ਹੋਸਟਲ ''ਚ ਰਹਿੰਦੀ MBBS ਵਿਦਿਆਰਥਣ ਨੇ ਚੁੱਕਿਆ ਖ਼ੌਫ਼ਨਾਕ ਕਦਮ, ਖਾਣਾ ਖਾਣ ਨਾ ਆਈ ਬਾਹਰ ਤਾਂ ਲੱਗਿਆ ਪਤਾ
Tuesday, Jul 23, 2024 - 03:46 AM (IST)
ਚੰਡੀਗੜ੍ਹ (ਰਮੇਸ਼ ਹਾਂਡਾ)- ਸੈਕਟਰ-32 ਸਥਿਤ ਇਕ ਗਰਲਜ਼ ਹੋਸਟਲ ਵਿਖੇ 2021 ਬੈਚ ਦੀ ਐੱਮ.ਬੀ.ਬੀ.ਐੱਸ. ਵਿਦਿਆਰਥਣ ਨੇ ਹੋਸਟਲ ਦੇ ਕਮਰੇ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਸ਼ਰੂਤੀ (20) ਪੁੱਤਰੀ ਬ੍ਰਜੇਸ਼ ਵਜੋਂ ਹੋਈ ਹੈ। ਉਹ ਕੁਵੈਤ ਦੀ ਰਹਿਣ ਵਾਲੀ ਸੀ।
ਸ਼ਰੂਤੀ 2021 ਤੋਂ ਹੋਸਟਲ ’ਚ ਰਹਿੰਦੀ ਸੀ। ਸੋਮਵਾਰ ਜਦੋਂ ਉਹ ਰਾਤ ਨੂੰ ਖਾਣਾ ਖਾਣ ਨਹੀਂ ਆਈ ਤਾਂ ਨਾਲ ਰਹਿੰਦੀਆਂ ਕੁੜੀਆਂ ਨੇ ਜਦੋਂ ਰਾਤ 9 ਵਜੇ ਦੇ ਕਰੀਬ ਉਸ ਦੇ ਕਮਰੇ ’ਚ ਜਾ ਕੇ ਦੇਖਿਆ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਸੂਚਨਾ ਮਿਲਣ ’ਤੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਤੁਰੰਤ ਸ਼ਰੂਤੀ ਨੂੰ ਫਾਹੇ ਤੋਂ ਉਤਾਰ ਕੇ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ- ਤਾਏ ਨਾਲ ਜਾਂਦੇ ਸਮੇਂ ਟਰੈਕਟਰ ਤੋਂ ਡਿੱਗ ਕੇ ਰੋਟਾਵੇਟਰ 'ਚ ਆਇਆ ਬੱਚਾ, ਤੜਫ਼-ਤੜਫ਼ ਨਿਕਲੀ ਮਾਸੂਮ ਦੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e