ਜੇਲ੍ਹ ’ਚੋਂ ਮੋਬਾਇਲ ਅਤੇ ਨਸ਼ੀਲਾ ਪਦਾਰਥ ਬਰਾਮਦ
Wednesday, Oct 02, 2024 - 06:42 PM (IST)
ਫਰੀਦਕੋਟ (ਰਾਜਨ)-ਸਥਾਨਕ ਜੇਲ੍ਹ ’ਚੋਂ ਬਰਾਮਦ ਹੋਈ ਇਕ ਥ੍ਰੋ ’ਚੋਂ ਮੋਬਾਈਲ ਅਤੇ ਨਸ਼ੀਲਾ ਪਦਾਰਥ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਅਤੇ ਗੁਰਜੰਟ ਸਿੰਘ ਨੇ ਦੱਸਿਆ ਕਿ ਸਵੇਰ ਦੀ ਚੈਕਿੰਗ ਦੌਰਾਨ ਬਰਾਮਦ ਹੋਈ ਇਕ ਥ੍ਰੋ ’ਚੋਂ 1 ਟੱਚ ਸਕ੍ਰੀਨ ਮੋਬਾਈਲ ਅਤੇ ਨਸ਼ੀਲਾ ਪਦਾਰਥ, ਜਿਸ ਦਾ ਭਾਰ ਬਾਅਦ ’ਚ 49 ਗ੍ਰਾਮ ਪਾਇਆ ਗਿਆ ਜਦਕਿ ਇਕ ਕੀਪੈਡ ਮੋਬਾਈਲ ਜੇਲ੍ਹ ਦੀ ਬੈਰਕ ’ਚੋਂ ਲਾਵਾਰਿਸ ਹਾਲਾਤ ’ਚ ਬਰਾਮਦ ਹੋਇਆ।