ਮੋਟਰਸਾਈਕਲ ਚੋਰ ਕਾਬੂ
Thursday, Jan 02, 2025 - 06:30 PM (IST)
ਫਰੀਦਕੋਟ(ਰਾਜਨ)-ਪੁਲਸ ਵੱਲੋਂ ਅਕਾਸ਼ਦੀਪ ਸਿੰਘ ਵਾਸੀ ਪਿੰਡ ਦਬੜੀਖਾਨਾ ਨੂੰ ਚੋਰੀ ਕੀਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਗੁਪਤ ਇਤਲਾਹ ਮਿਲੀ ਸੀ ਕਿ ਉਕਤ ਮੁਲਜ਼ਮ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਹੈ। ਮੁਲਜ਼ਮ ਲਾਲ ਰੰਗ ਦੇ ਡੀਲਕਸ ਮੋਟਰਸਾਈਲ, ਜੋ ਉਸ ਨੇ ਚੋਰੀ ਕੀਤਾ ਹੋਇਆ ਹੈ, ’ਤੇ ਸਵਾਰ ਹੋ ਕੇ ਦਬੜੀਖਾਨਾ ਤੋਂ ਜੈਤੋ ਵੱਲ ਜਾ ਰਿਹਾ ਹੈ। ਜਿਸ ਨੂੰ ਪੁਲਸ ਟੀਮ ਨੇ ਰੇਡ ਮਾਰ ਕੇ ਕਾਬੂ ਕਰ ਲਿਆ।