ਦੋ ਹਵਾਲਾਤੀਆਂ ਕੋਲੋਂ ਨਸ਼ੀਲਾ ਪਾਊਡਰ ਤੇ ਮੋਬਾਇਲ ਬਰਾਮਦ

Thursday, Sep 05, 2024 - 06:45 PM (IST)

ਫਰੀਦਕੋਟ (ਰਾਜਨ)-ਫਰੀਦਕੋਟ ਜੇਲ੍ਹ ਵਿਚੋਂ ਮਹਿਲਾ ਹਵਾਲਾਤੀ ਸੁਖਰਾਜ ਕੌਰ ਕੋਲੋਂ 36 ਗ੍ਰਮ ਨਸ਼ੀਲਾ ਪਾਊਡਰ ਬਰਾਮਦ ਹੋਣ ’ਤੇ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਜੰਟ ਸਿੰਘ ਨੇ ਦੱਸਿਆ ਕਿ ਜਦੋਂ ਇਸ ਲੇਡੀ ਹਵਾਲਾਤੀ ਦੀ ਜੇਲ੍ਹ ਦੀਆਂ ਮੈਟਰਨਾਂ ਨੇ ਤਲਾਸ਼ੀ ਲਈ ਤਾਂ ਇਸ ਪਾਸੋਂ ਨਸ਼ੀਲਾ ਪਾਊਡਰ ਬਰਾਮਦ ਹੋਇਆ ਜਦਕਿ ਹਵਾਲਾਤੀ ਦਵਿੰਦਰ ਸਿੰਘ ਦੇ ਖੱਡੇ ਤੋਂ 2 ਮੋਬਾਇਲ ਬਰਾਮਦ ਹੋਏ, ਜਿਸ’ਤੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਵਿਦੇਸ਼ੋ ਮਿਲੀ ਖ਼ਬਰ ਨੇ ਵਿਛਾਏ ਘਰ 'ਚ ਸੱਥਰ, ਕਰੀਬ ਇਕ ਮਹੀਨਾ ਪਹਿਲਾਂ ਦੁਬਈ ਗਏ ਪੰਜਾਬੀ ਨੌਜਵਾਨ ਦੀ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News