ਸੜਕਾਂ 'ਤੇ ਘੁੰਮਦੇ ਵਿਅਕਤੀਆਂ ਨੂੰ 10-20 ਰੁਪਏ ਵਾਲਾ ਮਾਸਕ ਨਾ ਪਹਿਨਣਾ ਪਿਆ ਮਹਿੰਗਾ

05/22/2020 5:03:26 PM

ਭਵਾਨੀਗੜ੍ਹ(ਕਾਂਸਲ) — ਕੋਰੋਨਾ ਮਹਾਮਾਰੀ ਦਾ ਪ੍ਰਕੋਪ ਦੁਨੀਆ ਭਰ 'ਚ ਲਗਾਤਾਰ ਜਾਰੀ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਲਾਕਡਾਉਨ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਨੂੰ ਲੈ ਕੇ ਲਗਾਤਾਰ ਮੀਡੀਆ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਰਮਨਦੀਪ ਸਿੰਘ ਦੀ ਅਗਵਾਈ ਹੇਠ ਪੁਲਸ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰ ਸਮੇਤ ਹੋਰ ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਜਨਤਕ ਥਾਵਾਂ ਉਪਰ ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਬਿਨਾਂ ਮਾਸਕ ਪਹਿਨੇ ਸੜਕਾਂ ਉਪਰ ਘੁੰਮਣ ਵਾਲੇ ਲੋਕਾਂ ਦੇ ਚਲਾਨ ਕਰਕੇ 200 ਰੁਪਏ ਜੁਰਮਾਨੇ ਦੇ ਤੌਰ 'ਤੇ ਭਰਵਾਏ ਗਏ।

PunjabKesari

ਅਦਾਰਾ ਜਗਬਾਣੀ ਅਤੇ ਪੰਜਾਬ ਕੇਸਰੀ ਵੱਲੋਂ ਵੀ ਬੀਤੇ ਦਿਨੀਂ ਲਾਕਡਾਊਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਏ ਜਾਣ ਸੰਬੰਧੀ ਪ੍ਰਕਾਸ਼ਿਤ ਕੀਤੀਆਂ ਵਿਸ਼ੇਸ਼ ਰਿਪੋਰਟਾਂ ਦੇ ਅਸਰ ਤਹਿਤ ਸਥਾਨਕ ਬਲਿਆਲ ਰੋਡ ਉਪਰ ਪੁਲਸ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਸਬ ਇੰਸਪੈਕਟਰ ਅਮਰੀਕ ਸਿੰਘ, ਸਹਾਇਕ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਅਤੇ ਸਹਾਇਕ ਸਬ ਇੰਸਪੈਕਟਰ ਅਜੈਬ ਸਿੰਘ ਦੀ ਅਗਵਾਈ ਵਾਲੀਆਂ ਪੁਲਸ ਪਾਰਟੀ ਵੱਲੋਂ ਬਿਨਾਂ ਮਾਸਕ ਪਹਿਨੇ ਸੜਕਾਂ ਉਪਰ ਘੁੰਮ ਰਹੇ ਵਾਹਨ ਚਾਲਕਾਂ ਅਤੇ ਹੋਰ ਪੈਦਲ ਆ ਜਾ ਰਹੇ ਵਿਅਕਤੀਆਂ ਦੇ ਚਲਾਨ ਕੱਟ ਕੇ ਉਨ੍ਹਾਂ ਪਾਸੋਂ 200 ਰੁਪਏ ਬਤੌਰ ਜੁਰਮਾਨੇ ਦੇ ਰੂਪ ਵਿਚ ਭਰਵਾਏ ਗਏ। ਇਸੇ ਤਰ੍ਹਾਂ ਸਥਾਨਕ ਟ੍ਰੈਫਿਕ ਇੰਚਾਰਜ ਸਹਾਇਕ ਸਬ ਇੰਸਪੈਕਟਰ ਸਾਹਿਬ ਸਿੰਘ ਅਤੇ ਪੁਲਸ ਪਾਰਟੀ ਵੱਲੋਂ ਮੇਨ ਬਜ਼ਾਰ ਵਿਚ ਭੀੜ ਘੱਟ ਕਰਨ ਲਈ ਬਜ਼ਾਰ ਵਿਚ ਐਂਟਰੀ ਵਾਲੇ ਸਾਰੇ ਰਸਤਿਆਂ ਉੱਪਰ ਬੈਰੀਗੇਡਿੰਗ ਕਰਕੇ ਚਾਰ ਪਹੀਆ ਵਾਹਨਾਂ ਦੀ ਐਂਟਰੀ ਉਪਰ ਰੋਕ ਲਗਾਈ ਗਈ। ਬੈਰੀਗੇਡਿੰਗ ਦੇ ਬਾਵਜੂਦ ਵੀ ਬਜ਼ਾਰ ਵਿਚ ਕਾਰਾਂ ਗੱਡੀਆਂ ਦਾਖਲ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ। ਇਸ ਦੇ ਨਾਲ ਹੀ ਬਜ਼ਾਰ ਵਿਚ ਵੀ ਬਿਨਾਂ ਮਾਸਕ ਪਹਿਨੇ ਘੁੰਮ ਰਹੇ ਵਿਅਕਤੀਆਂ ਵਿਰੁੱਧ ਵੀ ਕਾਰਵਾਈ ਕਰਕੇ 200 ਰੁਪਏ ਬਤੌਰ ਜੁਰਮਾਨੇ ਦੇ ਭਰਵਾਏ ਗਏ। ਇਸ ਮੌਕੇ ਪੁਲਸ ਵੱਲੋਂ ਬਜ਼ਾਰ ਵਿਚ ਵਾਰ-ਵਾਰ ਇਹ ਮੁਨਆਿਦੀ ਵੀ ਕੀਤੀ ਗਈ ਕਿ ਬਜ਼ਾਰ ਵਿਚ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਕੋਈ ਵੀ ਚਾਰ ਪੱਹੀਈਆ ਵਾਹਨਾਂ ਦੀ ਐਂਟਰੀ 'ਤੇ ਪੂਰੀ ਤਰ੍ਹਾਂ ਰੋਕ ਹੋਵੇਗੀ ਅਤੇ ਜੋ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਅੱਗੇ ਕਿਸੇ ਵੀ ਤਰ੍ਹਾਂ ਦੇ ਸਮਾਨ ਵਾਲੀ ਰੇਹੜੀ ਖੜ੍ਹੀ ਕਰਵਾਏਗਾ ਤਾਂ ਰੇਹੜੀ ਵਾਲੇ ਦੇ ਨਾਲ-ਨਾਲ ਦੁਕਾਨਦਾਰ ਵਿਰੁੱਧ ਵੀ ਕਾਰਵਾਈ ਹੋਵੇਗੀ। 


Harinder Kaur

Content Editor

Related News