣਾ ਕੇ ਜੀਜਾ-ਸਾਲਾ ਸਮੇਤ 3 ਕੀਤੇ ਕਾਬੂ, ਕਾਰਨਾਮਾ ਜਾਣ ਹੋਵੋਗੇ ਹੈਰਾਨ

ਲੁਧਿਆਣਾ (ਰਾਜ/ਬੇਰੀ) : ਦਿੱਲੀ ਦੇ ਇਕ ਨਾਈਜੀਰੀਅਨ ਤੋਂ ਹੈਰੋਇਨ ਅਤੇ ਆਈਸ ਲਿਆ ਕੇ ਸ਼ਹਿਰ ’ਚ ਸਪਲਾਈ ਕਰਨ ਵਾਲੇ ਜੀਜੇ-ਸਾਲੇ ਸਮੇਤ 3 ਨੂੰ ਐਂਟੀ ਨਾਰਕੋਟਿਕਸ ਸੈੱਲ ਦੀ ਪੁਲਸ ਨੇ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿਚ ਬੀ. ਆਰ. ਐੱਸ. ਨਗਰ ਦਾ ਪਰਮਵੀਰ ਸਿੰਘ ਉਰਫ ਮਾਰਸ਼ਲ, ਉਸ ਦਾ ਸਾਲਾ ਕੰਵਲਜੀਤ ਸਿੰਘ ਉਰਫ ਕੱਪੂ ਅਤੇ ਸਾਥੀ ਯਾਦਵਿੰਦਰ ਸਿੰਘ ਉਰਫ ਰਿੰਕਲ ਸ਼ਾਮਲ ਹਨ। ਮੁਲਜ਼ਮਾਂ ਕੋਲੋਂ 300 ਗ੍ਰਾਮ ਹੈਰੋਇਨ, 24 ਗ੍ਰਾਮ ਆਈਸ, 1 ਕਿਲੋ ਅਫੀਮ, 50 ਹਜ਼ਾਰ ਡਰੱਗ ਮਨੀ ਅਤੇ 1 ਪਿਸਤੌਲ ਬਰਾਮਦ ਹੋਈ ਹੈ। ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਹੈ। ਪਰਮਵੀਰ ਅਤੇ ਯਾਦਵਿੰਦਰ ਖ਼ਿਲਾਫ਼ ਥਾਣਾ ਸਰਾਭਾ ਨਗਰ ’ਚ ਕੇਸ ਦਰਜ ਕੀਤਾ ਹੈ, ਜਦੋਂਕਿ ਕੰਵਲਜੀਤ ਸਿੰਘ ’ਤੇ ਥਾਣਾ ਸ਼ਿਮਲਾਪੁਰੀ ’ਚ ਪਰਚਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ :  1000 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਖਰੜਾ ਤਿਆਰ

ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਡੀ. ਸੀ. ਪੀ. ਵਰਿੰਦਰ ਸਿੰਘ ਬਰਾੜ, ਏ. ਡੀ. ਸੀ. ਪੀ. ਰੁਪਿੰਦਰ ਕੌਰ ਸਰਾਂ ਦੀ ਅਗਵਾਈ ’ਚ ਏ. ਸੀ. ਪੀ. ਅਸ਼ੋਕ ਕੁਮਾਰ ਨੇ ਐਂਟੀ ਨਾਰਕੋਟਿਕਸ ਸੈੱਲ-1 ਦੀ ਟੀਮ ਦੇ ਨਾਲ ਗਸ਼ਤ ’ਤੇ ਸਨ। ਇਸੇ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਭਾਰੀ ਮਾਤਰਾ ’ਚ ਨਸ਼ਾ ਲੈ ਕੇ ਆ ਰਹੇ ਹਨ, ਜੋ ਵੱਖ-ਵੱਖ ਇਲਾਕਿਆਂ ’ਚ ਸਪਲਾਈ ਕਰਨਗੇ।

ਇਸ ’ਤੇ ਇਕ ਟੀਮ ਨੇ ਮੁਲਜ਼ਮ ਪਰਮਵੀਰ ਸਿੰਘ ਨੂੰ ਬੀ. ਆਰ. ਐੱਸ. ਨਗਰ ਉਸ ਦੇ ਘਰ ਦੇ ਬਾਹਰੋਂ ਕਾਬੂ ਕਰ ਲਿਆ। ਜਦੋਂ ਉਸ ਵੱਲੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 300 ਗ੍ਰਾਮ ਹੈਰੋਇਨ, 40 ਹਜ਼ਾਰ ਡਰੱਗ ਮਨੀ, ਇਲੈਕਟ੍ਰਾਨਿਕ ਕੰਡਾ, ਖ਼ਾਲੀ ਲਿਫ਼ਾਫ਼ੇ ਅਤੇ ਸਪਲਾਈ ਲਈ ਵਰਤੀ ਕ੍ਰੇਟਾ ਕਾਰ ਬਰਾਮਦ ਕੀਤੀ ਹੈ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਸ ਦਾ ਇਲਾਕੇ ਵਿਚ ਹੀ ਪੀਜੀ ਹੈ ਅਤੇ ਖ਼ੁਦ ਨਸ਼ਾ ਕਰਨ ਦਾ ਆਦੀ ਹੈ। ਪੀਜੀ ਚਲਾਉਣ ਦੀ ਆੜ ’ਚ ਨਸ਼ਾ ਪੂਰਤੀ ਲਈ ਮੁਲਜ਼ਮ ਪਿਛਲੇ ਕਾਫ਼ੀ ਸਮੇਂ ਤੋਂ ਨਸ਼ਾ ਸਮੱਗਲਿੰਗ ਦਾ ਧੰਦਾ ਕਰ ਰਿਹਾ ਸੀ।

ਇਹ ਵੀ ਪੜ੍ਹੋ : ਮੰਤਰੀ ਕੁਲਦੀਪ ਧਾਲੀਵਾਲ ਨੇ ਐੱਨ.ਆਰ.ਆਈਜ਼ ਦੀ ਸਹੂਲਤ ਲਈ ਕੀਤਾ ਅਹਿਮ ਐਲਾਨ

ਇਸੇ ਤਰ੍ਹਾਂ ਦੂਜੇ ਮਾਮਲੇ ’ਚ ਉਸ ਦੇ ਸਾਥੀ ਯਾਦਵਿੰਦਰ ਸਿੰਘ ਨੂੰ ਪਿੰਡ ਸੁਨੇਤ ਤੋਂ ਕਾਬੂ ਕੀਤਾ ਹੈ, ਜਦੋਂ ਮੁਲਜ਼ਮ ਸਕੂਟੀ ’ਤੇ ਨਸ਼ਾ ਸਪਲਾਈ ਕਰਨ ਜਾ ਰਿਹਾ ਸੀ। ਉਸ ਦੀ ਤਲਾਸ਼ੀ ਦੌਰਾਨ 24 ਗ੍ਰਾਮ ਆਈਸ, 1 ਕਿਲੋ ਅਫੀਮ, 10 ਹਜ਼ਾਰ ਰੁਪਏ ਅਤੇ ਜੁੂਪੀਟਰ ਬਰਾਮਦ ਕੀਤੀ ਹੈ। ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਪਰਮਵੀਰ ਤੇ ਯਾਦਵਿੰਦਰ ਦਿੱਲੀ ਦੇ ਨਾਈਜੀਰੀਅਨ ਤੋਂ ਨਸ਼ਾ ਲੈ ਕੇ ਆਉਂਦੇ ਸਨ। ਇਸ ਤੋਂ ਇਲਾਵਾ ਅਫੀਮ ਉਹ ਬਰੇਲੀ ਤੋਂ ਲੈ ਕੇ ਆਏ ਸਨ ਅਤੇ ਪੁੱਛਣ ’ਤੇ ਮੁਲਜ਼ਮ ਨੇ ਦੱਸਿਆ ਕਿ ਉਸ ਕੋਲ ਕੋਈ ਕੰਮ-ਧੰਦਾ ਨਹੀਂ ਸੀ ਅਤੇ ਨਸ਼ਾ ਕਰਨ ਦਾ ਆਦੀ ਸੀ। ਮੁਲਜ਼ਮ ਨੇ ਨਸ਼ਾ ਪੂਰਾ ਕਰਨ ਲਈ ਨਸ਼ਾ ਸਮੱਗਲਿੰਗ ਦਾ ਧੰਦਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ :  ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪ੍ਰੀਖਿਆ ਦੇ ਪੈਟਰਨ ’ਚ ਹੋਈ ਤਬਦੀਲੀ

ਦੁਸ਼ਮਣਾਂ ਤੋਂ ਬਚਣ ਲਈ ਯੂ. ਪੀ. ਤੋਂ ਖ਼ਰੀਦਿਆ ਪਿਸਤੌਲ

ਸੀ. ਪੀ. ਡਾ. ਸ਼ਰਮਾ ਨੇ ਦੱਸਿਆ ਕਿ ਤੀਜੇ ਮਾਮਲੇ ’ਚ ਪੁਲਸ ਨੇ ਭਾਈ ਰਣਧੀਰ ਸਿੰਘ ਨਗਰ ਦੇ ਕੰਵਲਜੀਤ ਸਿੰਘ ਉਰਫ ਕੱਪੂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 32 ਬੋਰ ਦਾ ਪਿਸਤੌਲ, 7 ਜ਼ਿੰਦਾ ਕਾਰਤੂਸ ਅਤੇ 2 ਮੈਗਜ਼ੀਨ ਬਰਾਮਦ ਹੋਏ ਹਨ। ਕੰਵਲਜੀਤ, ਮੁਲਜ਼ਮ ਪਰਵਮੀਰ ਸਿੰਘ ਦਾ ਸਾਲਾ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕੁੱਟਮਾਰ ਦਾ ਕੇਸ ਦਰਜ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਤਿੰਨੋਂ ਮੁਲਜ਼ਮ ਇਕੱਠੇ ਹੀ ਕੰਮ ਕਰਦੇ ਸਨ। ਕੰਵਲਜੀਤ ਨੇ ਦੁਸ਼ਮਣਾਂ ਤੋਂ ਬਚਣ ਲਈ ਯੂ. ਪੀ. ਤੋਂ 15000 ਵਿਚ ਪਿਸਤੌਲ ਖਰੀਦੀ ਸੀ।

ਨੋਟ : ਇਸ ਖ਼ਬਰ ਸੰਬਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News