ਸ਼ਹੀਦੀ ਤੋਂ 6 ਸਾਲ ਬਾਅਦ ਵੀ ਅਣਗੌਲ਼ਿਆ ਹੈ ਸ਼ਹੀਦ ਜੈਮਲ ਸਿੰਘ ਘਲੋਟੀ
Saturday, Feb 15, 2025 - 03:38 AM (IST)
![ਸ਼ਹੀਦੀ ਤੋਂ 6 ਸਾਲ ਬਾਅਦ ਵੀ ਅਣਗੌਲ਼ਿਆ ਹੈ ਸ਼ਹੀਦ ਜੈਮਲ ਸਿੰਘ ਘਲੋਟੀ](https://static.jagbani.com/multimedia/2025_2image_03_37_55334111301010.jpg)
ਮੋਗਾ (ਕਸ਼ਿਸ਼ ਸਿੰਗਲਾ)- ਸ਼ਹੀਦ ਜੈਮਲ ਸਿੰਘ ਘਲੋਟੀ ਕੋਟ ਈਸੇ ਖ਼ਾ (ਮੋਗਾ), ਜੋ ਅੱਜ ਦੇ ਦਿਨ 6 ਸਾਲ ਪਹਿਲਾਂ ਪੁਲਵਾਮਾ ਵਿਖੇ ਹੋਏ ਅਟੈਕ ਵਿੱਚ ਦੇਸ ਵਾਸਤੇ ਸ਼ਹੀਦ ਹੋ ਗਏ ਸਨ। ਉਨ੍ਹਾਂ ਨੂੰ ਯਾਦ ਕਰਦਿਆਂ ਸ਼ਹੀਦ ਜੈਮਲ ਸਿੰਘ ਘਲੋਟੀ ਦੇ ਪਰਿਵਾਰ ਵੱਲੋਂ ਘਲੋਟੀ ਵਿੱਚ ਉਨ੍ਹਾਂ ਦੀ ਬਰਸੀ ਮਨਾਈ ਗਈ।
ਯਾਦਗਾਰੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਿਵਾਰਿਕ ਮੈਂਬਰਾਂ ਪਿਤਾ ਜਸਵੰਤ ਸਿੰਘ, ਮਾਤਾ ਸੁਖਵਿੰਦਰ ਕੌਰ, ਪਤਨੀ ਸੁਖਜੀਤ ਕੌਰ ਨੇ ਕਿਹਾ ਕਿ ਜੈਮਲ ਸਿੰਘ ਨੂੰ ਸ਼ਹੀਦ ਹੋਇਆਂ 6 ਸਾਲ ਹੋ ਚੁੱਕੇ ਹਨ ਪਰ ਉਨ੍ਹਾਂ ਦੀ ਸਥਾਈ ਤੌਰ 'ਤੇ ਕੋਈ ਯਾਦਯਾਰ ਨਹੀਂ ਹੈ।
ਇਹ ਵੀ ਪੜ੍ਹੋ- ਖ਼ਤਮ ਹੋ ਗਈ ਕਿਸਾਨਾਂ ਤੇ ਕੇਂਦਰ ਦੀ ਮੀਟਿੰਗ, ਜਾਣੋ ਕੀ ਰਿਹਾ ਨਤੀਜਾ
ਉਨ੍ਹਾਂ ਮੰਗ ਕੀਤੀ ਕਿ ਕੋਟ ਈਸੇ ਖ਼ਾਂ ਦੇ ਸਕੂਲ ਦਾ ਨਾਂ ਸ਼ਹੀਦ ਜੈਮਲ ਸਿੰਘ ਦੇ ਨਾਂ 'ਤੇ ਰੱਖਿਆ ਜਾਵੇ ਤੇ ਉਨ੍ਹਾਂ ਨੂੰ ਚਿਰ ਸਦੀਵੀ ਯਾਦ ਰੱਖਣ ਵਾਸਤੇ ਉਨ੍ਹਾਂ ਦੇ ਨਾਂ 'ਤੇ ਕਾਲਜ ਬਣਾਇਆ ਜਾਵੇ। ਅਫ਼ਸੋਸ ਦੀ ਗੱਲ ਇਹ ਹੈ ਕਿ ਪਿਛਲੇ 6 ਸਾਲਾਂ ਤੋਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕਦੇ ਵੀ ਸਮਾਗਮ 'ਤੇ ਨਹੀਂ ਪਹੁੰਚਿਆ। ਜ਼ਿਕਰਯੋਗ ਹੈ ਕਿ 6 ਸਾਲ ਪਹਿਲਾਂ ਪੁਲਵਾਮਾ ਅਟੈਕ ਵਿੱਚ ਹੈੱਡ ਕਾਂਸਟੇਬਲ ਜੈਮਲ ਸਿੰਘ ਘਲੋਟੀ ਸਮੇਤ 42 ਜਵਾਨ ਸ਼ਹੀਦ ਹੋਏ ਸਨ ਜਿਨ੍ਹਾਂ ਵਿੱਚੋਂ ਚਾਰ ਜਵਾਨ ਪੰਜਾਬ ਵਾਸੀ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e