ਡਿਵਾਈਡਰ ਵਿਚ ਟਰੱਕ ਵੱਜਣ ਕਾਰਣ ਵਾਪਰਿਆ ਭਿਆਨਕ ਹਾਦਸਾ

Saturday, Mar 01, 2025 - 06:27 PM (IST)

ਡਿਵਾਈਡਰ ਵਿਚ ਟਰੱਕ ਵੱਜਣ ਕਾਰਣ ਵਾਪਰਿਆ ਭਿਆਨਕ ਹਾਦਸਾ

ਬਰੇਟਾ (ਸਿੰਗਲਾ, ਬਾਂਸਲ) : ਬਰੇਟਾ ਤੋਂ ਜਖਲ ਮੁੱਖ ਸੜਕ ਨੈਸ਼ਨਲ ਹਾਈਵੇ 148 ਬੀ ਤੇ ਖੁਡਾਲ ਸ਼ੇਖੂਪੁਰ ਲਾਗੇ ਸਕੂਲ ਵਾਲੇ ਪੁਲ ਤੋਂ ਪਾਰ ਬਣੇ ਡਿਵਾਈਡਰ ਨਾਲ ਇਕ ਟਰੱਕ ਐੱਚ ਆਰ 6 ਆਈਸੀ 5577 ਜਿਹੜਾ ਕਿ ਅੰਮ੍ਰਿਤਸਰ ਤੋਂ ਆ ਰਿਹਾ ਸੀ ਅਤੇ ਸੋਨੀਪਤ ਹਰਿਆਣਾ ਨੂੰ ਜਾ ਰਿਹਾ ਸੀ ਦੀ ਅਚਾਨਕ ਟੱਕਰ ਹੋ ਜਾਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੱਕ ਦਾ ਮੂੰਹ ਜਾਖਲ ਤੋਂ ਬਰੇਟਾ ਵੱਲ ਹੋ ਗਿਆ ਤੇ ਇਸ ਨਾਲ ਰਾਤ ਦਾ ਸਮਾਂ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਵਿਚ ਡਰਾਈਵਰ ਨੂੰ ਸੱਟਾਂ ਵੱਜੀਆਂ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਟਰੱਕ ਦੇ ਕਲੀਨਰ ਨੇ ਦੱਸਿਆ ਕਿ ਇਸ ਟਰੱਕ ਵਿਚ ਰਿਲਾਇੰਸ ਰਿਟੇਲ ਦੇ ਰੈਂਕਾਂ ਦਾ ਮਾਲ ਭਰਿਆ ਹੋਇਆ ਸੀ ਜੋ ਹੁਣ ਸੜਕ ਕਿਨਾਰੇ ਤੇ ਹੈ।

ਇਹ ਹਾਦਸਾ ਡਿਵਾਈਡਰ ਦੇ ਗਲਤ ਹੋਣ ਕਾਰਨ ਵਾਪਰਿਆ ਹੈ ਕਿਉਂਕਿ ਇਸ 'ਤੇ ਕਿਧਰੇ ਵੀ ਕੋਈ ਲਾਈਟਾਂ ਨਹੀਂ ਸਨ ਇਹ ਹਾਦਸੇ ਵਾਲੀ ਜਗ੍ਹਾ ਦੇ ਨਾਲ ਦੇ ਘਰਾਂ ਵਾਲਿਆਂ ਵਿਚੋਂ ਇਕ ਲਖਵਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਇਹ ਪੁਲ ਇੱਥੇ ਗਲਤ ਕਿਸੇ ਹੋਰ ਥਾਂ ਦੀ ਬਜਾਏ ਬਣਾਇਆ ਗਿਆ ਹੈ ਜਿਸ ਦੀ ਇੱਥੇ ਲੋੜ ਨਹੀਂ ਸੀ ਅਤੇ ਇਸ ਤੇ ਲਾਈਟਾਂ ਸਮੇਤ ਹੋਰ ਕੋਈ ਸਹੂਲਤ ਨਾ ਹੋਣ ਕਾਰਨ ਇੱਥੇ ਨਿੱਤ ਹਾਦਸੇ ਵਾਪਰਦੇ ਹਨ। 


author

Gurminder Singh

Content Editor

Related News