ਫਾਜ਼ਿਲਕਾ ਦੇ ਨਵੇਂ ਬਣੇ ਕਾਂਗਰਸ ਪ੍ਰਧਾਨ ਨੇ ਸੁਨੀਲ ਜਾਖੜ ਨਾਲ ਕੀਤੀ ਮੁਲਾਕਾਤ
Friday, Jan 11, 2019 - 10:03 PM (IST)

ਫ਼ਾਜ਼ਿਲਕਾ,(ਨਾਗਪਾਲ)— ਜ਼ਿਲਾ ਫਾਜ਼ਿਲਕਾ ਦੇ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰੰਜਮ ਕਾਮਰਾ ਨੇ ਜ਼ਿਲਾ ਪ੍ਰਧਾਨ ਬਣਨ ਮਗਰੋਂ ਸ਼ੁੱਕਰਵਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਪਠਾਨਕੋਟ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਅਤੇ ਪਠਾਨਕੋਟ ਤੋਂ ਵਿਧਾਇਕ ਅਮਿਤ ਵਿਜ ਹਾਜ਼ਰ ਸਨ। ਇਸ ਸਮੇਂ ਸ਼੍ਰੀ ਕਾਮਰਾ ਨੇ ਕਿਹਾ ਕਿ ਪਾਰਟੀ ਨੇ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ੍ਰਇਸ ਤੋਂ ਪਹਿਲਾਂ ਸ਼੍ਰੀ ਕਾਮਰਾ ਨੇ ਅਬੋਹਰ 'ਚ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸੰਦੀਪ ਜਾਖੜ ਅਤੇ ਨਿਵਰਤਮਾਨ ਪ੍ਰਧਾਨ ਵਿਮਲ ਠਠਈ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਸਮੇਂ ਜ਼ਿਲਾ ਪ੍ਰੀਸ਼ਦ ਮੈਂਬਰ ਸ਼੍ਰੀ ਕੌਸ਼ਲ, ਬਾਬੂ ਬਾਜਵਾ, ਬਾਬੂ ਲਾਲ ਐੱਮ. ਸੀ. ਖੁਸ਼ਹਾਲ ਸਿੰਘ ਗਾਗਨਕੇ, ਰਾਜ ਕੁਮਾਰ ਨਾਰੰਗ, ਬੰਸੀ ਸਾਮਾ, ਗੁਰਤੇਜ ਸਿੰਘ ਸਰਪੰਚ, ਭਾਰਤੀ ਅਤੇ ਸੰਜੀਵ ਪੁੰਜ, ਗੁਰਲਾਲ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ ਢਿੱਲੋਂ ਅਤੇ ਹੋਰ ਹਾਜ਼ਰ ਸਨ।