ਜੰਮੂ-ਕਲਕੱਤਾ, ਜੰਮੂ-ਬਰੌਨੀ ਵਿਚਾਲੇ ਚੱਲਣ ਜਾ ਰਹੀਆਂ ਤਿਉਹਾਰ ਸਪੈਸ਼ਲ ਰੇਲਗੱਡੀਆਂ
Wednesday, Sep 04, 2024 - 08:54 PM (IST)
ਜੈਤੋ (ਪਰਾਸ਼ਰ) – ਤਿਉਹਾਰਾਂ ਦੇ ਸੀਜ਼ਨ ਵਿਚ ਰੇਲਗੱਡੀਆਂ ’ਚ ਭੀਡ਼ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਜੰਮੂ ਅਤੇ ਕਲਕੱਤਾ ਵਿਚਾਲੇ ਅਤੇ ਜੰਮੂ ਤੋਂ ਬਰੌਨੀ ਵਿਚਾਲੇ ਸਪੈਸ਼ਲ ਰੇਲਗੱਡੀਆਂ ਚਲਾਉਣ ਜਾ ਰਿਹਾ ਹੈ। ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਗੱਡੀ ਨੰਬਰ 04682 ਜੰਮੂ ਰੇਲਵੇ ਸਟੇਸ਼ਨ ਤੋਂ 8 ਅਕਤੂਬਰ ਤੋਂ 12 ਨਵੰਬਰ ਤੱਕ ਹਰ ਮੰਗਲਵਾਰ ਰਾਤ 11:20 ਵਜੇ ਚੱਲਿਆ ਕਰੇਗੀ, ਜੋ ਵੀਰਵਾਰ ਦੁਪਹਿਰ 1 ਵਜੇ ਕਲਕੱਤਾ ਪਹੁੰਚਿਆ ਕਰੇਗੀ। ਵਾਪਸੀ ਲਈ ਗੱਡੀ ਨੰਬਰ 04681 ਕਲਕੱਤਾ ਰੇਲਵੇ ਸਟੇਸ਼ਨ ਤੋਂ 10 ਅਕਤੂਬਰ ਤੋਂ 14 ਨਵੰਬਰ ਤੱਕ ਹਰ ਵੀਰਵਾਰ ਰਾਤ 11:45 ਵਜੇ ਚੱਲਦੇ ਹੋਏ ਸ਼ਨੀਵਾਰ ਦੁਪਹਿਰ 12:30 ਵਜੇ ਜੰਮੂ ਪਹੁੰਚਿਆ ਕਰੇਗੀ। ਰਸਤੇ ਵਿੱਚ ਇਹ ਵਿਸ਼ੇਸ਼ ਰੇਲਗੱਡੀ ਦੋਵੇਂ ਦਿਸ਼ਾਵਾਂ ਵਿੱਚ ਪਠਾਨਕੋਟ ਕੈਂਟ, ਜਲੰਧਰ ਕੈਂਟ, ਢੰਡਾਰੀਕਲਾਂ, ਅੰਬਾਲਾ ਛਾਉਣੀ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ, ਵਾਰਾਣਸੀ, ਪੰਡਿਤ ਦੀਨਦਿਆਲ ਉਪਾਧਿਆਏ, ਗਯਾ, ਕੋਡਰਮਾ, ਧਨਬਾਦ, ਪ੍ਰਧਾਨਖੁੰਟਾ, ਆਸਨਸੋਲ, ਬਰਧਮਾਨ ਸਟੇਸ਼ਨਾਂ 'ਤੇ ਰੁਕੇਗੀ।
ਇਸ ਤੋਂ ਇਲਾਵਾ ਗੱਡੀ ਨੰਬਰ 04646 ਜੰਮੂ ਸਟੇਸ਼ਨ ਤੋਂ 10 ਅਕਤੂਬਰ ਤੋਂ 14 ਨਵੰਬਰ ਤੱਕ ਹਰ ਵੀਰਵਾਰ ਸਵੇਰੇ 5:45 ਵਜੇ ਚੱਲਦੇ ਹੋਏ ਅਗਲੇ ਦਿਨ ਦੁਪਹਿਰ 12:10 ਵਜੇ ਬਰੌਨੀ ਪਹੁੰਚਿਆ ਕਰੇਗੀ। ਵਾਪਸੀ ਦੇ ਲਈ ਗੱਡੀ ਨੰਬਰ 04645 ਬਰੌਨੀ ਰੇਲਵੇ ਸਟੇਸ਼ਨ ਤੋਂ 11 ਅਕਤੂਬਰ ਤੋਂ 15 ਨਵੰਬਰ ਤੱਕ ਹਰ ਸ਼ੁੱਕਰਵਾਰ ਦੁਪਹਿਰ 3:15 ਵਜੇ ਚੱਲ ਕੇ ਅਗਲੇ ਦਿਨ ਰਾਤ 10:30 ਵਜੇ ਜੰਮੂ ਪਹੁੰਚਿਆ ਕਰੇਗੀ। ਰਸਤੇ ਵਿੱਚ, ਇਹ ਵਿਸ਼ੇਸ਼ ਰੇਲਗੱਡੀ ਦੋਵੇਂ ਦਿਸ਼ਾਵਾਂ ਵਿੱਚ ਪਠਾਨਕੋਟ ਕੈਂਟ, ਜਲੰਧਰ ਛਾਉਣੀ, ਲੁਧਿਆਣਾ, ਅੰਬਾਲਾ ਛਾਉਣੀ, ਸਹਾਰਨਪੁਰ, ਲਕਸਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋਂਡਾ, ਗੋਰਖਪੁਰ, ਛਪਰਾ, ਹਾਜੀਪੁਰ, ਸ਼ਾਹਪੁਰ ਪਟੋਰੀ, ਬੱਛਵਾੜਾ ਸਟੇਸ਼ਨਾਂ 'ਤੇ ਰੁਕੇਗੀ।