ਮਿਸ਼ਨ ਫ਼ਤਿਹ ਤਹਿਤ 2 ਸਾਲਾਂ ਦੀ ਬੱਚੀ ਸਮੇਤ 6 ਜਣੇ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ

06/17/2020 7:54:27 PM

ਸੰਗਰੂਰ,(ਵਿਜੈ ਕੁਮਾਰ ਸਿੰਗਲਾ) - ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹਾ ਸੰਗਰੂਰ 'ਚ ਕੋਵਿਡ-19 ਨੂੰ ਮਾਤ ਦੇ ਕੇ ਘਰ ਪਰਤਣ ਵਾਲਿਆਂ ਵਿੱਚ 6 ਹੋਰ ਨਾਮ ਸ਼ਾਮਲ ਹੋ ਗਏ ਹਨ, ਜਿਨ੍ਹਾਂ 'ਚ ਇਕ 2 ਸਾਲਾਂ ਅਤੇ ਇਕ 9 ਸਾਲਾਂ ਦਾ ਬੱਚਾ ਵੀ ਸ਼ਾਮਲ ਹੈ। ਜ਼ਿਲ੍ਹਾ ਸੰਗਰੂਰ ਦੇ ਨਾਲ ਸਬੰਧਤ 123 ਵਿਅਕਤੀ ਹੁਣ ਤੱਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਤੰਦਰੁਸਤ ਹੋਏ ਇਹ 6 ਜਣੇ ਮਲੇਰਕੋਟਲਾ ਦੇ ਹੀ ਵਸਨੀਕ ਹਨ, ਜਿਨ੍ਹਾਂ ਵਿੱਚ 2 ਸਾਲਾਂ ਦੀ ਬੱਚੀ ਜੁਵੇਰੀਆ, 9 ਸਾਲਾਂ ਬੱਚਾ ਅਬਦੁਲ ਵਸੀਤ, 52 ਸਾਲਾਂ ਵਿਅਕਤੀ ਨੂਰ ਮੁਹੰਮਦ, 40 ਸਾਲਾਂ ਦੀ ਔਰਤ ਬਲਜੀਤ ਕੌਰ, 32 ਵਰ੍ਹਿਆਂ ਦਾ ਅਬਦੁਲ ਗੁਫਾਰ ਅਤੇ 32 ਸਾਲਾਂ ਦੀ ਹੀ ਨਸੀਮ ਸ਼ਾਮਲ ਹਨ। ਇਹਨਾਂ ਨੂੰ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦੇ ਕੇ ਘਰ ਲਈ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਹੁਣ ਕੁੱਲ ਐਕਟਿਵ ਕੇਸਾਂ ਦੀ ਗਿਣਤੀ 42 ਹੈ ਅਤੇ 4 ਜਣਿਆਂ ਦੀ ਮੌਤ ਹੋ ਚੁੱਕੀ ਹੈ।

Deepak Kumar

This news is Content Editor Deepak Kumar